ਦੁਨੀਆਂ ਦੇ ਇਨ੍ਹਾਂ ਜਾਨਵਰਾਂ ਨੂੰ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ, ਜੋ ਸੌਣ ''ਚ ਦਿੰਦੇ ਹਨ ਸਾਰੇ ਜਾਨਵਰਾਂ ਨੂੰ ਮਾਤ
Monday, May 30, 2016 - 01:25 PM (IST)

ਸਰੀਰ ਦੀ ਤੰਦਰੁਸਤੀ ਲਈ ਨੀਂਦ ਪੂਰੀ ਹੋਣੀ ਬੇਹੱਦ ਜ਼ਰੂਰੀ ਹੈ। ਦੁਨੀਆਂ ''ਚ ਕਈ ਲੋਕ ਆਪਣੀ ਨੀਂਦ 3-4 ਘੰਟੇ ''ਚ ਪੂਰੀ ਕਰ ਲੈਂਦੇ ਹਨ ਤਾਂ ਕਈ 8 ਤੋਂ 10 ਘੰਟੇ ਦੀ ਨੀਂਦ ਲੈਂਦੇ ਹਨ। ਨੀਂਦ ਬਾਰੇ ਇਕ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਅਸਲ ''ਚ ਜਾਨਵਰਾਂ ਦੀ ਨੀਂਦ ਇਕ ਆਮ ਲੋਕਾਂ ਤੋ ਬੇਹੱਦ ਵੱਧ ਹੁੰਦੀ ਹੈ। ਕਈ ਜਾਨਵਰ ਤਾਂ ਵਧੇਰੇ ਸੌਣ ਕਾਰਨ ਢੀਲੇ ਜਾਨਵਰ ਕਹਿਲਾਉਂਦੇ ਹਨ।
ਬਿੱਲੀ : ਇਕ ਬਿੱਲੀ ਪੂਰੇ ਦਿਨ ''ਚ 11 ਤੋਂ 12 ਘੰਟੇ ਦੀ ਨੀਂਦ ਲੈਂਦੀ ਹੈ। ਇਹ ਜਾਨਵਰ ਦੁਨੀਆਂ ਦੇ 10ਵੇਂ ਨੰਬਰ ''ਤੇ ਗਿਣੇ ਜਾਂਦੇ ਹਨ।
ਗਲਹਿਰੀ : ਗਲਹਿਰੀ ਸਭ ਤੋਂ ਵੱਧ ਸੌਣ ਵਾਲੇ ਜਾਨਵਰਾਂ ''ਚ ਸਭ ਚੋਂ ਵੱਧ ਟੱਪਣ ਵਾਲਾ ਜੀਵ ਮੰਨਿਆਂ ਜਾਂਦਾ ਹੈ। ਇਹ ਰੁੱਖਾਂ ''ਤੇ ਚੜ੍ਹਦੇ ਬੇਹੱਦ ਸੋਹਣੇ ਅਤੇ ਕਿਊਟ ਲਗਦੇ ਹਨ। ਇਨ੍ਹਾਂ ਬਾਰੇ ਜਾਣ ਕੇ ਤੁਹਾਨੂੰ ਬਹੁਤ ਹੈਰਾਨੀ ਹੋਵੇਗੀ ਕਿ ਇਹ 13 ਤੋਂ 14 ਘੰਟੇ ਦੀ ਨੀਂਦ ਲੈਂਦੇ ਹਨ।
ਹੈਮਸਟਰ : ਇਹ ਚੂਹੇ ਦੀ ਜਾਤੀ ਦੇ ਜੀਵ ਹਨ, ਜਿਸ ਦੇ ਜਬਾੜਿਆਂ ''ਚ ਜਾਲੀਆਂ ਵਾਲੀਆਂ ਥੈਲੀਆਂ ਲਗੀਆਂ ਹੁੰਦੀਆਂ ਹਨ। ਇਹ ਆਪਣੇ ਇਨ੍ਹਾਂ ਜਬਾੜੇ ''ਚ ਅਨਾਜ ਭਰ ਕੇ ਇਕੱਠਾ ਕਰ ਲੈਂਦੇ ਹਨ ਅਤੇ ਸੌਣ ਦੇ ਮਾਮਲੇ ''ਚ ਇਹ 8ਵੇਂ ਨੰਬਰ ''ਤੇ ਹਨ, ਜੋ 14 ਘੰਟਿਆਂ ''ਚ ਆਪਣੀ ਨੀਂਦ ਪੂਰੀ ਕਰਦੇ ਹਨ।
