ਇਨ੍ਹਾਂ 4 ਲੋਕਾਂ ਨੂੰ ਕਦੇ ਉਧਾਰ ਨਾ ਦਿਓ ਪੈਸਾ! ਡੁੱਬ ਜਾਏਗੀ ਕਮਾਈ
Friday, Jul 04, 2025 - 08:51 PM (IST)
 
            
            ਵੈੱਬ ਡੈਸਕ : ਅੱਜ ਦੇ ਸਮੇਂ ਵਿਚ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਪੈਸਾ ਇਕ ਵੱਡੀ ਜ਼ਰੂਰਤ ਬਣ ਗਿਆ ਹੈ। ਲੋਕ ਕਰਜ਼ਾ ਲੈ ਕੇ ਵੀ ਇਨ੍ਹਾਂ ਲੋੜਾਂ ਨੂੰ ਪੂਰੀ ਕਰਦੇ ਹਨ। ਪੈਸਿਆਂ ਦਾ ਉਧਾਰ ਲੈਣ-ਦੇਣ ਬੁਰੀ ਗੱਲ ਨਹੀਂ ਹੈ। ਪਰ ਆਚਾਰਿਆ ਚਾਣਕਿਯਾ ਨੇ ਆਪਣੇ ਨੀਤੀ ਸ਼ਾਸਤਰ ਵਿਚ ਕਿਹਾ ਹੈ ਕਿ ਸਾਨੂੰ 5 ਤਰ੍ਹਾਂ ਦੇ ਲੋਕਾਂ ਨੂੰ ਕਦੇ ਵੀ ਪੈਸੇ ਉਧਾਰ ਨਹੀਂ ਦੇਣੇ ਚਾਹੀਦੇ ਹਨ।
ਧੋਖੇਬਾਜ਼
ਚਾਣਕਿਯਾ ਕਹਿੰਦੇ ਹਨ ਕਿ ਜੋ ਲੋਕ ਬੁਰੇ ਕੰਮਾਂ ਵਿਚ ਹੁੰਦੇ ਹਨ ਤੇ ਧੋਖੇਬਾਜ਼ੀ ਤੇ ਜਾਲਸਾਜ਼ੀ ਵਿਚ ਮਾਹਰ ਹੋਣ, ਉਨ੍ਹਾਂ ਨੂੰ ਪੈਸੇ ਉਧਾਰ ਨਾ ਦਿਓ। ਉਨ੍ਹਾਂ ਨੂੰ ਪੈਸੇ ਦੇਣ ਦਾ ਮਤਲਬ ਹੈ ਆਪਣੀ ਕਮਾਈ ਡੋਬਣਾ। ਅਜਿਹੇ ਲੋਕ ਆਪਣੇ ਬੁਰੇ ਵੇਲੇ ਵਿਚ ਤੁਹਾਡੇ ਤੋਂ ਪੈਸੇ ਉਧਾਰ ਤਾਂ ਲੈ ਲੈਂਦੇ ਹਨ ਪਰ ਵਾਪਸ ਕਰਨ ਵੇਲੇ ਰੰਜਿਸ਼ ਬਣਾ ਲੈਂਦੇ ਹਨ। ਤੁਹਾਡੇ ਅਹਿਸਾਨ ਨੂੰ ਉਹ ਬਿਲਕੁੱਲ ਵੀ ਯਾਦ ਨਹੀਂ ਰੱਖਦੇ।
ਮੂਰਖ
ਚਾਣਕਿਯਾ ਕਹਿੰਦੇ ਹਨ ਕਿ ਮੂਰਖ ਲੋਕਾਂ ਨੂੰ ਆਪਣੀ ਮਿਹਨਤ ਦੀ ਕਮਾਈ ਕਦੇ ਨਾ ਦਿਓ। ਇਨ੍ਹਾਂ ਦਾ ਗੈਰ-ਜ਼ਿੰਮੇਦਾਰਾਨਾ ਵਿਵਹਾਰ ਤੁਹਾਡੀ ਕਮਾਈ ਡੋਬ ਦੇਵੇਗਾ।
ਲਾਲਚੀ
ਲੋਭੀ ਜਾਂ ਲਾਲਚੀ ਵਿਅਕਤੀ ਦੇ ਹੱਥ ਵਿਚ ਆਪਣੀ ਮਿਹਨਤ ਦੀ ਕਮਾਈ ਕਦੇ ਨਾ ਦਿਓ। ਪੈਸੇ ਵਾਪਸ ਕਰਨ ਵੇਲੇ ਅਜਿਹੇ ਲੋਕਾਂ ਦੀ ਨੀਅਤ ਕਦੇ ਵੀ ਪਲਟ ਸਕਦੀ ਹੈ।
ਹੰਕਾਰੀ
ਹੰਕਾਰੀ ਲੋਕਾਂ ਨੂੰ ਵੀ ਪੈਸੇ ਉਧਾਰ ਦੇਣ ਤੋਂ ਬਚਣਾ ਚਾਹੀਦਾ ਹੈ। ਅਜਿਹੇ ਲੋਕ ਮਰਜ਼ੀ ਨਾਲ ਪੈਸਿਆਂ ਦੀ ਗਲਤ ਵਰਤੋਂ ਕਰਦੇ ਹਨ। ਅਜਿਹੇ ਲੋਕਾਂ ਦਾ ਹੰਕਾਰ ਹੀ ਇਨ੍ਹਾਂ ਦੇ ਪਤਨ ਦਾ ਕਾਰਨ ਬਣਦਾ ਹੈ। ਇਨ੍ਹਾਂ ਦੇ ਵਜੂਦ ਦੇ ਨਾਲ ਹੀ ਤੁਹਾਡੀ ਕਮਾਈ, ਸਮਾਂ ਤੇ ਊਰਜਾ ਵੀ ਖਤਮ ਹੋ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 
                     
                             
                            