ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ, ਦੋਸ਼ੀਆਂ ਨੇ ਪੁਰਸ਼ ਦੋਸਤ ਨਾਲ ਕੀਤੀ ਕੁੱਟਮਾਰ

Friday, Oct 04, 2024 - 10:00 AM (IST)

ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ, ਦੋਸ਼ੀਆਂ ਨੇ ਪੁਰਸ਼ ਦੋਸਤ ਨਾਲ ਕੀਤੀ ਕੁੱਟਮਾਰ

ਪੁਣੇ (ਭਾਸ਼ਾ)- ਮਹਾਰਾਸ਼ਟਰ 'ਚ ਪੁਣੇ ਦੇ ਬਾਹਰੀ ਇਲਾਕੇ 'ਚ 21 ਸਾਲਾ ਕੁੜੀ ਨਾਲ ਤਿੰਨ ਲੋਕਾਂ ਨੇ ਸਮੂਹਿਕ ਜਬਰ ਜ਼ਿਨਾਹ ਕੀਤਾ ਅਤੇ ਉਸ ਦੇ ਪੁਰਸ਼ ਦੋਸਤ ਨਾਲ ਕੁੱਟਮਾਰ ਵੀ ਕੀਤੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਵੀਰਵਾਰ ਰਾਤ ਕਰੀਬ 11 ਵਜੇ ਬੋਪਦੇਵ ਘਾਟ ਇਲਾਕੇ ਦੀ ਹੈ। ਕੋਂਢਵਾ ਪੁਲਸ ਅਨੁਸਾਰ, ਕੁੜੀ ਆਪਣੇ ਇਕ ਪੁਰਸ਼ ਦੋਸਤ ਨਾਲ ਉਸ ਇਲਾਕੇ 'ਚ ਗਈ ਸੀ।

ਪੁਣੇ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਸ਼ੁਰੂਆਤੀ ਜਾਣਕਾਰੀ ਅਨੁਸਾਰ, ਕੁੜੀ ਅਤੇ ਉਸ ਦਾ ਪੁਰਸ਼ ਦੋਸਤ ਵੀਰਵਾਰ ਦੇਰ ਰਾਤ ਬੋਪਦੇਵ ਘਾਟ ਇਲਾਕੇ 'ਚ ਗਏ ਸਨ, ਜਿੱਥੇ ਇਕ ਸੁੰਨਸਾਨ ਜਗ੍ਹਾ 'ਤੇ ਤਿੰਨ ਲੋਕਾਂ ਨੇ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ।'' ਉਨ੍ਹਾਂ ਕਿਹਾ ਕਿ ਦੋਸ਼ੀਆਂ ਦਾ ਪਤਾ ਲਗਾਉਣ ਲਈ ਪੁਲਸ ਦੀਆਂ 10 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਕੋਂਢਵਾ ਪੁਲਸ ਥਾਣੇ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਤਿੰਨ ਦੋਸ਼ੀਆਂ ਨੇ ਕੁੜੀ ਦੇ ਪੁਰਸ਼ ਦੋਸਤ ਨਾਲ ਕੁੱਟਮਾਰ ਵੀ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News