ਸ਼ੇਰ : ਜੰਗਲ ਦਾ ਰਾਜਾ ਕਹਾਉਣ ਵਾਲਾ ਸ਼ੇਰ ਵੀ ਇਨ੍ਹਾਂ ਜਾਨਵਰਾਂ ''ਚੋਂ ਇਕ ਹੈ। ਇਹ 14 ਤੋਂ 16 ਘੰਟੇ ਦੀ ਨੀਂਦ ਲੈਂਦਾ ਹੈ।
ਉੱਲੂ ਮੰਕੀ : ਉੱਲੂ ਮੰਕੀ ਭਾਵ ਉੱਲੂ ਵਾਂਗ ਨਜ਼ਰ ਆਉਣ ਵਾਲੇ ਬਾਂਦਰ ਵੀ ਇਸ ਸ਼੍ਰੇਣੀ ''ਚ ਹੀ ਆਉਂਦੇ ਹਨ। ਉਹ 17 ਘੰਟਿਆਂ ''ਚ ਆਪਣੀ ਨੀਂਦ ਪੂਰੀ ਕਰਦੇ ਹਨ।
ਲੇਮਰ ਬਾਂਦਰ : ਲੇਮਰ ਬਾਂਦਰ ਵੀ ਇਨ੍ਹਾਂ ਜਾਨਵਰਾਂ ਵਾਂਗ 16 ਘੰਟਿਆਂ ਦਾ ਨੀਂਦ ਪੂਰੀ ਕਰਦੇ ਹਨ। ਇਸ ਲਈ ਇਹ ਪੰਜਵੇਂ ਨੰਬਰ ''ਤੇ ਹਨ।
ਓਪਸਮ : ਇਹ ਅਮਰੀਕਾ ''ਚ ਪਾਇਆ ਜਾਣ ਵਾਲਾ ਚੂਹਾ ਹੁੰਦਾ ਹੈ, ਜੋ ਰੁੱਖਾਂ ''ਤੇ ਰਹਿਣਾ ਵਧੇਰੇ ਪਸੰਦ ਕਰਦਾ ਹੈ। ਇਹ ਜੀਵ 19 ਘੰਟੇ ਸੌਂਦਾ ਹੈ।
ਆਰਮਡਿੱਲੋ : ਆਰਮਡਿੱਲੋ ਵੀ ਅਮਰੀਕੀ ਜੰਗਲਾਂ ''ਚ ਪਾਇਆ ਜਾਣ ਵਾਲਾ ਜੀਵ ਹੈ, ਜੋ ਕਿ ਅੱਧਾ ਚੂਹਾ ਅਤੇ ਅੱਧਾ ਕੱਛੂਕੁਮਾ ਵਰਗਾ ਦਿੱਸਦਾ ਹੈ। ਇਹ ਰੇਗਿਸਤਾਨ ਇਲਾਕਿਆਂ ''ਚ ਪਾਏ ਜਾਂਦੇ ਹਨ ਅਤੇ ਇਹ ਵੀ 19 ਘੰਟਿਆਂ ਆਪਣੀ ਨੀਂਦ ਪੂਰੀ ਕਰਦੇ ਹਨ।
ਭਾਲੂ : ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਭਾਲੂ ਕਾਫੀ ਸੁਸਤ ਹੁੰਦੇ ਹਨ। ਇਹ ਦਿਨ ''ਚ 20 ਘੰਟੇ ਸੌਂਦੇ ਹਨ। ਸਰਦੀਆਂ ਦੇ ਮੌਸਮ ''ਚ ਤੁਸੀਂ ਭਾਵੇਂ ਭਾਲੂ ਨਾਲ ਕਿੰਨੀ ਵੀ ਛੇੜਛਾੜ ਕਰ ਲਓ ਪਰ ਇਹ ਆਪਣੀ ਜਗ੍ਹਾ ਤੋਂ ਟੱਸ ਤੋਂ ਮੱਸ ਨਹੀਂ ਹੋਵੇਗਾ।
ਕੋਇਲਾ : ਇਹ ਦੁਨੀਆਂ ਦੇ ਸਭ ਤੋਂ ਢਿੱਲੇ ਜਾਨਵਰਾਂ ''ਚੋਂ ਇਕ ਮੰਨੇ ਜਾਂਦੇ ਹਨ। ਇਹ ਦਿਨ ''ਚ 24 ਤੋਂ 22 ਘੰਟਿਆਂ ''ਚ ਆਪਣੀ ਨੀਂਦ ਪੂਰੀ ਕਰਦੇ ਹਨ। ਇਹ ਜਾਨਵਰ ਆਸਟ੍ਰੇਲੀਆਂ ''ਚ ਪਾਏ ਜਾਂਦੇ ਹਨ।