ਜ਼ਿੰਦਾ ਮੁਰਗਾ ਨਿਗਲਣ ਦੀ ਕੋਸ਼ਿਸ਼ 'ਚ ਨੌਜਵਾਨ ਦੀ ਮੌਤ, ਇਸ ਕਾਰਨ ਚੁੱਕਿਆ ਅਜਿਹਾ ਕਦਮ

Monday, Dec 16, 2024 - 02:53 PM (IST)

ਜ਼ਿੰਦਾ ਮੁਰਗਾ ਨਿਗਲਣ ਦੀ ਕੋਸ਼ਿਸ਼ 'ਚ ਨੌਜਵਾਨ ਦੀ ਮੌਤ, ਇਸ ਕਾਰਨ ਚੁੱਕਿਆ ਅਜਿਹਾ ਕਦਮ

ਸਰਗੁਜਾ- ਇਕ 35 ਸਾਲਾ ਨੌਜਵਾਨ ਦੀ ਜ਼ਿੰਦਾ ਮੁਰਗਾ ਨਿਗਲਣ ਦੀ ਕੋਸ਼ਿਸ਼ ਦੌਰਾਨ ਦਮ ਘੁੱਟਣ ਨਾਲ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ 'ਚ ਇਹ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ। ਡਾਕਟਰਾਂ ਨੂੰ ਮ੍ਰਿਤਕ ਦੇ ਗਲੇ 'ਚ ਜ਼ਿੰਦਾ ਚਿਕਨ (ਮੁਰਗਾ) ਫਸਿਆ ਮਿਲਿਆ, ਜਿਸ ਕਾਰਨ ਉਸ ਦਾ ਸਾਹ ਰੁਕ ਗਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਤ ਦਾ ਕਾਰਨ ਡਿੱਗਣਾ ਦੱਸ ਰਹੇ ਸਨ। ਇਹ ਹੈਰਾਨ ਕਰਨ ਵਾਲਾ ਮਾਮਲਾ ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਦਾ ਹੈ।

ਇਹ ਵੀ ਪੜ੍ਹੋ : ਬਿੱਲੀ ਨੂੰ ਜ਼ਿਆਦਾ ਪਿਆਰ ਕਰਦਾ ਸੀ ਪਤੀ, ਪਤਨੀ ਪਹੁੰਚ ਗਈ ਕੋਰਟ ਤੇ ਫਿਰ...

ਡਾਕਟਰਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਹੈਰਾਨੀਜਨਕ ਮਾਮਲਾ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਹ ਘਟਨਾ ਕਿਸੇ ਅੰਧਵਿਸ਼ਵਾਸ ਜਾਂ ਜਾਦੂ-ਟੂਣੇ ਨਾਲ ਜੁੜੀ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੇਔਲਾਦ ਸੀ ਅਤੇ ਉਸ ਨੇ ਬੱਚਾ ਪੈਦਾ ਕਰਨ ਲਈ ਅੰਧਵਿਸ਼ਵਾਸ ਕਾਰਨ ਅਜਿਹਾ ਕਦਮ ਚੁੱਕਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News