ਜਨਮ ਦਿਨ ਦੀ ਪਾਰਟੀ ਦੌਰਾਨ ਨੌਜਵਾਨ ਨੂੰ ਦੋਸਤ ਨੇ ਮਾਰੀ ਗੋਲੀ

Sunday, Jan 02, 2022 - 03:58 PM (IST)

ਜਨਮ ਦਿਨ ਦੀ ਪਾਰਟੀ ਦੌਰਾਨ ਨੌਜਵਾਨ ਨੂੰ ਦੋਸਤ ਨੇ ਮਾਰੀ ਗੋਲੀ

ਸ਼ਾਮਲੀ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਵਿਚ ਇਕ ਨੌਜਵਾਨ ਨੂੰ ਜਨਮ ਦਿਨ ਦੀ ਪਾਰਟੀ ’ਚ ਝਗੜੇ ਤੋਂ ਬਾਅਦ ਉਸ ਦੇ ਦੋਸਤ ਨੇ ਗੋਲੀ ਮਾਰ ਦਿੱਤੀ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੀੜਤ ਨੌਜਵਾਨ ਅੰਕੁਰ ਨੂੰ ਹਸਪਤਾਲ ਲਿਆਂਦਾ ਗਿਆ। 

ਪੀੜਤ ਦੇ ਭਰਾ ਵਲੋਂ ਪੁਲਸ ’ਚ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਦੋਸ਼ੀ ਅੰਕਿਤ ਅਤੇ ਉਸ ਦੇ ਦੋਸਤਾਂ ਅਕਸ਼ੈ ਅਤੇ ਸੰਦੀਪ ਦਾ ਸ਼ਨੀਵਾਰ ਸ਼ਾਮ ਜਨਮ ਦਿਨ ਦੀ ਪਾਰਟੀ ਦੌਰਾਨ ਕਿਸੇ ਮਾਮੂਲੀ ਗੱਲ ’ਤੇ ਅੰਕੁਰ ਨਾਲ ਝਗੜਾ ਹੋ ਗਿਆ ਸੀ। ਇਸ ਝਗੜੇ ਦਰਮਿਆਨ ਅੰਕਿਤ ਨੇ ਅੰਕੁਰ ’ਤੇ ਗੋਲੀ ਚਲਾ ਦਿੱਤੀ। ਪੁਲਸ ਨੇ ਦੱਸਿਆ ਕਿ ਅੰਕਿਤ ਅਤੇ ਉਸ ਦੇ ਦੋਸਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਹ ਫ਼ਿਲਹਾਲ ਫਰਾਰ ਹਨ।


author

Tanu

Content Editor

Related News