ਭਾਰ ਘਟਾਉਣ ਦੀ ਸਰਜਰੀ ਦੌਰਾਨ ਨੌਜਵਾਨ ਦੀ ਮੌਤ, ਸਿਹਤ ਵਿਭਾਗ ਨੇ ਦਿੱਤਾ ਜਾਂਚ ਦਾ ਹੁਕਮ
Friday, Apr 26, 2024 - 01:57 PM (IST)
ਚੇਨਈ, (ਭਾਸ਼ਾ)– ਭਾਰ ਘਟਾਉਣ ਦੀ ਸਰਜਰੀ ਦੌਰਾਨ ਆਈਆਂ ਕਥਿਤ ਸਮੱਸਿਆਵਾਂ ਕਾਰਨ ਪੁੱਡੂਚੇਰੀ ਦੇ ਇਕ ਨੌਜਵਾਨ ਦੀ ਇੱਥੇ ਇਕ ਪ੍ਰਾਈਵੇਟ ਹਸਪਤਾਲ ਵਿਚ ਮੌਤ ਹੋ ਗਈ, ਜਿਸ ਤੋਂ ਬਾਅਦ ਤਾਮਿਲਨਾਡੂ ਦੇ ਸਿਹਤ ਵਿਭਾਗ ਨੇ ਜਾਂਚ ਦਾ ਹੁਕਮ ਦਿੱਤਾ ਹੈ।
ਜਾਣਕਾਰੀ ਮੁਤਾਬਕ ਮੁਥੀਆਲਪੇਟ ਦੇ ਵਾਸੀ 26 ਸਾਲਾ ਨੌਜਵਾਨ ਦਾ ਭਾਰ 150 ਕਿਲੋਗ੍ਰਾਮ ਸੀ। ਉਸ ਨੂੰ 21 ਅਪ੍ਰੈਲ ਨੂੰ ਪੰਮਾਲ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਲੜਕੇ ਦੇ ਪਿਤਾ ਸੇਲਵਾਨਾਥਨ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਅਗਲੇ ਦਿਨ ਮੈਟਾਬੋਲਿਕ ਤੇ ਬੈਰਿਆਟ੍ਰਿਕ ਸਰਜਰੀ ਲਈ ਆਪ੍ਰੇਸ਼ਨ ਥੀਏਟਰ ਵਿਚ ਲਿਜਾਇਆ ਗਿਆ। ਸੇਲਵਾਨਾਥਨ ਨੇ ਪੰਮਲ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ।
ਉਨ੍ਹਾਂ ਸ਼ਿਕਾਇਤ ਵਿਚ ਕਿਹਾ ਕਿ ਸਰਜਰੀ ਸ਼ੁਰੂ ਹੋਣ ਤੋਂ ਕੁਝ ਮਿੰਟ ਬਾਅਦ ਉਨ੍ਹਾਂ ਦੇ ਬੇਟੇ ਦੇ ਸਰੀਰ ਵਿਚ ਸਮੱਸਿਆਵਾਂ ਪੈਦਾ ਹੋਣ ਦੀ ਗੱਲ ਕਹੀ ਗਈ ਅਤੇ ਇਲਾਜ ਲਈ ਦੂਜੇ ਪ੍ਰਾਈਵੇਟ ਹਸਪਤਾਲ ’ਚ ਲਿਜਾਇਆ ਗਿਆ ਸੀ।