8 ਪੁੱਤਰਾਂ ਦੀ ਲਾਵਾਰਸ ਮਾਂ! 6 ਘੰਟੇ ਸ਼ਮਸ਼ਾਨਘਾਟ 'ਚ ਛੱਡ ਜ਼ਮੀਨ ਲਈ ਲੜ੍ਹਦੇ ਰਹੇ ਜਿਗਰ ਦੇ ਟੋਟੇ
Monday, Jul 14, 2025 - 03:04 PM (IST)

ਬਿਹਾਰ : ਅੱਜ ਦੇ ਸਮੇਂ ਵਿਚ ਮਾਂ, ਭੈਣ, ਭਰਾ ਅਤੇ ਹੋਰ ਲੋਕਾਂ ਨਾਲ ਰਿਸ਼ਤੇ ਸਿਰਫ਼ ਨਾਮ ਦੇ ਹੀ ਰਹਿ ਗਏ ਹਨ। ਅਸਲੀ ਰਿਸ਼ਤਿਆਂ ਨੇ ਪਿਆਰ ਦੀ ਥਾਂ ਪੈਸੇ ਦਾ ਰੂਪ ਧਾਰਨ ਕਰ ਲਿਆ ਹੈ। ਅਜਿਹਾ ਹੀ ਕੁਝ ਬਿਹਾਰ ਦੇ ਭਾਗਲਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਭਾਗਲਪੁਰ ਵਿਖੇ ਅੱਠ ਪੁੱਤਰਾਂ ਦੀ ਇਕ ਮਾਂ ਦੀ ਮੌਤ ਹੋ ਜਾਣ 'ਤੇ ਉਸ ਦੀ ਲਾਸ਼ ਲਗਭਗ 6 ਘੰਟੇ ਤੱਕ ਸ਼ਮਸ਼ਾਨਘਾਟ ਵਿੱਚ ਪਈ ਰਹੀ। ਉਸ ਦੇ ਪੁੱਤਰਾਂ ਨੇ ਆਪਣੀ ਮਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ, ਸਗੋਂ ਉਹ ਸਾਰੇ ਭਰਾ ਜਾਇਦਾਦ ਲਈ ਆਪਸ ਵਿੱਚ ਲੜਨ ਲੱਗ ਪਏ।
ਇਹ ਵੀ ਪੜ੍ਹੋ - ਇਨ੍ਹਾਂ ਰਾਸ਼ੀਆਂ ਲਈ ਸ਼ੁੱਭ ਰਹੇਗਾ ਸਾਵਣ ਦਾ ਮਹੀਨਾ, ਚਮਕੇਗੀ ਕਿਸਮਤ, ਹੋਵੇਗੀ ਪੈਸੇ ਦੀ ਬਰਸਾਤ
ਮਾਂ ਦੇ ਸਸਕਾਰ ਤੋਂ ਪਹਿਲਾਂ ਸਾਰੇ ਭਰਾਵਾਂ ਵਿਚਕਾਰ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਮਾਂ ਦੀ ਲਾਸ਼ ਉੱਥੇ ਹੀ ਪਈ ਰਹੀ। ਜਾਇਦਾਦ ਨੂੰ ਲੈ ਕੇ ਹਾਲਾਤ ਵਿਗੜਨ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਨੇ ਪੁੱਤਰਾਂ ਨੂੰ ਸਮਝਾਉਣ ਤੋਂ ਬਾਅਦ ਸਸਕਾਰ ਦੀ ਪ੍ਰਕਿਰਿਆ ਸ਼ੁਰੂ ਕਰਵਾਈ। ਦਰਅਸਲ, ਇਹ ਪੂਰਾ ਮਾਮਲਾ ਬਰਿਆਰਪੁਰ ਥਾਣਾ ਖੇਤਰ ਦੇ ਨਯਾ ਚਵਾਨੀ ਦਾ ਹੈ, ਜਿੱਥੇ ਸੁਦਾਮਾ ਦੇਵੀ (84) ਦੀ ਸ਼ਨੀਵਾਰ ਰਾਤ 9:30 ਵਜੇ ਮੌਤ ਹੋ ਗਈ ਸੀ। ਜਦੋਂ ਲਾਸ਼ ਨੂੰ ਅੰਤਿਮ ਸੰਸਕਾਰ ਲਈ ਸੁਲਤਾਨਗੰਜ ਸ਼ਮਸ਼ਾਨਘਾਟ ਲਿਆਂਦਾ ਗਿਆ ਤਾਂ ਭਰਾਵਾਂ ਵਿਚਕਾਰ ਜਾਇਦਾਦ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ - ਖੁਸ਼ਖ਼ਬਰੀ! ਹੁਣ ਸੜਕਾਂ 'ਤੇ ਦੌੜਨਗੀਆਂ ਬਾਈਕ ਟੈਕਸੀਆਂ, ਜਾਰੀ ਹੋਏ ਨਵੇਂ ਨਿਯਮ
