ਰੇਵਾੜੀ ’ਚ ਜ਼ੋਮਾਟੋ ਦੇ ਡਿਲਿਵਰੀ ਬੁਆਏ ਦਾ ਗੋਲੀ ਮਾਰ ਕੇ ਕਤਲ
Monday, Jan 17, 2022 - 07:12 PM (IST)

ਰੇਵਾੜੀ (ਹਰਿਆਣਾ)– ਰੇਵਾੜੀ ’ਚ ਆਨਲਾਈਨ ਫੂਡ ਸਪਲਾਈ ਪਲੇਟਫਾਰਮ ਜ਼ੋਮਾਟੋ ਦੇ ਇਕ ਡਿਲਿਵਰੀ ਬੁਆਏ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਖ਼ਬਰ ਮੁਤਾਬਕ, ਉਹ ਐਤਵਾਰ ਰਾਤ ਨੂੰ ਇਥੇ ਸੈਕਟਰ-19 ’ਚ ਇਕ ਆਰਡਰ ਦੇਣ ਗਿਆ ਸੀ, ਜਿਥੇ ਇਹ ਘਟਨਾ ਘਟੀ। ਪੁਲਸ ਨੂੰ ਸ਼ੱਕ ਹੈ ਕਿ ਲੁੱਟ-ਖੋਹ ਦੇ ਇਰਾਦੇ ਨਾਲ ਉਸਦਾ ਕਤਲ ਕੀਤਾ ਗਿਆ ਹੈ। ਉਸਦਾ ਮੋਬਾਇਲ ਅਤੇ ਬਟੁਆ ਨਹੀਂ ਮਿਲੀਆ।
ਪੁਲਸ ਨੇ ਦੱਸਿਆ ਕਿ ਮਾਡਲ ਟਾਊਨ ਥਾਣੇ ’ਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਪੁਲਸ ਨੇ ਮ੍ਰਿਤਕ ਦੀ ਪਛਾਣ ਪਲਵਲ ਜ਼ਿਲ੍ਹੇ ਦੇ ਹੁਡੀਥਾਲ ਪਿੰਡ ਵਾਸੀ ਮਹਿੰਦਰ ਸਿੰਘ (30) ਦੇ ਰੂਪ ’ਚ ਕੀਤੀ ਹੈ ਅਤੇ ਉਹ ਇਨ੍ਹੀਂ ਦਿਨੀਂ ਇਥੇ ਦੁਰਗਾ ਕਲੋਨੀ ’ਚ ਰਹਿੰਦਾ ਸੀ। ਪੁਲਸ ਮੁਤਾਬਕ, ਗੋਲੀ ਲੱਗਣ ਤੋਂ ਬਾਅਦ ਜ਼ਖ਼ਮੀ ਮਹਿੰਦਰ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਜਿਥੇ ਸੋਮਵਾਰ ਸਵੇਰੇ ਉਸਦੀ ਮੌਤ ਹੋ ਗਈ।