ਬਾਂਦਰ ਖੇਤਾਂ ''ਚ ਆ ਕੇ ਖ਼ਰਾਬ ਕਰਦੇ ਸੀ ਫ਼ਸਲ, ਹੁਣ ਹੋਵੇਗਾ ਪੱਕਾ ''ਇਲਾਜ''
Monday, Jul 07, 2025 - 04:06 PM (IST)

ਨੈਸ਼ਨਲ ਡੈਸਕ- ਦੇਸ਼ ਦੇ ਕਈ ਸੂਬਿਆਂ 'ਚ ਬਾਂਦਰ ਖੇਤਾਂ 'ਚ ਆ ਵੜਦੇ ਹਨ ਤੇ ਆ ਕੇ ਫ਼ਸਲਾਂ ਦਾ ਕਾਫ਼ੀ ਨੁਕਸਾਨ ਕਰਦੇ ਹਨ। ਇਸ ਮੁਸ਼ਕਲ ਨੂੰ ਹੱਲ ਕਰਨ ਲਈ ਕਰਨਾਟਕ ਪ੍ਰਸ਼ਾਸਨ ਨੇ ਇਕ ਅਨੋਖਾ ਕਦਮ ਚੁੱਕਿਆ ਹੈ, ਜਿੱਥੇ ਬਾਂਦਰਾਂ ਨੂੰ ਖੇਤਾਂ 'ਚ ਆਉਣ ਤੋਂ ਰੋਕਣ ਲਈ ਜੰਗਲ 'ਚ ਅੰਬ ਤੇ ਜਾਮਣਾਂ ਦੇ ਦਰੱਖਤ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਸੂਬੇ ਦੇ ਪੱਛਮੀ ਇਲਾਕੇ 'ਚ ਰਹਿੰਦੇ ਕਿਸਾਨ ਜੰਗਲਾਂ 'ਚ 200 ਤੋਂ ਵੱਧ ਦੇਸੀ ਕਿਸਮਾਂ ਦੇ ਅੰਬ ਦੇ ਦਰੱਖ਼ਤ ਲਗਾ ਰਹੇ ਹਨ, ਤਾਂ ਜੋ ਬਾਂਦਰਾਂ ਨੂੰ ਖਾਣਾ ਲੱਭਣ ਲਈ ਖੇਤਾਂ ਵੱਲ ਨਾ ਆਉਣਾ ਪਵੇ। ਜੇਕਰ ਬਾਂਦਰਾਂ ਨੂੰ ਆਪਣਾ ਖਾਣਾ ਜੰਗਲ 'ਚ ਹੀ ਮਿਲੇਗਾ ਤਾਂ ਉਨ੍ਹਾਂ ਨੂੰ ਜੰਗਲ ਤੋਂ ਬਾਹਰ ਰਿਹਾਇਸ਼ੀ ਇਲਾਕੇ ਤੇ ਖੇਤਾਂ ਵੱਲ ਆਉਣ ਦੀ ਲੋੜ ਹੀ ਨਹੀਂ ਪਵੇਗੀ।
ਇਹ ਵੀ ਪੜ੍ਹੋ- ਰਿਸ਼ਤੇਦਾਰ ਦੇ ਘਰ ਖਾਣਾ ਖਾਣ ਗਿਆ ਸੀ ਨਵਾਂ ਵਿਆਹਿਆ ਜੋੜਾ, ਪਲਾਂ 'ਚ ਉੱਜੜ ਗਈ ਦੁਨੀਆ
ਜਾਣਕਾਰੀ ਦਿੰਦੇ ਹੋਏ ਸੂਬੇ ਦੇ ਜੰਗਲਾਤ ਤੇ ਵਾਤਾਵਰਨ ਮੰਤਰਾਲਾ ਮੰਤਰੀ ਈਸ਼ਵਰ ਖਾਂਦਰੇ ਨੇ ਦੱਸਿਆ ਕਿ ਅਸੀਂ ਪੱਛਮੀ ਘਾਟ ਦੇ ਕੁਝ ਇਲਾਕਿਆਂ ਨੂੰ ਫਲਾਂ ਦੇ ਬਗੀਚੇ ਵਜੋਂ ਤਿਆਰ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਕਦਮ ਲਈ ਪ੍ਰੀ ਮਾਨਸੂਨ ਤੇ ਪੋਸਟ ਮਾਨਸੂਨ ਐਕਸ਼ਨ ਪਲਾਨ ਤਿਆਰ ਕਰ ਲਿਆ ਗਿਆ ਹੈ। ਇਸ ਪ੍ਰਾਜੈਕਟ ਨੂੰ ਵਾਲੰਟੀਅਰਾਂ ਵੱਲੋਂ ਚਲਾਇਆ ਜਾ ਰਿਹਾ ਹੈ ਤੇ ਅਸੀਂ ਉਨ੍ਹਾਂ ਨੂੰ ਲੋੜੀਂਦੀ ਸਪਲਾਈ ਮੁਹੱਈਆ ਕਰਵਾ ਰਹੇ ਹਾਂ।
ਇਹ ਵੀ ਪੜ੍ਹੋ- ਵੱਡਾ ਐਨਕਾਊਂਟਰ ; ਮੁਕਾਬਲੇ ਦੌਰਾਨ ਮਾਰਿਆ ਗਿਆ 8 ਲੱਖ ਦਾ ਇਨਾਮੀ ਸਨਾਈਪਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e