ਹੋਟਲ ’ਚ ਕੁੜੀ ਨਾਲ ਜਬਰ-ਜ਼ਨਾਹ, ਮੁਲਜ਼ਮ ਗ੍ਰਿਫ਼ਤਾਰ

Tuesday, Apr 14, 2026 - 10:44 PM (IST)

ਹੋਟਲ ’ਚ ਕੁੜੀ ਨਾਲ ਜਬਰ-ਜ਼ਨਾਹ, ਮੁਲਜ਼ਮ ਗ੍ਰਿਫ਼ਤਾਰ

ਨਵੀਂ ਦਿੱਲੀ- ਦੋਸਤ ਨੂੰ ਮਿਲਣ ਨਿਕਲੀ ਇਕ ਨਾਬਾਲਗ ਕੁੜੀ ਨੂੰ ਇਕ ਨੌਜਵਾਨ ਨੇ ਵਰਗਲਾ ਕੇ ਅਗਵਾ ਕਰ ਲਿਆ। ਮੁਲਜ਼ਮ ਪੀੜਤਾ ਨੂੰ ਪਹਿਲਾਂ ਮੂਰਥਲ ਲੈ ਗਿਆ। ਉੱਥੋਂ ਵਾਪਸੀ ’ਤੇ ਮੁਲਜ਼ਮ ਨੇ ਇਕ ਹੋਟਲ ਵਿਚ ਕੁੜੀ ਨਾਲ ਜਬਰ-ਜ਼ਨਾਹ ਕੀਤਾ। ਮਾਮਲਾ ਥਾਣਾ ਰੰਜੀਤ ਨਗਰ ਇਲਾਕੇ ਦਾ ਹੈ, ਜਿੱਥੇ ਮੁਲਜ਼ਮ ਲੜਕੀ ਨੂੰ ਜਹਾਂਗੀਰਪੁਰੀ ਮੈਟਰੋ ਸਟੇਸ਼ਨ ਨੇੜੇ ਛੱਡ ਕੇ ਫ਼ਰਾਰ ਹੋ ਗਿਆ।

ਜਾਂਚ ਦੌਰਾਨ ਜਦੋਂ ਕੁੜੀ ਨਾਲ ਹੋਏ ਜਬਰ-ਜ਼ਨਾਹ ਦਾ ਪਤਾ ਲੱਗਾ ਤਾਂ ਪੁਲਸ ਟੀਮ ਨੇ ਜਬਰ-ਜ਼ਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਜੋੜ ਕੇ ਮੁਲਜ਼ਮ ਨੂੰ ਦਬੋਚ ਲਿਆ। ਮੁਲਜ਼ਮ ਦਾ ਨਾਂ ਮੋਹਨ ਜਾਇਸਵਾਲ ਹੈ। ਮੁਲਜ਼ਮ ਬਿਹਾਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਾਂਚ ਵਿਚ ਪਤਾ ਲੱਗਾ ਹੈ ਕਿ ਉਸ ਖ਼ਿਲਾਫ਼ ਪਹਿਲਾਂ ਹੀ 8 ਮਾਮਲੇ ਦਰਜ ਹਨ। ਸਾਲ 2016 ਵਿਚ ਵੀ ਮੁਲਜ਼ਮ ਨੇ ਇਸੇ ਤਰ੍ਹਾਂ ਜਬਰ-ਜ਼ਨਾਹ ਦੀ ਇਕ ਵਾਰਦਾਤ ਨੂੰ ਅੰਜਾਮ ਦਿੱਤਾ ਸੀ।


author

Rakesh

Content Editor

Related News