ਨਸ਼ੇ ਦੀ ਹਾਲਤ ''ਚ ਦਰੱਖ਼ਤ ''ਤੇ ਚੜ੍ਹਿਆ ਨੌਜਵਾਨ, ਹੇਠਾਂ ਉਤਰਨ ਲਈ ਪੁਲਸ ਤੋਂ ਕੀਤੀ ਅਨੋਖੀ ਮੰਗ

Wednesday, Oct 09, 2024 - 04:10 PM (IST)

ਅਮਰੋਹਾ : ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਿੱਥੇ ਅਮਰੋਹਾ ਦੇ ਥਾਣਾ ਦੇਹਟ ਇਲਾਕੇ ਦੇ ਗੰਨਾ ਕਮੇਟੀ ਪ੍ਰੀਸ਼ਦ 'ਚ ਬਣੇ ਮਾਲ ਗੋਦਾਮ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਸਮੇਂ ਇਕ ਚੋਰ ਨੂੰ ਗੰਨਾ ਕਮੇਟੀ ਵਿੱਚ ਤਾਇਨਾਤ ਮੁਲਾਜ਼ਮਾਂ ਨੇ ਕਾਬੂ ਕਰ ਲਿਆ। ਦੂਜੇ ਪਾਸੇ ਮੁਲਾਜ਼ਮਾਂ ਨੂੰ ਦੇਖ ਕੇ ਉਕਤ ਚੋਰ ਗੰਨਾ ਕਮੇਟੀ ਦੇ ਮਾਲ ਗੋਦਾਮ 'ਚੋਂ ਭੱਜ ਕੇ ਪਿੱਪਲ ਦੇ ਦਰੱਖਤ 'ਤੇ ਚੜ੍ਹ ਕੇ ਬੈਠ ਗਿਆ, ਜਿਸ ਤੋਂ ਬਾਅਦ ਉਸ ਨੇ 3 ਘੰਟੇ ਤੱਕ ਹੰਗਾਮਾ ਕੀਤਾ।

ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਐਲਾਨ: ਦੀਵਾਲੀ ਤੋਂ ਪਹਿਲਾਂ ਅਧਿਆਪਕਾਂ ਨੂੰ ਮਿਲੇਗਾ ਤਰੱਕੀ ਦਾ ਤੋਹਫ਼ਾ

ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਧਰਮਿੰਦਰ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਪੁਲਸ ਦੀ ਟੀਮ ਵੀ ਮੌਕੇ ’ਤੇ ਪੁੱਜ ਗਈ, ਜਿਸ ਤੋਂ ਬਾਅਦ ਸ਼ਰੇਆਮ ਚੋਰ ਨੂੰ ਕਾਬੂ ਕਰਨ ਦੀ ਪੂਰੀ ਖੇਡ ਸ਼ੁਰੂ ਹੋ ਗਈ। ਪੁਲਸ ਅਤੇ ਲੋਕਾਂ ਵੱਲੋਂ ਵਾਰ-ਵਾਰ ਕੋਸ਼ਿਸ਼ ਕਰਨ ’ਤੇ ਵੀ ਚੋਰ ਨੌਜਵਾਨ ਨੇ ਗੱਲ ਨਹੀਂ ਮੰਨੀ ਅਤੇ ਦਰੱਖਤ ’ਤੇ ਚੜ੍ਹਿਆ ਰਿਹਾ। ਪੁਲਸ ਦੇ ਵਾਰ-ਵਾਰ ਸਮਝਾਉਣ ਤੋਂ ਬਾਅਦ ਵੀ ਪੁਲਸ ਨੂੰ ਸਫਲਤਾ ਨਹੀਂ ਮਿਲੀ।

ਇਹ ਵੀ ਪੜ੍ਹੋ - ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਫ੍ਰੀ ਰਾਸ਼ਨ ਨਾਲ ਮਿਲਣਗੀਆਂ ਇਹ 8 ਵੱਡੀਆਂ ਸਹੂਲਤਾਂ

