ਰਾਸ਼ਟਰਪਤੀ ਜ਼ੇਲੇਂਸਕੀ ਨੇ ਕੀਤਾ ਫੋਨ, ਕਿਹਾ- ਯੂਕ੍ਰੇਨ ਤੇ ਰੂਸ ’ਚ ਸ਼ਾਂਤੀ ਸਥਾਪਨਾ ਲਈ ਮਦਦ ਕਰਨ ਪ੍ਰਧਾਨ ਮੰਤਰੀ ਮੋਦੀ

Tuesday, Dec 27, 2022 - 09:20 AM (IST)

ਰਾਸ਼ਟਰਪਤੀ ਜ਼ੇਲੇਂਸਕੀ ਨੇ ਕੀਤਾ ਫੋਨ, ਕਿਹਾ- ਯੂਕ੍ਰੇਨ ਤੇ ਰੂਸ ’ਚ ਸ਼ਾਂਤੀ ਸਥਾਪਨਾ ਲਈ ਮਦਦ ਕਰਨ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰ ਕੇ ਰੂਸ ਨਾਲ ਸ਼ਾਂਤੀ ਦਾ ਫਾਰਮੂਲਾ ਲਾਗੂ ਕਰਵਾਉਣ ’ਚ ਭਾਰਤ ਦੀ ਮਦਦ ਮੰਗੀ। ਇਕ ਅਧਿਕਾਰਤ ਬਿਆਨ ਮੁਤਾਬਕ ਮੋਦੀ ਨੇ ਕਿਹਾ ਕਿ ਰੂਸ ਅਤੇ ਯੂਕ੍ਰੇਨ ਨੂੰ ਆਪਣੇ ਮਤਭੇਦਾਂ ਦਾ ਸਥਾਈ ਹੱਲ ਲੱਭਣ ਲਈ ਗੱਲਬਾਤ ਅਤੇ ਕੂਟਨੀਤੀ ਵੱਲ ਮੁੜਨਾ ਚਾਹੀਦਾ ਹੈ। ਉਨ੍ਹਾਂ ਨੇ ਜ਼ੇਲੇਂਸਕੀ ਨੂੰ ਭਰੋਸਾ ਦਿਵਾਇਆ ਕਿ ਭਾਰਤ ਸ਼ਾਂਤੀ ਦੇ ਕਿਸੇ ਵੀ ਯਤਨ ਦਾ ਸਮਰਥਨ ਕਰੇਗਾ।

ਇਹ ਵੀ ਪੜ੍ਹੋ: ਇਕ ਸਾਲ 'ਚ ਸਰਹੱਦ ਪਾਰ ਤੋਂ ਆਉਣ ਵਾਲੇ ਡਰੋਨਾਂ ਦੀ ਗਿਣਤੀ ਤਿੰਨ ਗੁਣਾ ਵਧੀ, ਪੰਜਾਬ 'ਚ ਆਏ ਸਭ ਤੋਂ ਵੱਧ

ਯੂਕ੍ਰੇਨ ਦੇ ਰਾਸ਼ਟਰਪਤੀ ਨੇ ਟਵੀਟ ਕੀਤਾ, ‘‘ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਸਫ਼ਲ ਜੀ-20 ਪ੍ਰਧਾਨਗੀ ਅਹੁਦੇ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਮੈਂ ਇਸੇ ਮੰਚ ਤੋਂ ਰੂਸ ਨਾਲ ਸ਼ਾਂਤੀ ਦੇ ਫਾਰਮੂਲੇ ਦਾ ਐਲਾਨ ਕੀਤਾ ਸੀ ਅਤੇ ਹੁਣ ਮੈਂ ਇਸ ਦੇ ਲਾਗੂਕਰਨ ’ਚ ਭਾਰਤ ਦੀ ਭਾਗੀਦਾਰੀ ’ਚ ਵਿਸ਼ਵਾਸ ਕਰਦਾ ਹਾਂ। ਮੈਂ ਸੰਯੁਕਤ ਰਾਸ਼ਟਰ ’ਚ ਮਨੁੱਖਤਾਵਾਦੀ ਸਹਾਇਤਾ ਅਤੇ ਸਮਰਥਨ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ।’’

ਇਹ ਵੀ ਪੜ੍ਹੋ: ਅਮਰੀਕਾ, ਕੈਨੇਡਾ 'ਚ ਬਰਫ਼ੀਲੇ ਤੂਫ਼ਾਨ ਕਾਰਨ 38 ਲੋਕਾਂ ਦੀ ਮੌਤ, -45 ਡਿਗਰੀ ਸੈਲਸੀਅਸ ਤੱਕ ਪੁੱਜਾ ਤਾਪਮਾਨ

ਜ਼ਿਕਰਯੋਗਹੈ ਕਿ ਜ਼ੇਲੇਂਸਕੀ ਦੇ ਫੋਨ ਕਾਲ ਤੋਂ ਇਕ ਦਿਨ ਪਹਿਲਾਂ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਸੀ ਕਿ ਰੂਸ ਯੂਕ੍ਰੇਨ ’ਚ ਜੰਗ ਖਤਮ ਕਰਨ ਲਈ ਉਸ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਪੁਤਿਨ ਦੇ ਬਿਆਨ ਦੇ ਸੰਦਰਭ ਨੂੰ ਦੇਖਦੇ ਹੋਏ ਜ਼ੇਲੇਂਸਕੀ ਨੂੰ ਲੱਗਦਾ ਹੈ ਕਿ ਜੇਕਰ ਭਾਰਤ ਇਸ ਸਮੇਂ ਸ਼ਾਂਤੀ ਸਥਾਪਨਾ ਲਈ ਪਹਿਲਕਦਮੀ ਕਰਦਾ ਹੈ ਤਾਂ ਉਸ ਦੀਆਂ ਕੋਸ਼ਿਸ਼ਾਂ ਦੋਵਾਂ ਦੇਸ਼ਾਂ ਨੂੰ ਜੰਗ ਦੇ ਅੰਤ ਵੱਲ ਲਿਜਾ ਸਕਦੀਆਂ ਹਨ। ਖੁਦ ਰਾਸ਼ਟਰਪਤੀ ਪੁਤਿਨ ਵੀ ਪ੍ਰਧਾਨ ਮੰਤਰੀ ਮੋਦੀ ਦੀਆਂ ਕੋਸ਼ਿਸ਼ਾਂ ਪ੍ਰਤੀ ਹਾਂ-ਪੱਖੀ ਰਵੱਈਆ ਵਿਖਾ ਸਕਦੇ ਹਨ।

ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਅਮਰੀਕੀ ਮਰੀਨ 'ਚ ਸਿੱਖਾਂ ਨੂੰ ਦਾੜ੍ਹੀ ਰੱਖਣ ਤੇ ਦਸਤਾਰ ਸਜਾਉਣ ਦੀ ਮਿਲੀ ਇਜਾਜ਼ਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News