ਟੈਕਸ ਬਚਾਉਣ ਲਈ ਪਤਨੀ ਦੇ ਨਾਂ ਕਰ''ਤੇ 933 ਕਰੋੜ, ਤਲਾਕ ਮਗਰੋਂ ਮੁਕਰ ਗਈ, ਹੁਣ ਅਦਾਲਤ ਨੇ ਸੁਣਾ''ਤਾ ਇਹ ਫੈਸਲਾ

Thursday, Jul 03, 2025 - 02:09 PM (IST)

ਟੈਕਸ ਬਚਾਉਣ ਲਈ ਪਤਨੀ ਦੇ ਨਾਂ ਕਰ''ਤੇ 933 ਕਰੋੜ, ਤਲਾਕ ਮਗਰੋਂ ਮੁਕਰ ਗਈ, ਹੁਣ ਅਦਾਲਤ ਨੇ ਸੁਣਾ''ਤਾ ਇਹ ਫੈਸਲਾ

ਲੰਡਨ: ਬ੍ਰਿਟੇਨ ਦੀ ਸੁਪਰੀਮ ਕੋਰਟ ਨੇ ਇੱਕ ਹੈਰਾਨੀਜਨਕ ਮਾਮਲੇ ਵਿੱਚ, ਸਾਬਕਾ ਬੈਂਕਰ ਕਲਾਈਵ ਸਟੈਂਡਿਸ਼ ਦੀ ਤਲਾਕਸ਼ੁਦਾ ਪਤਨੀ ਐਨਾ ਨੂੰ ਵੱਡਾ ਝਟਕਾ ਦਿੱਤਾ ਹੈ। ਇਹ ਮਾਮਲਾ 80 ਮਿਲੀਅਨ ਪਾਊਂਡ (ਕਰੀਬ 933 ਕਰੋੜ ਰੁਪਏ) ਦੀ ਉਸ ਰਕਮ ਨਾਲ ਜੁੜਿਆ ਹੋਇਆ ਹੈ, ਜੋ ਕਲਾਈਵ ਨੇ 2017 ਵਿੱਚ ਆਪਣੀ ਪਤਨੀ ਦੇ ਨਾਮ ਕਰ ਦਿੱਤੀ ਸੀ — ਉਦੇਸ਼ ਸਿਰਫ਼ ਇੱਕ ਸੀ: ਵਿਰਾਸਤੀ ਟੈਕਸ ਤੋਂ ਬਚਣਾ।

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ 'ਤੇ ਬਾਬਾ ਰਾਮਦੇਵ ਦਾ ਵੱਡਾ ਬਿਆਨ, ਦੇ ਦਿੱਤੀ ਇਹ ਸਲਾਹ

ਮਾਮਲੇ ਦੀ ਪੂਰੀ ਕਹਾਣੀ:

70 ਸਾਲਾ ਕਲਾਈਵ ਸਟੈਂਡਿਸ਼, ਜੋ UBS ਬੈਂਕ ਦੇ ਸਾਬਕਾ CFO ਰਹਿ ਚੁੱਕੇ ਹਨ, ਨੇ 2005 ਵਿੱਚ 56 ਸਾਲਾ ਐਨਾ ਨਾਲ ਵਿਆਹ ਕਰਾਇਆ। ਦੋ ਬੱਚਿਆਂ ਤੋਂ ਬਾਅਦ 2020 ਵਿੱਚ ਦੋਹਾਂ ਦਾ ਤਲਾਕ ਹੋ ਗਿਆ। ਤਲਾਕ ਸਮੇਂ ਕਲਾਈਵ ਦੀ ਕੁੱਲ ਸੰਪਤੀ 132 ਮਿਲੀਅਨ ਪਾਊਂਡ (1540 ਕਰੋੜ ਰੁਪਏ) ਸੀ, ਜਿਸ ਵਿੱਚ ਜ਼ਿਆਦਾਤਰ ਰਕਮ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਕਮਾਈ ਸੀ।

ਇਹ ਵੀ ਪੜ੍ਹੋ: ਕੀ ਰਾਜਨੀਤੀ ਛੱਡ ਫਿਲਮਾਂ 'ਚ ਆ ਰਹੇ ਹਨ ਰਾਘਵ ਚੱਢਾ? ਪਰਿਣੀਤੀ ਨੇ ਤੋੜੀ ਚੁੱਪੀ

ਟੈਕਸ ਬਚਾਉਣ ਦੀ ਯੋਜਨਾ:

