ਹਾਰਡਵੇਅਰ ਦੇ ਸਾਮਾਨ ਨਾਲ ਭਰੀ ਦੁਕਾਨ ਨੂੰ ਲੱਗੀ ਅੱਗ, ਕਰੋੜਾਂ ਰੁਪਏ ਦਾ ਹੋਇਆ ਨੁਕਸਾਨ
Saturday, Feb 07, 2026 - 12:01 PM (IST)
ਝਬਾਲ (ਨਰਿੰਦਰ)- ਅੱਡਾ ਝਬਾਲ ਵਿਖੇ ਰੰਗ ਰੋਗਨ, ਇਲੈਕਟਰੀਸ਼ਨ ਸਾਮਾਨ ਅਤੇ ਹੋਰ ਹਾਰਡਵੇਅਰ ਦੇ ਸਾਮਾਨ ਨਾਲ ਭਰੀ ਦੁਕਾਨ ਨੂੰ ਬੀਤੀ ਦੇਰ ਰਾਤ ਅਚਾਨਕ ਅੱਗ ਲੱਗ ਗਈ, ਜਿਸ ਨਾਲ ਲਗਭਗ ਕਰੋੜਾਂ ਰੁਪਏ ਦਾ ਸਾਮਾਨ ਸੜਕੇ ਸੁਆਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਮੇਸ਼ ਟ੍ਰੇਨਿੰਗ ਕੰਪਨੀ ਦੇ ਮਾਲਕ ਸਤਨਾਮ ਸਿੰਘ ਨੇ ਦੱਸਿਆ ਕਿ ਅੱਡਾ ਝਬਾਲ ਅੰਮ੍ਰਿਤਸਰ ਰੋਡ 'ਤੇ ਉਨ੍ਹਾਂ ਦੀ ਹਾਰਡਵੇਅਰ, ਇਲੈਕਟਰੀਸ਼ਨ ਦੇ ਸਾਮਾਨ ਅਤੇ ਰੰਗ ਰੋਗਨ ਦੀ ਦੁਕਾਨ ਹੈ। ਜਿਸ ਨੂੰ ਅਸੀਂ ਰਾਤ ਨੂੰ ਬੰਦ ਕਰਕੇ ਘਰ ਪਿਛਲੇ ਪਾਸੇ ਚਲੇ ਗਏ ਤਾਂ ਅੱਧੀ ਕੁ ਰਾਤ ਨੂੰ ਅਚਾਨਕ ਪਟਾਖੇ ਦੀ ਜ਼ੋਰਦਾਰ ਅਵਾਜ਼ ਸੁਣੀ, ਜਿਸ 'ਤੇ ਉਨ੍ਹਾਂ ਨੇ ਤੁਰੰਤ ਉੱਠ ਕੇ ਦੇਖਿਆ ਤਾਂ ਦੁਕਾਨ ਵਿੱਚੋਂ ਧੂਆਂ ਨਿਕਲ ਰਿਹਾ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇ ਪਈਆਂ ਭਾਜੜਾਂ, ਇੱਕ ਘੰਟੇ ਲਈ ਬੰਦ ਕੀਤਾ ਏਅਰਪੋਰਟ
ਇਸ ਦੌਰਾਨ ਦੁਕਾਨ ਵਿੱਚੋਂ ਅੱਗ ਦੀਆਂ ਲਪਟਾਂ ਵੇਖ ਲੋਕਾਂ ਨੇ ਇਕੱਠੇ ਹੋਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨਾ ਬੁੱਝੀ। ਇਸ ਦੌਰਾਨ ਮੌਕੇ 'ਤੇ ਫਾਇਰ ਬਰੀਗੇਡ ਦੀਆਂ 5 ਗੱਡੀਆਂ ਦੀ ਮਦਦ ਨਾਲ ਅੱਗ ਨੂੰ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ। ਸਤਨਾਮ ਸਿੰਘ ਮੁਤਾਬਕ ਅੱਗ ਨਾਲ ਲਗਭਗ ਇਕ ਕਰੋੜ ਦਾ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਮੁਤਾਬਕ ਅੱਗ ਦੇ ਕਾਰਣਾਂ ਦਾ ਠੋਸ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ- ਪੰਜਾਬ 'ਚ 12 ਫਰਵਰੀ ਤੱਕ ਮੌਸਮ ਦੀ ਵੱਡੀ ਭਵਿੱਖਬਾਣੀ, ਪੜ੍ਹੋ ਮੀਂਹ ਨੂੰ ਲੈ ਕੇ ਤਾਜ਼ਾ ਜਾਣਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