ਦੱਸਿਆ ਜਾ ਰਿਹਾ ਹੈ ਕਿ ਸੁਦਾਮਾ ਦੇਵੀ ਦੇ ਅੱਠ ਪੁੱਤਰ ਸਨ, ਜਿਨ੍ਹਾਂ ਵਿੱਚੋਂ ਦੋ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਬਾਕੀ ਛੇ ਪੁੱਤਰਾਂ ਵਿੱਚੋਂ ਇੱਕ ਪੁੱਤਰ ਨੇ ਮਾਂ ਦਾ ਅੰਤਿਮ ਸੰਸਕਾਰ ਕਰਨਾ ਸੀ ਪਰ ਇਸ ਦੌਰਾਨ ਉਹਨਾਂ ਵਿਚਕਾਰ ਜਾਇਦਾਦ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਅਤੇ ਮਾਂ ਦੀ ਲਾਸ਼ 6 ਘੰਟੇ ਤੱਕ ਸ਼ਮਸ਼ਾਨਘਾਟ ਵਿਖੇ ਹੀ ਪਈ ਰਹੀ। ਇਸ ਦੌਰਾਨ ਮ੍ਰਿਤਕ ਦੇ ਛੋਟੇ ਪੁੱਤਰ ਲਾਲ ਮੋਹਨ ਯਾਦਵ ਨੇ ਅੰਤਿਮ ਸੰਸਕਾਰ ਰੋਕ ਦਿੱਤਾ ਅਤੇ ਖੁਦ ਮਾਂ ਦੀ ਚਿਤਾ ਨੂੰ ਅੱਗ ਲਗਾਉਣ ਦੀ ਜਿੱਤ ਕੀਤੀ। ਜਦੋਂ ਸਥਿਤੀ ਤਣਾਅਪੂਰਨ ਹੋ ਗਈ ਤਾਂ ਪੁਲਸ ਸ਼ਮਸ਼ਾਨਘਾਟ ਪਹੁੰਚੀ।
ਇਹ ਵੀ ਪੜ੍ਹੋ - ਆਉਣ ਵਾਲਾ ਹੈ 'Electricity Blackout ਯੁੱਗ'! AI ਕਾਰਨ ਪੂਰੀ ਦੁਨੀਆ 'ਤੇ ਖ਼ਤਰਾ
ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਸ ਨੇ ਪੁੱਤਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਕਾਫ਼ੀ ਖਿੱਚੋਤਾਣ ਤੋਂ ਬਾਅਦ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਸ਼ੁਰੂ ਹੋਈ। ਇਸ ਤੋਂ ਬਾਅਦ ਵਿਚਕਾਰਲੇ ਪੁੱਤਰ ਲਾਲ ਮੋਹਨ ਯਾਦਵ ਨੇ ਆਪਣੀ ਮਾਂ ਦੀ ਚਿਤਾ ਨੂੰ ਅੱਗ ਲਗਾਈ। ਸ਼ਮਸ਼ਾਨਘਾਟ ਵਿੱਚ ਮੌਜੂਦ ਲੋਕਾਂ ਨੇ ਕਿਹਾ ਕਿ ਇੱਕ ਪੁੱਤਰ ਦਾ ਆਪਣੀ ਮਾਂ ਦੀ ਮ੍ਰਿਤਕ ਦੇਹ ਨਾਲ ਇਸ ਤਰ੍ਹਾਂ ਦਾ ਵਿਵਹਾਰ ਬਹੁਤ ਸ਼ਰਮਨਾਕ ਹੈ। ਜਨਤਕ ਥਾਵਾਂ 'ਤੇ ਪਹੁੰਚਣ ਵਾਲੇ ਅਜਿਹੇ ਵਿਵਾਦ ਸਮਾਜ ਵਿੱਚ ਨੈਤਿਕਤਾ ਦੇ ਡਿੱਗਦੇ ਪੱਧਰ ਨੂੰ ਦਰਸਾਉਂਦੇ ਹਨ।
ਇਹ ਵੀ ਪੜ੍ਹੋ - ...ਤਾਂ ਇਸ ਕਾਰਨ ਕਰੈਸ਼ ਹੋਇਆ ਸੀ Air India ਦਾ ਜਹਾਜ਼! ਅਮਰੀਕੀ ਜਾਂਚ ਰਿਪੋਰਟ ਨੇ ਉਡਾਏ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8