ਵੱਡੀ ਵਾਰਦਾਤ: ਸੈਰ ਕਰਨ ਨਿਕਲੇ ਨੌਜਵਾਨ ਨੂੰ ਬਦਮਾਸ਼ਾਂ ਨੇ ਗੋਲੀਆਂ ਨਾਲ ਭੁੰਨਿਆ

Thursday, Nov 19, 2020 - 04:55 PM (IST)

ਵੱਡੀ ਵਾਰਦਾਤ: ਸੈਰ ਕਰਨ ਨਿਕਲੇ ਨੌਜਵਾਨ ਨੂੰ ਬਦਮਾਸ਼ਾਂ ਨੇ ਗੋਲੀਆਂ ਨਾਲ ਭੁੰਨਿਆ

ਜੀਂਦ (ਭਾਸ਼ਾ)— ਹਰਿਆਣਾ 'ਚ ਜੀਂਦ ਜ਼ਿਲ੍ਹੇ ਦੇ ਬੀਬੀਪੁਰ ਪਿੰਡ ਵਿਚ ਵੀਰਵਾਰ ਭਾਵ ਅੱਜ ਸਵੇਰ ਦੀ ਸੈਰ 'ਤੇ ਨਿਕਲੇ ਇਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦਾ ਪਿਤਾ ਵੀ ਕਤਲ ਦੇ ਮਾਮਲੇ ਵਿਚ ਜੇਲ੍ਹ 'ਚ ਬੰਦ ਹੈ ਅਤੇ ਮ੍ਰਿਤਕ 'ਤੇ ਵੀ ਕਤਲ 'ਚ ਸ਼ਾਮਲ ਹੋਣ ਦਾ ਸ਼ੱਕ ਸੀ। ਉਸੇ ਕਤਲ ਦਾ ਬਦਲਾ ਲੈਣ ਲਈ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਬੀਬੀਪੁਰ ਪਿੰਡ ਵਾਸੀ ਮਨੋਜ (22 ਸਾਲ) ਵੀਰਵਾਰ ਦੀ ਸਵੇਰੇ ਨੂੰ ਆਪਣੇ ਚਚੇਰੇ ਭਰਾ ਸਚਿਨ ਅਤੇ ਗੁਆਂਢੀ ਸੁਮਿਤ ਨਾਲ ਸੈਰ ਲਈ ਨਿਕਲਿਆ ਸੀ। ਜਦੋਂ ਉਹ ਸਰਕਾਰੀ ਸਕੂਲ ਕੋਲ ਪਹੁੰਚੇ ਤਾਂ ਦੋ ਨੌਜਵਾਨਾਂ ਨੇ ਮਨੋਜ 'ਤੇ ਗੋਲੀਆਂ ਚਲਾਈਆਂ। ਸਚਿਨ ਅਤੇ ਸੁਮਿਤ ਨੇ ਨੌਜਵਾਨਾਂ ਨੂੰ ਰੋਕਿਆ ਤਾਂ ਉਨ੍ਹਾਂ ਨੂੰ ਵੀ ਗੋਲੀ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਮਨੋਜ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਨੂੰ ਅੰਜ਼ਾਮ ਦੇ ਕੇ ਨੌਜਵਾਨ ਫਰਾਰ ਹੋ ਗਏ। 

ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ)

ਘਟਨਾ ਦੀ ਸੂਚਨਾ ਪਾ ਕੇ ਸਦਰ ਥਾਣਾ ਮੁਖੀ ਦਿਨੇਸ਼ ਕੁਮਾਰ ਫੋਰੈਂਸਿਕ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦਰਮਿਆਨ ਸਦਰ ਥਾਣੇ ਦੇ ਜਾਂਚ ਅਧਿਕਾਰੀ ਰਵਿੰਦਰ ਨੇ ਦੱਸਿਆ ਕਿ ਰੰਜਿਸ਼ ਦੇ ਚੱਲਦੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਦੋਸ਼ੀਆਂ ਨੂੰ ਫੜਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਓਧਰ ਮ੍ਰਿਤਕ ਦੇ ਚਚੇਰੇ ਭਰਾ ਸਚਿਨ ਨੇ ਦੱਸਿਆ ਕਿ ਗੋਲੀ ਮਾਰਨ ਵਾਲਿਆਂ ਵਿਚ ਪਿੰਡ ਦਾ ਹੀ ਅਮਿਤ ਅਤੇ ਉਸ ਦੇ ਸਾਥੀ ਸ਼ਾਮਲ ਹਨ। ਅਮਿਤ ਅਤੇ ਉਸ ਦੇ ਇਕ ਸਾਥੀ ਨੇ ਮਨੋਜ ਨੂੰ ਗੋਲੀਆਂ ਮਾਰੀਆਂ, ਜਦਕਿ 5-6 ਹੋਰ ਨੌਜਵਾਨ ਕੁਝ ਦੂਰੀ 'ਤੇ ਗੱਡੀ ਨਾਲ ਖੜ੍ਹੇ ਹੋਏ ਸਨ। ਵਾਰਦਾਤ ਨੂੰ ਅੰਜ਼ਾਮ ਦੇ ਕੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ: ASI ਜ਼ਖ਼ਮੀ ਜਨਾਨੀ ਨੂੰ ਮੋਢਿਆਂ 'ਤੇ ਚੁੱਕ ਕੇ ਦੌੜੇ ਹਸਪਤਾਲ, ਮੁਕਾਬਲੇ 'ਚ ਨਕਾਰਾ ਹੋਇਆ ਸੀ ਇਕ ਹੱਥ 

ਇਹ ਵੀ ਪੜ੍ਹੋ:  6 ਸਾਲਾ ਬੱਚੀ ਦੇ ਕਤਲ ਦਾ ਮਾਮਲਾ: ਪੁਲਸ ਨੇ ਸੁਲਝਾਈ ਗੁੱਥੀ, ਔਲਾਦ ਪ੍ਰਾਪਤੀ ਲਈ ਜੋੜੇ ਨੇ ਖਾਧਾ ਬੱਚੀ ਦਾ ਕਲੇਜਾ


author

Tanu

Content Editor

Related News