ਗਹਿਣਿਆਂ ਦੀ ਦੁਕਾਨ ''ਚੋਂ ਅਚਾਨਕ ਲਾਪਤਾ ਹੋਇਆ ਨੌਜਵਾਨ, ਸ਼ੱਕੀ ਹਾਲਾਤ ''ਚ ਮਿਲੀ ਲਾਸ਼

Sunday, Oct 20, 2024 - 12:22 PM (IST)

ਗਹਿਣਿਆਂ ਦੀ ਦੁਕਾਨ ''ਚੋਂ ਅਚਾਨਕ ਲਾਪਤਾ ਹੋਇਆ ਨੌਜਵਾਨ, ਸ਼ੱਕੀ ਹਾਲਾਤ ''ਚ ਮਿਲੀ ਲਾਸ਼

ਰਾਏਬਰੇਲੀ : ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜ਼ਿਲ੍ਹੇ ਦੇ ਉਂਚਾਹਰ ਕਸਬੇ ਦੇ ਇੱਕ ਨੌਜਵਾਨ ਜਿਊਲਰੀ ਕਾਰੋਬਾਰੀ ਨੂੰ ਕਥਿਤ ਤੌਰ 'ਤੇ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਕਤਲ ਤੋਂ ਇਕ ਦਿਨ ਬਾਅਦ ਉਸ ਦੀ ਲਾਸ਼ ਬਰਾਮਦ ਹੋਈ। ਇਸ ਘਟਨਾ ਦੀ ਜਾਣਕਾਰੀ ਇਕ ਪੁਲਸ ਅਧਿਕਾਰੀ ਵਲੋਂ ਦਿੱਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਗੁੱਸੇ 'ਚ ਆਏ ਵਪਾਰੀਆਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੂੰ ਪੁਲਸ ਨੇ ਸ਼ਾਂਤ ਕਰਵਾਇਆ।

ਇਹ ਵੀ ਪੜ੍ਹੋ - ਸੈਰ ਕਰ ਰਹੇ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ, ਸਬ-ਇੰਸਪੈਕਟਰ ਨੇ ਇੰਝ ਬਚਾਈ ਜਾਨ

ਵਧੀਕ ਪੁਲਸ ਸੁਪਰਡੈਂਟ (ਏਐੱਸਪੀ) ਸੰਜੀਵ ਕੁਮਾਰ ਸਿਨਹਾ ਨੇ ਦੱਸਿਆ ਕਿ ਨੌਜਵਾਨ ਦੇ ਅਗਵਾ ਹੋਣ ਦੀ ਸੂਚਨਾ ਮਿਲਣ ਮਗਰੋਂ ਪੁਲਸ ਨੇ ਸਬੰਧਤ ਧਾਰਾ ਤਹਿਤ ਕੇਸ ਦਰਜ ਕਰਕੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਇਸ਼ਾਰੇ ’ਤੇ ਸ਼ਨੀਵਾਰ ਨੂੰ ਸ਼ਾਰਦਾ ਸਹਾਇਕ ਨਹਿਰ ਦੀ ਪਟੜੀ ਨੇੜੇ ਗੋਸਾਈ ਦੇ ਪਿੰਡ ਪੂਰਵਾ ਤੋਂ ਮ੍ਰਿਤਕ ਦੀ ਲਾਸ਼ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਸ ਅਨੁਸਾਰ ਮਦਾਰੀਗੰਜ ਗੰਜ ਪਿੰਡ ਦਾ ਰਹਿਣ ਵਾਲਾ ਸ਼ੋਭਿਤ ਕੌਸ਼ਲ (23) ਉਂਚਾਹਾਰ ਕੋਤਵਾਲੀ ਇਲਾਕੇ ਦੇ ਕਸਬੇ ਵਿੱਚ ਗਹਿਣਿਆਂ ਦੀ ਦੁਕਾਨ ਚਲਾਉਂਦਾ ਸੀ। ਉਹ ਸ਼ੁੱਕਰਵਾਰ ਦੁਪਹਿਰ ਨੂੰ ਦੁਕਾਨ 'ਤੇ ਬੈਠਾ ਸੀ, ਜਦੋਂ ਅਚਾਨਕ ਉਹ ਗਾਇਬ ਹੋ ਗਿਆ।

ਇਹ ਵੀ ਪੜ੍ਹੋ - Karva Chauth 2024: ਕਰਵਾਚੌਥ ਵਾਲੇ ਦਿਨ ਜਾਣੋ ਕਿਹੜੇ ਸ਼ਹਿਰ 'ਚ ਕਿਸ ਸਮੇਂ ਨਿਕਲੇਗਾ ਚੰਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News