ਮੁੰਡੇ ਦੇ ਸਸਕਾਰ ਦੀ ਚੱਲ ਰਹੀ ਸੀ ਤਿਆਰੀ, ਅਚਾਨਕ ਜੋ ਹੋਇਆ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਉੱਡੇ ਹੋਸ਼

Saturday, Sep 06, 2025 - 02:25 PM (IST)

ਮੁੰਡੇ ਦੇ ਸਸਕਾਰ ਦੀ ਚੱਲ ਰਹੀ ਸੀ ਤਿਆਰੀ, ਅਚਾਨਕ ਜੋ ਹੋਇਆ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਉੱਡੇ ਹੋਸ਼

ਨੈਸ਼ਨਲ ਡੈਸਕ : ਨਾਸਿਕ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇੱਕ ਨੌਜਵਾਨ ਜਿਸਨੂੰ 'ਬ੍ਰੇਨ ਡੈੱਡ' ਐਲਾਨਿਆ ਗਿਆ ਸੀ, ਦੇ ਅਚਾਨਕ ਹੋਸ਼ ਵਿਚ ਆਉਣ ਦੇ ਸੰਕੇਤ ਦਿਖਾਈ ਦੇਣ ਨਾਲ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਹੋਸ਼ ਉੱਡ ਗਏ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਉਕਤ ਨੌਜਵਾਨ ਦਾ ਪਰਿਵਾਰ ਉਸਦੇ ਅੰਤਿਮ ਸੰਸਕਾਰ ਦੀ ਤਿਆਰੀ ਕਰ ਰਿਹਾ ਸੀ। ਅੰਤਿਮ ਸੰਸਕਾਰ ਕਰਦੇ ਸਮੇਂ ਪਰਿਵਾਰ ਵਾਲਿਆਂ ਨੂੰ ਜਦੋਂ ਉਸ ਦੇ ਹਿੱਲਣ-ਜੁਲਣ ਅਤੇ ਖੰਘਣ ਦੇ ਲੱਛਣ ਦਿਖਾਈ ਦਿੱਤੇ ਤਾਂ ਉਹਨਾਂ ਨੇ ਹੋਸ਼ ਉੱਡ ਗਏ। 

ਇਹ ਵੀ ਪੜ੍ਹੋ : ਪ੍ਰਾਈਵੇਟ ਕਰਮਚਾਰੀਆਂ ਲਈ ਵੱਡੀ ਖ਼ਬਰ: ਹੁਣ 10 ਘੰਟੇ ਕਰਨਾ ਪਵੇਗਾ ਕੰਮ

ਤ੍ਰਿੰਬਕੇਸ਼ਵਰ ਤਾਲੁਕਾ ਦੇ ਰਹਿਣ ਵਾਲੇ 19 ਸਾਲਾ ਭਾਊ ਲਚਕੇ ਨੂੰ ਕੁਝ ਦਿਨ ਪਹਿਲਾਂ ਇੱਕ ਗੰਭੀਰ ਸੜਕ ਹਾਦਸੇ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਡਾਕਟਰਾਂ ਨੇ ਉਸ ਦਾ 'ਬ੍ਰੇਨ ਡੈੱਡ' ਹੋਣ ਦੀ ਗੱਲ ਕਹੀ ਅਤੇ ਹਿੱਲ-ਜੁਲ ਨਾ ਹੋਣ ਕਾਰਨ ਪਰਿਵਾਰ ਨੇ ਉਸਦਾ ਅੰਤਿਮ ਸੰਸਕਾਰ ਕਰਨ ਲਈ ਅਤਿੰਮ ਰਸਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਹ ਸੰਸਕਾਰ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ, ਤਾਂ ਲਚਕੇ ਵਿੱਚ ਜੀਵਨ ਦੇ ਕੁਝ ਸੰਕੇਤ ਦਿਖਾਈ ਦਿੱਤੇ।

ਇਹ ਵੀ ਪੜ੍ਹੋ : 10 ਦਿਨ ਸਕੂਲ-ਕਾਲਜ ਬੰਦ! ਆਨਲਾਈਨ ਹੋਵੇਗੀ ਪੜ੍ਹਾਈ, ਜਾਣੋ ਹੈਰਾਨੀਜਨਕ ਵਜ੍ਹਾ

ਪਰਿਵਾਰਕ ਮੈਂਬਰ ਗੰਗਾਰਾਮ ਸ਼ਿੰਦੇ ਦੇ ਅਨੁਸਾਰ, ਨੌਜਵਾਨ ਅਚਾਨਕ ਹਿੱਲਣ ਅਤੇ ਖੰਘਣ ਲੱਗ ਪਿਆ। ਉਸਨੂੰ ਤੁਰੰਤ ਨਾਸਿਕ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸਨੂੰ ਜੀਵਨ ਸਹਾਇਤਾ ਪ੍ਰਣਾਲੀਆਂ ਨਾਲ ਜੋੜਿਆ ਗਿਆ ਹੈ। ਇਸ ਦੇ ਨਾਲ ਹੀ, ਜਿਸ ਨਿੱਜੀ ਹਸਪਤਾਲ ਵਿੱਚ ਭਾਊ ਲਚਕੇ ਦਾ ਇਲਾਜ ਚੱਲ ਰਿਹਾ ਸੀ, ਨੇ ਪੂਰੇ ਮਾਮਲੇ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਸਨੂੰ ਕਦੇ ਵੀ ਮ੍ਰਿਤਕ ਨਹੀਂ ਐਲਾਨਿਆ। ਹਸਪਤਾਲ ਪ੍ਰਸ਼ਾਸਨ ਦੇ ਅਨੁਸਾਰ, ਪਰਿਵਾਰਕ ਮੈਂਬਰ ਡਾਕਟਰੀ ਸ਼ਬਦਾਂ ਨੂੰ ਸਮਝਣ ਵਿੱਚ ਉਲਝਣ ਵਿੱਚ ਪੈ ਗਏ, ਜਿਸ ਕਾਰਨ ਇਹ ਗ਼ਲਤਫਹਿਮੀ ਹੋਈ।

ਇਹ ਵੀ ਪੜ੍ਹੋ : ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ: ਜਾਣੋ ਹੋਰ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ!

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News