ਯੂ-ਟਿਊਬਰ ਸ਼ਹਿਜ਼ਾਦ ਨੇ ਕਰਨਾਟਕ ਦੇ ਸੀ. ਐੱਮ. ਬੋਮਈ ਨੂੰ ਦਿੱਤੀ ਧਮਕੀ

03/26/2022 12:03:18 PM

ਬੇਂਗਲੁਰੂ– ਹਿਜਾਬ ਵਿਵਾਦ ’ਤੇ ਕਰਨਾਟਕ ਹਾਈ ਕੋਰਟ ਦੇ ਫੈਸਲੇ ਦੇ ਸਬੰਧ ’ਚ ਵਿਵਾਦਿਤ ਯੂ-ਟਿਊਬਰ ਸ਼ਹਿਜ਼ਾਦ ਖਾਨ ਨੇ ਸੂਬੇ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਧਮਕੀ ਦਿੱਤੀ ਹੈ। ਸ਼ਹਿਜ਼ਾਦ ਨੇ ਇਕ ਯੂ-ਟਿਊਬ ਨਿਊਜ਼ ਚੈਨਲ ਦੇ ਮਾਧਿਅਮ ਨਾਲ ਉਨ੍ਹਾਂ ’ਤੇ ਅਭੱਦਰ ਟਿੱਪਣੀਆਂ ਵੀ ਕੀਤੀਆਂ ਹਨ। ਵੀਡੀਓ ’ਚ ਕਥਿਤ ਤੌਰ ’ਤੇ ਉਸ ਨੇ ਮੁੱਖ ਮੰਤਰੀ ਨੂੰ ਜੁੱਤੀਆਂ ਨਾਲ ਕੁੱਟਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਭਾਜਪਾ ਮੁਸਲਮਾਨ ਵੋਟਾਂ ਦੀ ਬਦੌਲਤ ਹੀ ਸੱਤਾ ’ਚ ਆ ਸੱਕੀ ਹੈ। ਵੀਡੀਓ ’ਚ ਉਹ ਮੈਸੂਰ ਤੋਂ ਲੋਕ ਸਭਾ ਸੰਸਦ ਮੈਂਬਰ ਪ੍ਰਤਾਪ ਸਿਨ੍ਹਾ, ਬੇਂਗਲੁਰੂ ਦੱਖਣੀ ਤੋਂ ਸੰਸਦ ਮੈਂਬਰ ਤੇਜ਼ਸਵੀ ਸ਼ਮਸ ਅਤੇ ਕਰਨਾਟਕ ਦੇ ਆਰ. ਡੀ. ਪੀ. ਆਰ. ਮੰਤਰੀ ਕੇ. ਐੱਸ. ਈਸ਼ਵਰੱਪਾ ਸਮੇਤ ਹੋਰ ਭਾਜਪਾ ਨੇਤਾਵਾਂ ਨੂੰ ਵੀ ਧਮਕੀ ਦਿੰਦਾ ਨਜ਼ਰ ਆਇਆ ਹੈ।


Rakesh

Content Editor

Related News