PM ਮੋਦੀ ਅਤੇ ਦੇਵਤਿਆਂ ਖ਼ਿਲਾਫ਼ ਫੇਸਬੁੱਕ ''ਤੇ ਅਪਮਾਨਜਨਕ ਟਿੱਪਣੀ ਦੇ ਦੋਸ਼ ''ਚ ਨੌਜਵਾਨ ਗ੍ਰਿਫ਼ਤਾਰ
Saturday, Apr 13, 2024 - 06:18 PM (IST)
ਭਦੋਹੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਦੀ ਸੁਰਯਾਵਾ ਪੁਲਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ 'ਅਸੰਸਦੀ' ਭਾਸ਼ਾ ਨਾਲ ਕਈ ਹਿੰਦੂ ਦੇਵਤਿਆਂ ਦਾ ਕਾਰਟੂਨ ਬਣਾ ਕੇ ਫੇਸਬੁੱਕ 'ਤੇ ਅਪਮਾਨਜਕ ਟਿੱਪਣੀ ਕਰਨ ਦੇ ਦੋਸ਼ 'ਚ ਸ਼ਨੀਵਾਰ ਨੂੰ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੁਰਯਾਵਾ ਥਾਣੇ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਰਾਮ ਨਗੀਨਾ ਯਾਦਵ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੁਲਸ ਨੂੰ ਇਕ ਵਿਅਕਤੀ ਨੇ ਸੋਸ਼ਲ ਮੀਡੀਆ ਮੰਚ 'ਐਕਸ' ਰਾਹੀਂ ਸ਼ਿਕਾਇਤ ਦਰਜ ਕਰਵਾਈ, ਜਿਸ 'ਚ ਦੋਸ਼ ਲਗਾਇਆ ਕਿ ਸੋਨੂੰ ਕੁਮਾਰ ਨੇ ਫੇਸਬੁੱਕ 'ਤੇ 26 ਫਰਵਰੀ ਨੂੰ ਪ੍ਰਧਾਨ ਮੰਤਰੀ ਖ਼ਿਲਾਫ਼ ਅਪਮਾਨਜਨਕ ਗੱਲਾਂ ਲਿਖ ਕੇ ਪੋਸਟ ਕਰ ਦਿੱਤਾ।
ਇਸ ਦੇ ਨਾਲ ਹਨੂੰਮਾਨ ਜੀ ਦਾ ਇਕ ਕਾਰਟੂਨ ਬਣਾ ਕੇ ਲੰਕਾ ਸਾੜਨ ਅਤੇ ਭਗਵਾਨ ਵਿਸ਼ਨੂੰ ਦੇ ਕਾਰਟੂਨ ਨਾਲ ਤੀਰ-ਕਮਾਨ ਲਏ ਹੋਏ ਤਿੰਨ ਪੋਸਟ ਕੀਤਾ ਗਿਆ ਸੀ। ਐੱਸ.ਐੱਚ.ਓ. ਨੇ ਦੱਸਿਆ ਕਿ ਜਾਂਚ 'ਚ ਉਕਤ ਫੇਸਬੁੱਕ ਖਾਤਾ ਸੁਰਯਾਵਾ ਥਾਣੇ ਦੇ ਪਾਲੀ ਪਿੰਡ ਵਾਸੀ ਸੋਨੂੰ ਕੁਮਾਰ ਦਾ ਨਿਕਲਿਆ। ਉਨ੍ਹਾਂ ਦੱਸਿਆ ਕਿ ਉਕਤ ਤਿੰਨੋਂ ਵਾਇਰਲ ਪੋਸਟ ਦਾ ਸਕ੍ਰੀਨਸ਼ਾਟ ਲਿਆ ਗਿਆ ਹੈ। ਯਾਦਵ ਨੇ ਕਿਹਾ ਕਿ ਸੋਨੂੰ ਕੁਮਾਰ ਨੂੰ ਸ਼ਨੀਵਾਰ ਦੁਪਹਿਰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e