ਮੁੰਬਈ ਛੇੜਛਾੜ ਮਾਮਲਾ : ਸਾਊਥ ਕੋਰੀਆ ਦੀ ਯੂਟਿਊਬਰ ਨੇ ਕਿਹਾ- ਭਾਰਤ ਨੇ ਤੇਜ਼ੀ ਨਾਲ ਲਿਆ ਐਕਸ਼ਨ

Thursday, Dec 01, 2022 - 05:20 PM (IST)

ਨੈਸ਼ਨਲ ਡੈਸਕ– ਮੁੰਬਈ ਦੇ ਖਾਰ ਇਲਾਕੇ ’ਚ ਕੋਰੀਅਨ ਯੂਟਿਊਬਰ ਲੜਕੀ ਦੇ ਨਾਲ 2 ਲੜਕਿਆਂ ਵੱਲੋਂ ਛੇੜਛਾੜ ਮਾਮਲੇ ’ਚ ਪ੍ਰਸ਼ਾਸਨ ਦੇ ਐਕਸ਼ਨ ’ਤੇ ਯੂਟਿਊਬਰ ਨੇ ਖੁਸ਼ੀ ਜਤਾਈ ਹੈ। ਦੱਖਣੀ ਕੋਰੀਆ ਦੀ ਯੂਟਿਊਬਰ ਨੇ ਮੁੰਬਈ ’ਚ ਛੇੜਛਾੜ ਨੂੰ ਲੈ ਕੇ ਕਿਹਾ ਕਿ ਮੇਰੇ ਨਾਲ ਅਜਿਹਾ ਹਾਦਸਾ ਦੂਜੇ ਦੇਸ਼ ’ਚ ਵੀ ਹੋਇਆ ਸੀ ਪਰ ਉਸ ਸਮੇਂ ਮੈਂ ਪੁਲਸ ਨੂੰ ਬੁਲਾਉਣ ਲਈਕੁਝ ਨਹੀਂ ਕਰ ਸਕੀ ਪਰ ਭਾਰਤ ’ਚ ਬਹੁਤ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਮੈਂ 3 ਹਫਤਿਆਂ ਤੋਂ ਜ਼ਿਆਦਾ ਸਮੇਂ ਤੋਂ ਮੁੰਬਈ ’ਚ ਹਾਂ ਅਤੇ ਜ਼ਿਆਦਾ ਸਮੇਂ ਤਕ ਰਹਿਣਦੀ ਯੋਜਨਾ ਬਣ ਰਹੀ ਹਾਂ। ਮੈਂ ਨਹੀਂ ਚਾਹੁੰਦੀ ਕਿ ਇਹ ਇਕ ਬੁਰੀ ਘਟਨਾ ਮੇਰੀ ਪੂਰੀ ਯਾਤਰਾ ਅਤੇ ਹੋਰ ਦੇਸ਼ਾਂ ਨੂੰ ਅਦਭੁਤ ਭਾਰਤ ਦਿਖਾਉਣ ਦੇ ਮੇਰੇ ਜਨੂੰਨ ਨੂੰ ਬਰਬਾਦ ਕਰ ਦੇਵੇਗਾ। ਦਰਅਸਲ, ਦੋਵਾਂ ਦੋਸ਼ੀਆਂ ਨੂੰ ਗ੍ਰਿਸ਼ਤਾਰ ਕਰਕੇ ਇਕ ਦਿਨ ਦੀ ਪੁਲਸ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। 

 

ਦੱਸ ਦੇਈਏ ਕਿ ਛੇੜਛਾੜ ਦੇ ਸਮੇਂ ਲੜਕੀ ਲਾਈਵ ਸਟਰੀਮਿੰਗ ਕਰ ਰਹੀ ਸੀ ਅਤੇ ਇਸ ਦੌਰਾਨ ਉਸਦੇ ਚੈਨਲ ’ਤੇ 1000 ਤੋਂ ਜ਼ਿਆਦਾ ਲੋਕ ਲਾਈਵ ਜੁੜੇ ਹੋਏ ਸਨ। ਇਸੇ ਦੌਰਾਨ ਦੋ ਲੜਕੇ ਅਚਾਨਕ ਕੋਰੀਅਨ ਮਹਿਲਾ ਦੇ ਕਾਫੀ ਨੇੜੇ ਆ ਜਾਂਦੇ ਹਨ ਅਤੇ ਫਿਰ ਉਸਦਾ ਹੱਥ ਫੜ ਕੇ ਖਿੱਚਣ ਲਗਦੇ ਹਨ। ਜਿਸ ’ਤੇ ਮਹਿਲਾ ਵਿਰੋਧ ਕਰਦੀ ਹੈ ਅਤੇ ਇਸ ਦੇ ਬਾਵਜੂਦ ਲੜਕਾ ਹੱਥ ਖਿੱਚ ਕੇ ਉਸਨੂੰ ਕਿਸ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ’ਤੇ ਮਹਿਲਾ ਹੱਥ ਛਡਾ ਕੇ ਚਲੀ ਜਾਂਦੀ ਹੈ। ਹਾਲਾਂਕਿ ਦੋਵਾਂ ਲੜਕਿਆਂ (ਮੋਬਿਨ ਚੰਦ ਅਤੇ ਮੁਹੰਮਦ ਨਕੀਬ) ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਇਕ ਦਿਨ ਦੀ ਹਿਰਾਸਤ ’ਚ ਭੇਜ ਦਿੱਤਾ ਹੈ। 


Rakesh

Content Editor

Related News