ਵਿਆਹ ਨੂੰ ਲੈ ਕੇ ਛੋਟੇ ਨੇ ਕੁੱਟ-ਕੁੱਟ ਮਾਰ ''ਤਾ ਵੱਡਾ ਭਰਾ, ਉੱਜੜ ਗਿਆ ਪੂਰਾ ਪਰਿਵਾਰ

Saturday, May 17, 2025 - 04:33 PM (IST)

ਵਿਆਹ ਨੂੰ ਲੈ ਕੇ ਛੋਟੇ ਨੇ ਕੁੱਟ-ਕੁੱਟ ਮਾਰ ''ਤਾ ਵੱਡਾ ਭਰਾ, ਉੱਜੜ ਗਿਆ ਪੂਰਾ ਪਰਿਵਾਰ

ਖੈਰਾਗੜ੍ਹ- ਛੱਤੀਸਗੜ੍ਹ ਦੇ ਖੈਰਾਗੜ੍ਹ ਜ਼ਿਲ੍ਹੇ ਦੇ ਨਗਰ ਥਾਣਾ ਖੇਤਰ ਦੇ ਪਿੰਡ ਰੇਂਗਾਕਠੇਰਾ ਵਿਚ ਇਕ ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਘਟਨਾ ਸ਼ੁੱਕਰਵਾਰ ਰਾਤ ਨੂੰ ਉਸ ਸਮੇਂ ਵਾਪਰੀ, ਜਦੋਂ ਛੋਟੇ ਭਰਾ ਰਾਕੇਸ਼ ਮੰਡਾਵੀ ਨੇ ਵਿਆਹ ਨਾ ਕਰਵਾਏ ਜਾਣ ਦੀ ਨਾਰਾਜ਼ਗੀ ਵਿਚ ਵੱਡੇ ਭਰਾ ਪ੍ਰਦੀਪ ਮੰਡਾਵੀ 'ਤੇ ਬਾਂਸ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਪ੍ਰਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਖੈਰਾਗੜ੍ਹ ਸਬ-ਡਵੀਜ਼ਨਲ ਪੁਲਸ ਅਫ਼ਸਰ (SDOP)  ਆਸ਼ਾ ਰਾਣੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਰਾਕੇਸ਼ ਲੰਬੇ ਸਮੇਂ ਤੋਂ ਆਪਣੇ ਵਿਆਹ ਨੂੰ ਲੈ ਕੇ ਨਾਰਾਜ਼ ਸੀ। ਉਸ ਦਾ ਮੰਨਣਾ ਸੀ ਕਿ ਵੱਡਾ ਭਰਾ ਜਾਣਬੁੱਝ ਕੇ ਉਸ ਦਾ ਵਿਆਹ ਨਹੀਂ ਕਰਵਾ ਰਿਹਾ ਹੈ। ਇਸ ਨੂੰ ਲੈ ਕੇ ਦੋਵਾਂ ਭਰਾਵਾਂ ਵਿਚ ਵਿਵਾਦ ਹੋਇਆ, ਜੋ ਇੰਨੀ ਗੰਭੀਰ ਸਥਿਤੀ ਵਿਚ ਪਹੁੰਚ ਗਿਆ ਕਿ ਰਾਕੇਸ਼ ਨੇ ਹਿੰਸਕ ਰੂਪ ਨਾਲ ਹਮਲਾ ਕਰ ਦਿੱਤਾ। ਘਟਨਾ ਮਗਰੋਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਪਿੰਡ ਵਿਚ ਸਰਚ ਮੁਹਿੰਮ ਚਲਾਈ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ। 

ਸਬ-ਡਵੀਜ਼ਨਲ ਪੁਲਸ ਅਫ਼ਸਰ ਆਸ਼ਾ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮ੍ਰਿਤਕ ਪ੍ਰਦੀਪ ਤਿੰਨ ਭਰਾਵਾਂ ਵਿਚ ਸਭ ਤੋਂ ਵੱਡਾ ਸੀ। ਕੁਝ ਸਾਲ ਪਹਿਲਾਂ ਛੋਟੇ ਭਰਾ ਨੇ ਖੁਦਕੁਸ਼ੀ ਕਰ ਲਈ ਸੀ ਅਤੇ  ਹੁਣ ਛੋਟੇ ਭਰਾ ਨੇ ਕਤਲ ਵਰਗੇ ਘਿਨੌਣੇ ਅਪਰਾਧ ਨੂੰ ਅੰਜਾਮ ਦਿੱਤਾ। ਅਜਿਹੇ ਵਿਚ ਇਸ ਪਰਿਵਾਰ ਵਿਚ ਇਕ ਭਰਾ ਦੀ ਮੌਤ, ਦੂਜੇ ਦੀ ਖੁਦਕੁਸ਼ੀ ਅਤੇ ਤੀਜਾ ਕਾਤਲ ਦੇ ਰੂਪ ਵਿਚ ਫਰਾਰ ਹੈ, ਜਿਸ ਕਾਰਨ ਪੂਰਾ ਪਰਿਵਾਰ ਉਜੜ ਚੁੱਕਾ ਹੈ।
 


author

Tanu

Content Editor

Related News