2016 ਵਿੱਚ ਕਲਾਈਵ ਨੇ ਸੋਚਿਆ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ 40% ਵਿਰਾਸਤ ਟੈਕਸ ਲੱਗੇਗਾ। ਇਸ ਤੋਂ ਬਚਣ ਲਈ, 2017 ਵਿੱਚ ਉਨ੍ਹਾਂ ਨੇ 80 ਮਿਲੀਅਨ ਪਾਊਂਡ ਐਨਾ ਦੇ ਨਾਮ ਕਰ ਦਿੱਤੇ। ਯੋਜਨਾ ਇਹ ਸੀ ਕਿ ਇਹ ਪੈਸਾ ਆਖ਼ਿਰਕਾਰ ਬੱਚਿਆਂ ਲਈ ਆਫ਼ਸ਼ੋਰ ਟਰਸਟ ਵਿਚ ਚਲਾ ਜਾਵੇ। ਪਰ ਤਲਾਕ ਹੋ ਗਿਆ ਅਤੇ ਐਨਾ ਨੇ ਦਾਅਵਾ ਕੀਤਾ ਕਿ ਇਹ 'ਉਪਹਾਰ' ਸੀ, ਇਸ ਲਈ ਇਹ ਰਕਮ ਉਸਦੀ ਹੈ।

ਇਹ ਵੀ ਪੜ੍ਹੋ: 500 ਰੁਪਏ ਦੇ ਨੋਟ 'ਤੇ ਲੱਗੀ ਲੱਖਾਂ ਦੀ ਬੋਲੀ, ਜਾਣੋ ਕੀ ਹੈ ਇਸ ਵਿਚ ਅਜਿਹਾ ਖਾਸ

ਅਦਾਲਤਾਂ ਦਾ ਫੈਸਲਾ:

2023 ਵਿੱਚ ਹਾਈ ਕੋਰਟ ਨੇ ਐਨਾ ਨੂੰ 525 ਕਰੋੜ ਰੁਪਏ ਅਤੇ ਕਲਾਈਵ ਨੂੰ 1022 ਕਰੋੜ ਰੁਪਏ ਦੇਣ ਦਾ ਹੁਕਮ ਦਿੱਤਾ। ਐਨਾ ਨੇ ਇਸ ਫੈਸਲੇ ਵਿਰੁੱਧ ਅਪੀਲ ਕਰਕੇ ਦਾਅਵਾ ਕੀਤਾ ਕਿ 80 ਮਿਲੀਅਨ ਪੌਂਡ 'ਵਿਆਹੁਤਾ ਸੰਪਤੀ' ਹੈ, ਜਿਸ ਨੂੰ ਬਰਾਬਰ ਵੰਡਣਾ ਚਾਹੀਦਾ ਹੈ। ਪਰ ਅਪੀਲ ਕੋਰਟ ਅਤੇ ਹੁਣ ਸੁਪਰੀਮ ਕੋਰਟ ਨੇ ਵੀ ਐਨਾ ਦੇ ਦਾਅਵਿਆਂ ਨੂੰ ਖ਼ਾਰਜ ਕਰ ਦਿੱਤਾ।

ਇਹ ਵੀ ਪੜ੍ਹੋ: 'ਰਾਮ ਤੇਰੀ ਗੰਗਾ ਮੈਲੀ' ਅਦਾਕਾਰਾ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਨਹੀਂ ਦੇ ਕੇ ਸਕੇਗੀ ਅੰਤਿਮ ਵਿਦਾਈ

ਸੁਪਰੀਮ ਕੋਰਟ ਦਾ ਸਫ਼ਾਈ ਭਰਿਆ ਤਰਕ:

ਕੋਰਟ ਨੇ ਕਿਹਾ ਕਿ 80 ਮਿਲੀਅਨ ਪੌਂਡ ਟੈਕਸ ਬਚਾਉਣ ਲਈ ਟ੍ਰਾਂਸਫਰ ਕੀਤੇ ਗਏ ਸੀ, ਨਾ ਕਿ ਵਿਆਹੁਤਾ ਉਪਹਾਰ ਵਜੋਂ। ਹਾਲਾਂਕਿ ਇਹ ਵੀ ਮੰਨਿਆ ਗਿਆ ਕਿ 80 ਮਿਲੀਅਨ ਦਾ 25% ਹਿੱਸਾ, ਜੋ ਵਿਆਹ ਦੌਰਾਨ ਕਮਾਇਆ ਗਿਆ ਅਤੇ ਜਿਸ ਵਿੱਚ ਐਨਾ ਨੇ ਇੱਕ ਘਰੇਲੂ ਔਰਤ ਵਜੋਂ ਯੋਗਦਾਨ ਦਿੱਤਾ, ਉਹ ਵਿਆਹੁਤਾ ਸੰਪਤੀ ਹੈ ਅਤੇ ਇਸਨੂੰ ਬਰਾਬਰ ਵੰਡਿਆ ਜਾਵੇਗਾ। 

ਇਹ ਵੀ ਪੜ੍ਹੋ: ਵਿਆਹ ਦਾ ਵਾਅਦਾ ਕਰ ਬਣਾਏ ਸਬੰਧ! 'ਰਾਜ਼ੀ ਬੋਲ ਜਾ' ਫੇਮ Actress ਨੇ ਅਦਾਕਾਰ ਉੱਤਰ ਕੁਮਾਰ ਨੇ ਲਾਏ ਗੰਭੀਰ ਦੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News