ਯੂਟਿਊਬਰ ‘ਹਿੰਦੁਸਤਾਨੀ ਭਾਊ’ ਗਿ੍ਰਫ਼ਤਾਰ, ਵਿਦਿਆਰਥੀਆਂ ਨੂੰ ਪ੍ਰਦਰਸ਼ਨ ਲਈ ਭੜਕਾਉਣ ਦਾ ਦੋਸ਼

Tuesday, Feb 01, 2022 - 10:56 AM (IST)

ਯੂਟਿਊਬਰ ‘ਹਿੰਦੁਸਤਾਨੀ ਭਾਊ’ ਗਿ੍ਰਫ਼ਤਾਰ, ਵਿਦਿਆਰਥੀਆਂ ਨੂੰ ਪ੍ਰਦਰਸ਼ਨ ਲਈ ਭੜਕਾਉਣ ਦਾ ਦੋਸ਼

ਮੁੰਬਈ (ਭਾਸ਼ਾ)— ਮੁੰਬਈ ਪੁਲਸ ਨੇ ਇੱਥੇ ਮਹਾਰਾਸ਼ਟਰ ਸਿੱਖਿਆ ਮੰਤਰੀ ਵਰਸ਼ਾ ਗਾਇਕਵਾੜ ਦੀ ਰਿਹਾਇਸ਼ ਨੇੜੇ ਵਿਦਿਆਰਥੀਆਂ ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਸਬੰਧ ਵਿਚ ਯੂਟਿਊਬਰ ‘ਹਿੰਦੁਸਤਾਨੀ ਭਾਊ’ ਉਰਫ਼ ਵਿਕਾਸ ਫਾਟਕ ਅਤੇ ਇਕ ਹੋਰ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ 41 ਸਾਲਾ ਯੂਟਿਊਬਰ (ਯੂਟਿਊਬ ’ਤੇ ਨਿਯਮਤ ਰੂਪ ਨਾਲ ਵੀਡੀਓ ਅਪਲੋਡ ਕਰਨ ਵਾਲਾ) ਨੇ 10ਵੀਂ ਅਤੇ 12ਵੀਂ ਜਮਾਤਾਂ ਦੀ ਆਨਲਾਈਨ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਨੂੰ ਲੈ ਕੇ ਧਾਰਾਵੀ ਵਿਚ ਗਾਇਕਵਾੜ ਦੀ ਰਿਹਾਇਸ਼ ਨੇੜੇ ਸੋਮਵਾਰ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ।

ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਿਚ ਭੂਮਿਕਾ ਨੂੰ ਲੈ ਕੇ ਇਕਰਾਰ ਖਾਨ ਵਖਾਰ ਖਾਨ (25) ਨੂੰ ਵੀ ਗਿ੍ਰਫ਼ਤਾਰ ਕੀਤਾ। ਦੋਹਾਂ ਦੋਸ਼ੀਆਂ ਖ਼ਿਲਾਫ਼ ਧਾਰਾਵੀ ਪੁਲਸ ਥਾਣੇ ਵਿਚ ਗੈਰ-ਕਾਨੂੰਨੀ ਰੂਪ ਨਾਲ ਇਕੱਠੇ ਹੋਣ, ਦੰਗਾ ਕਰਨ, ਅਪਰਾਧ ਲਈ ਉਕਸਾਉਣ ਅਤੇ ਅਜਿਹੀ ਲਾਪ੍ਰਵਾਹੀ ਕਰਨ ਜਿਸ ਨਾਲ ਕੋਵਿਡ-19 ਦੇ ਮੱਦੇਨਜ਼ਰ ਜੀਵਨ ਲਈ ਖ਼ਤਰਨਾਕ ਬੀਮਾਰੀ ਫੈਲਣ ਦਾ ਖ਼ਦਸ਼ਾ ਹੋਵੇ ਨਾਲ ਜੁੜੀਆਂ ਧਾਰਾਵਾਂ ਸਮੇਤ ਭਾਰਤੀ ਸਜ਼ਾ ਜ਼ਾਬਤਾ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਅਧਿਕਾਰੀ ਨੇ ਦੱਸਿਆ ਕਿ ਯੂਟਿਊਬਰ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਅਪਲੋਡ ਕੀਤਾ ਸੀ, ਜਿਸ ਵਿਚ ਉਸ ਨੇ ਵਿਦਿਆਰਥੀਆਂ ਨੂੰ ਗਾਇਕਵਾੜ ਦੀ ਰਿਹਾਇਸ਼ ਦੇ ਬਾਹਰ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਸੀ। ਮੰਤਰੀ ਦੀ ਰਿਹਾਇਸ਼ ਦੇ ਬਾਹਰ ਸੋਮਵਾਰ ਨੂੰ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਸਨ, ਜਿਸ ਤੋਂ ਬਾਅਦ ਪੁਲਸ ਨੂੰ ਉਨ੍ਹਾਂ ਨੂੰ ਰੋਕਣ ਲਈ ਲਾਠੀਚਾਰਜ ਕਰਨਾ ਪਿਆ ਸੀ। ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਵਿਚ ਸ਼ਾਮਲ ਹੋ ਚੁੱਕੇ ਯੂਟਿਊਬਰ ‘ਹਿੰਦੂਸਤਾਨੀ ਭਾਊ’ ਨੂੰ ਆਪਣੀ ਵੀਡੀਓ ਵਿਚ ਪਾਕਿਸਤਾਨ ਅਤੇ ਗੁਆਂਢੀ ਦੇਸ਼ ਦੇ ਹੋਰ ਯੂਟਿਊਬਰ ਨੂੰ ਨਿਸ਼ਾਨਾ ਬਣਾਉਣ ਲਈ ਜਾਣਿਆ ਜਾਂਦਾ ਹੈ। 


author

Tanu

Content Editor

Related News