13 ਫਰਵਰੀ ਤੋਂ ਇਨ੍ਹਾਂ 4 ਰਾਸ਼ੀਆਂ ਦੀ ਖੁੱਲ੍ਹ ਜਾਵੇਗੀ ਕਿਸਮਤ, ਹੋ ਜਾਣਗੇ ਮਾਲਾਮਾਲ

Wednesday, Jan 21, 2026 - 05:50 AM (IST)

13 ਫਰਵਰੀ ਤੋਂ ਇਨ੍ਹਾਂ 4 ਰਾਸ਼ੀਆਂ ਦੀ ਖੁੱਲ੍ਹ ਜਾਵੇਗੀ ਕਿਸਮਤ, ਹੋ ਜਾਣਗੇ ਮਾਲਾਮਾਲ

ਨਵੀਂ ਦਿੱਲੀ : ਜੋਤਿਸ਼ ਸ਼ਾਸਤਰ ਅਨੁਸਾਰ ਗ੍ਰਹਿਆਂ ਦੇ ਰਾਜਾ ਸੂਰਜ ਜਲਦੀ ਹੀ ਆਪਣੀ ਰਾਸ਼ੀ ਬਦਲਣ ਜਾ ਰਹੇ ਹਨ। ਸੂਰਜ 13 ਫਰਵਰੀ 2026 ਨੂੰ ਮਕਰ ਰਾਸ਼ੀ ਤੋਂ ਨਿਕਲ ਕੇ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ। ਸੂਰਜ ਦਾ ਇਹ ਰਾਸ਼ੀ ਪਰਿਵਰਤਨ ਚਾਰ ਵਿਸ਼ੇਸ਼ ਰਾਸ਼ੀਆਂ ਲਈ ਬੇਹੱਦ ਸ਼ੁਭ ਸਾਬਤ ਹੋਣ ਵਾਲਾ ਹੈ, ਜਿਸ ਨਾਲ ਉਨ੍ਹਾਂ ਦੇ ਕਰੀਅਰ ਅਤੇ ਕਾਰੋਬਾਰ ਵਿੱਚ ਉੱਨਤੀ ਦੇ ਨਵੇਂ ਰਾਹ ਖੁੱਲ੍ਹਣਗੇ।

ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਵਿਸ਼ੇਸ਼ ਲਾਭ:
• ਮੇਸ਼ ਰਾਸ਼ੀ: ਇਹ ਗੋਚਰ ਮੇਸ਼ ਰਾਸ਼ੀ ਦੇ ਜਾਤਕਾਂ ਲਈ ਆਰਥਿਕ ਪੱਖੋਂ ਬਹੁਤ ਫਾਇਦੇਮੰਦ ਰਹੇਗਾ। ਉਨ੍ਹਾਂ ਦੀ ਆਮਦਨ ਦੇ ਨਵੇਂ ਸਰੋਤ ਪੈਦਾ ਹੋਣਗੇ ਅਤੇ ਪੁਰਾਣੇ ਨਿਵੇਸ਼ ਤੋਂ ਵੱਡਾ ਮੁਨਾਫਾ ਮਿਲਣ ਦੀ ਉਮੀਦ ਹੈ। ਵਪਾਰੀ ਵਰਗ ਲਈ ਵੀ ਇਹ ਸਮਾਂ ਨਵੀਆਂ ਯੋਜਨਾਵਾਂ 'ਤੇ ਕੰਮ ਕਰਨ ਲਈ ਉੱਤਮ ਹੈ।

• ਕਰਕ ਰਾਸ਼ੀ: ਕਰਕ ਰਾਸ਼ੀ ਵਾਲਿਆਂ ਦੇ ਰੁਕੇ ਹੋਏ ਕੰਮਾਂ ਵਿੱਚ ਤੇਜ਼ੀ ਆਵੇਗੀ। ਇਸ ਦੌਰਾਨ ਨਾ ਸਿਰਫ਼ ਧਨ ਲਾਭ ਹੋਵੇਗਾ, ਸਗੋਂ ਪਰਿਵਾਰਕ ਸਥਿਤੀ sਵਿੱਚ ਵੀ ਸੁਧਾਰ ਹੋਵੇਗਾ ਅਤੇ ਜੀਵਨ ਸਾਥੀ ਨਾਲ ਰਿਸ਼ਤੇ ਮਧੁਰ ਹੋਣਗੇ। ਬੱਚਿਆਂ ਦੀਆਂ ਪ੍ਰਾਪਤੀਆਂ ਨਾਲ ਮਨ ਪ੍ਰਸੰਨ ਰਹੇਗਾ।

• ਧਨੁ ਰਾਸ਼ੀ: ਸੂਰਜ ਦਾ ਇਹ ਪਰਿਵਰਤਨ ਧਨੁ ਰਾਸ਼ੀ ਵਾਲਿਆਂ ਦੇ ਆਤਮਵਿਸ਼ਵਾਸ ਅਤੇ ਕੰਮ ਕਰਨ ਦੀ ਸਮਰੱਥਾ ਵਿੱਚ ਵਾਧਾ ਕਰੇਗਾ। ਨੌਕਰੀਪੇਸ਼ਾ ਲੋਕਾਂ ਲਈ ਇਹ ਸਮਾਂ ਕਿਸੇ 'ਗੋਲਡਨ ਪੀਰੀਅਡ' ਤੋਂ ਘੱਟ ਨਹੀਂ ਹੋਵੇਗਾ। ਸਮਾਜ ਵਿੱਚ ਮਾਨ-ਸਨਮਾਨ ਵਧੇਗਾ ਅਤੇ ਭੈਣ-ਭਰਾਵਾਂ ਦਾ ਪੂਰਾ ਸਹਿਯੋਗ ਮਿਲੇਗਾ।

• ਕੁੰਭ ਰਾਸ਼ੀ: ਕਿਉਂਕਿ ਸੂਰਜ ਇਸੇ ਰਾਸ਼ੀ ਵਿੱਚ ਪ੍ਰਵੇਸ਼ ਕਰ ਰਹੇ ਹਨ, ਇਸ ਲਈ ਜਾਤਕਾਂ ਨੂੰ ਵਿਸ਼ੇਸ਼ ਲਾਭ ਮਿਲਣਗੇ। ਆਮਦਨ ਵਿੱਚ ਵਾਧਾ ਹੋਣ ਦੇ ਨਾਲ-ਨਾਲ ਸਿਹਤ ਸਬੰਧੀ ਸਮੱਸਿਆਵਾਂ ਦੂਰ ਹੋਣਗੀਆਂ। ਅਣਵਿਆਹੇ ਲੋਕਾਂ ਲਈ ਵਿਆਹ ਦੇ ਪ੍ਰਸਤਾਵ ਆ ਸਕਦੇ ਹਨ ਅਤੇ ਪੁਰਾਣੇ ਵਿਵਾਦਾਂ ਦਾ ਹੱਲ ਨਿਕਲਣ ਦੀ ਸੰਭਾਵਨਾ ਹੈ।

ਜੋਤਿਸ਼ ਵਿਦਵਾਨਾਂ ਅਨੁਸਾਰ, ਇਹ ਗੋਚਰ ਇਨ੍ਹਾਂ ਚਾਰ ਰਾਸ਼ੀਆਂ ਦੇ ਜਾਤਕਾਂ ਦੇ ਯਤਨਾਂ ਨੂੰ ਸਫਲ ਬਣਾਏਗਾ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰੇਗਾ।
 


author

Inder Prajapati

Content Editor

Related News