ਦੱਸਿਆ ਜਾ ਰਿਹਾ ਹੈ ਕਿ ਹੱਦ ਉਦੋਂ ਪਾਰ ਹੋ ਗਈ, ਜਦੋਂ ਚਲਾਕ ਚੋਰ ਨੇ ਪੁਲਸ ਤੋਂ ਪਹਿਲਾਂ ਬਿਸਲੇਰੀ ਦਾ ਪਾਣੀ ਪੀਣ ਦੀ ਮੰਗ ਕੀਤੀ ਅਤੇ ਖਾਣ ਲਈ ਛੋਲੇ ਮੰਗੇ। ਚੋਰ ਦੀ ਮੰਗ ਸੁਣ ਕੇ ਪੁਲਸ ਵਾਲੇ ਪਾਣੀ ਤੇ ਛੋਲੇ ਲੈ ਆਏ। ਕਰੀਬ 3 ਘੰਟੇ ਤੱਕ ਇਹ ਡਰਾਮਾ ਚੱਲਦਾ ਰਿਹਾ ਪਰ ਫਿਰ ਕਾਫੀ ਮੁਸ਼ੱਕਤ ਤੋਂ ਬਾਅਦ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਦੋਸ਼ੀ ਧਰਮਿੰਦਰ ਨੂੰ ਦਰੱਖਤ ਤੋਂ ਹੇਠਾਂ ਉਤਾਰਿਆ। ਜਿਸ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਬਿਜਨੌਰ ਜ਼ਿਲ੍ਹੇ ਦੇ ਕੀਰਤਪੁਰ ਦਾ ਰਹਿਣ ਵਾਲਾ ਹੈ ਅਤੇ ਹਰਿਦੁਆਰ 'ਚ ਕਿਰਾਏ 'ਤੇ ਰਿਕਸ਼ਾ ਚਲਾਉਂਦਾ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : 7 ਤੋਂ 12 ਅਕਤੂਬਰ ਤੱਕ ਛੁੱਟੀਆਂ! ਸਕੂਲ ਰਹਿਣਗੇ ਬੰਦ

ਚੋਰ ਨੇ ਪੁੱਛਗਿੱਛ ਦੌਰਾਨ ਅੱਗੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਹਰਿਦੁਆਰ ਵਿਖੇ ਰਿਕਸ਼ਾ ਚਲਾ ਰਿਹਾ ਹੈ ਅਤੇ ਰਿਕਸ਼ਾ ਮਾਲਕ ਨੇ ਉਸ ਤੋਂ ਕਿਰਾਏ ਦੇ ਕਾਫੀ ਪੈਸੇ ਵਸੂਲੇ ਹੋਏ ਸਨ। ਇਸ ਤੋਂ ਬਾਅਦ ਰਿਕਸ਼ਾ ਚਾਲਕ ਗੁਲਸ਼ਨ ਨੇ ਰਿਕਸ਼ਾ ਖੋਹ ਕੇ ਉਸ ਨੂੰ ਉਥੇ ਖੜ੍ਹਾ ਕਰ ਦਿੱਤਾ। ਜਿਸ ਤੋਂ ਬਾਅਦ ਉਹ ਰੋਡਵੇਜ਼ ਰਾਹੀਂ ਅਮਰੋਹਾ ਪਹੁੰਚਿਆ ਅਤੇ ਸ਼ਰਾਬ ਦੇ ਨਸ਼ੇ 'ਚ ਅਮਰੋਹਾ ਦੇ ਗੰਨਾ ਕਮੇਟੀ ਕੰਪਲੈਕਸ 'ਚ ਹੰਗਾਮਾ ਕਰ ਦਿੱਤਾ। ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਚਲਾਨ ਪੇਸ਼ ਕਰ ਦਿੱਤਾ ਹੈ ਅਤੇ ਹੁਣ ਪੂਰੇ ਇਲਾਕੇ 'ਚ ਇਸ ਦੀ ਚਰਚਾ ਹੈ।

ਇਹ ਵੀ ਪੜ੍ਹੋ - ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵਿਆਹ ਦਾ ਅਨੋਖਾ ਕਾਰਡ, ਦੇਖ ਲੋਕ ਹੋਏ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News