ਕਾਨਪੁਰ ’ਚ ਜ਼ੀਕਾ ਵਾਇਰਸ ਨਾਲ ਪੀੜਤ ਮਿਲਿਆ ਪਹਿਲਾ ਰੋਗੀ, ਕੇਂਦਰ ਨੇ ਭੇਜੀ ਉੱਚ ਪੱਧਰੀ ਟੀਮ

Monday, Oct 25, 2021 - 03:11 PM (IST)

ਕਾਨਪੁਰ ’ਚ ਜ਼ੀਕਾ ਵਾਇਰਸ ਨਾਲ ਪੀੜਤ ਮਿਲਿਆ ਪਹਿਲਾ ਰੋਗੀ, ਕੇਂਦਰ ਨੇ ਭੇਜੀ ਉੱਚ ਪੱਧਰੀ ਟੀਮ

ਕਾਨਪੁਰ (ਭਾਸ਼ਾ)– ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਜ਼ੀਕਾ ਵਾਇਰਸ ਦਾ ਹੁਣ ਤੱਕ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਅਤੇ ਹਵਾਈ ਫ਼ੌਜ ’ਚ ਤਾਇਨਾਤ ਇਕ ਅਧਿਕਾਰੀ ਇਸ ਰੋਗ ਨਾਲ ਪੀੜਤ ਪਾਏ ਗਏ ਹਨ। ਸਿਹਤ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ। ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਦੱਸਿਆ ਕਿ ਹਵਾਈ ਫ਼ੌਜ ਦੇ ਇਕ ਵਾਰੰਟ ਅਧਿਕਾਰੀ ਦਾ ਜ਼ੀਕਾ ਵਾਇਰਸ ਇਨਫੈਕਸ਼ਨ ਦਾ ਪ੍ਰੀਖਣ ਕੀਤਾ ਗਿਆ। ਇਸ ਦੌਰਾਨ ਉਸ ਦੇ ਇਸ ਰੋਗ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ। ਉਨ੍ਹਾਂ ਕਿਹਾ ਕਿ ਸਥਿਤੀ ਨਾਲ ਨਜਿੱਠਣ ਅਤੇ ਡਰ ਰੋਕਣ ਲਈ ਸਿਹਤ ਵਿਭਾਗ, ਨਗਰ ਨਿਗਰ ਦੇ ਅਧਿਕਾਰੀਆਂ ਨੂੰ ਚੌਕਸ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਕਲਯੁੱਗੀ ਮਾਂ ਨੇ 3 ਮਹੀਨੇ ਦੀ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇੰਟਰਨੈੱਟ ’ਤੇ ਦੇਖਿਆ ਸੀ ‘ਮਾਰਨ ਦਾ ਤਰੀਕਾ’

ਉੱਥੇ ਹੀ ਕੇਂਦਰੀ ਸਿਹਤ ਮੰਤਰਾਲਾ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼’ਚ ਇਕ ਉੱਚ ਪੱਧਰੀ ਬਹੁ ਅਨੁਸ਼ਾਸਨਾਤਮਕ ਟੀਮ ਭੇਜੀ ਹੈ। ਟੀਮ ਇਸ ਗੱਲ ਦਾ ਮੁਲਾਂਕਣ ਕਰੇਗੀ ਕਿ ਜ਼ੀਕਾ ਵਾਇਰਸ ਪ੍ਰਬੰਧਨ ਲਈ ਮੰਤਰਾਲਾ ਦੀ ਕਾਰਜ ਯੋਜਨਾ ਲਾਗੂ ਕੀਤੀ ਜਾ ਰਹੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਕਈ ਹੋਰ ਟੀਮਾਂ ਨੂੰ ਵਾਇਰਸ ਦੇ ਪ੍ਰਸਾਰ ਦੀ ਜਾਂਚ ਕਰਨ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ। ਕਾਨਪੁਰ ਦੇ ਮੁੱਖ ਮੈਡੀਕਲ ਅਧਿਕਾਰੀ ਡਾਕਟਰ ਨੇਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬੁਖ਼ਾਰ ਨਾਲ ਪੀੜਤ ਉਕਤ ਅਧਿਕਾਰੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਖੂਨ ਦੀ ਜਾਂਚ ਕਰਨ ’ਤੇ ਜ਼ੀਕਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ। 

ਇਹ ਵੀ ਪੜ੍ਹੋ : 8 ਅਤੇ 11 ਸਾਲ ਦੇ ਬੱਚਿਆਂ ਵੱਲੋਂ 6 ਸਾਲਾ ਬੱਚੀ ਦਾ ਕਤਲ, ਅਸ਼ਲੀਲ ਵੀਡੀਓ ਵੇਖਣ ਤੋਂ ਕੀਤਾ ਸੀ ਇਨਕਾਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News