ਨੌਜਵਾਨ ਨੇ ਸਾਬਕਾ ਪ੍ਰੇਮਿਕਾ ਦੇ ਘਰ ਦੇ ਬਾਹਰ ਚਲਾਈ ਗੋਲੀ, ਬੋਲਿਆ- ਬਾਹਰ ਆ ਨਹੀਂ ਤਾਂ...

Wednesday, Sep 23, 2020 - 05:05 PM (IST)

ਨੌਜਵਾਨ ਨੇ ਸਾਬਕਾ ਪ੍ਰੇਮਿਕਾ ਦੇ ਘਰ ਦੇ ਬਾਹਰ ਚਲਾਈ ਗੋਲੀ, ਬੋਲਿਆ- ਬਾਹਰ ਆ ਨਹੀਂ ਤਾਂ...

ਨਵੀਂ ਦਿੱਲੀ— ਦੱਖਣੀ ਪੂਰਬੀ ਦਿੱਲੀ ’ਚ ਸਾਬਕਾ ਪ੍ਰੇਮਿਕਾ ਦੇ ਘਰ ਦੇ ਬਾਹਰ ਗੋਲੀ ਚਲਾਉਣ ਦੇ ਦੋਸ਼ ਵਿਚ 27 ਸਾਲ ਦੇ ਨੌਜਵਾਨ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਨੌਜਵਾਨ ਨੇ ਇਸ ਲਈ ਗੋਲੀ ਚਲਾਈ, ਕਿਉਂਕਿ ਕੁੜੀ ਵਿਆਹ ਤੋਂ ਬਾਅਦ ਉਸ ਨੂੰ ਨਜ਼ਰ ਅੰਦਾਜ਼ ਕਰ ਰਹੀ ਸੀ। ਪੁਲਸ ਮੁਤਾਬਕ ਸੁਮਿਤ ਤੋਮਰ ਨੇ ਆਲੀ ਵਿਹਾਰ ਸਥਿਤ ਧਰਮਪਾਲ ਕਾਲੋਨੀ ’ਚ ਉਸ ਸਮੇਂ ਗੋਲੀ ਚਲਾਈ, ਜਦੋਂ 24 ਸਾਲ ਦੀ ਕੁੜੀ ਆਪਣੇ ਪਰਿਵਾਰ ਨਾਲ ਘਰ ਵਿਚ ਸੀ। ਗੋਲੀ ਦੀ ਆਵਾਜ਼ ਸੁਣ ਕੇ ਕੁੜੀ ਨੇ ਦਰਵਾਜ਼ਾ ਖੋਲਿ੍ਹਆ ਅਤੇ ਤੋਮਰ ਨੂੰ ਦੇਸੀ ਬੰਦੂਕ ਹੱਥ ’ਚ ਲਏ ਦੇਖਿਆ। ਪੁਲਸ ਕਮਿਸ਼ਨਰ ਆਰ. ਪੀ. ਮੀਣਆ ਨੇ ਦੱਸਿਆ ਕਿ ਕੁੜੀ ਨੂੰ ਦੇਖ ਕੇ ਤੋਮਰ ਨੇ ਰੌਲਾ ਪਾਇਆ, ‘‘ਬਾਹਰ ਆ, ਮੈਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਵਾਂਗਾ।’’ ਇਸ ਤੋਂ ਬਾਅਦ ਉਹ ਉੱਥੋਂ ਦੌੜ ਗਿਆ। 

ਕੁੜੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਅਤੇ ਤੋਮਰ ਵਿਚਾਲੇ 10 ਸਾਲ ਤੱਕ ਪ੍ਰੇਮ ਸੰਬੰਧ ਰਹੇ ਸਨ ਪਰ 2018 ਵਿਚ ਉਸ ਦੇ ਵਿਆਹ ਤੋਂ ਬਾਅਦ ਉਸ ਨੇ ਉਸ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਤੋਮਰ ਨੂੰ ਇਹ ਗੱਲ ਪਸੰਦ ਨਹੀਂ ਆਈ ਅਤੇ ਉਸ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਇਸ ਦਾ ਨਤੀਜਾ ਭੁਗਤਨਾ ਪਵੇਗਾ। ਪੁਲਸ ਕਮਿਸ਼ਨਰ ਮੀਣਾ ਨੇ ਕਿਹਾ ਕਿ ਜਾਂਚ ਦੌਰਾਨ ਪੁਲਸ ਨੂੰ ਮੰਗਲਵਾਰ ਨੂੰ ਜਾਣਕਾਰੀ ਮਿਲੀ ਕਿ ਤੋਮਰ ਆਲੀ ਵਿਹਾਰ ਜੰਗਲ ’ਚ ਲੁੱਕਿਆ ਹੈ। ਛਾਪੇਮਾਰੀ ਤੋਂ ਬਾਅਦ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਤੋਮਰ ਨੇ ਪੁਲਸ ਨੂੰ ਦੱਸਿਆ ਕਿ ਉਹ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਕਮਿਸ਼ਨਰ ਨੇ ਕਿਹਾ ਕਿ ਤੋਮਰ ਨੇ ਪਿਛਲੇ ਮਹੀਨੇ ਆਗਰਾ ਤੋਂ ਬੰਦੂਕ ਖਰੀਦੀ ਸੀ, ਜੋ ਉਸ ਕੋਲੋਂ ਬਰਾਮਦ ਕਰ ਲਈ ਗਈ ਹੈ। 


author

Tanu

Content Editor

Related News