ਟਿਕ-ਟਾਕ ਵੀਡੀਓ ਬਣਾਉਣ ਲਈ ਰੁੱਖ ਨਾਲ ਲਟਕਾਇਆ ਨੌਜਵਾਨ

Friday, Nov 01, 2019 - 12:30 PM (IST)

ਟਿਕ-ਟਾਕ ਵੀਡੀਓ ਬਣਾਉਣ ਲਈ ਰੁੱਖ ਨਾਲ ਲਟਕਾਇਆ ਨੌਜਵਾਨ

ਜੀਂਦਨੌਜਵਾਨਾਂ 'ਚ ਟਿਕ-ਟਾਕ ਵੀਡੀਓ ਬਣਾਉਣ ਨੂੰ ਲੈ ਕੇ ਪਾਗਲਪਣ ਇੰਨੀ ਹੱਦ ਤੱਕ ਵੱਧ ਜਾਂਦਾ ਹੈ ਕਿ ਕਈ ਵਾਰ ਉਨ੍ਹਾਂ ਨੂੰ ਆਪਣੀ ਜਾਨ ਜ਼ੋਖਿਮ 'ਚ ਪਾਉਣੀ ਪੈਂਦੀ ਹੈ। ਅਜਿਹਾ ਹੀ ਇੱਕ ਮਾਮਲਾ ਹਰਿਆਣਾ ਦੇ ਜੀਂਦ ਜ਼ਿਲੇ 'ਚੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸ਼ਖਸ ਵੱਲੋਂ ਇੱਕ ਨੌਜਵਾਨ ਨੂੰ ਰੁੱਖ ਨਾਲ ਬੰਨ੍ਹੀ ਰੱਸੀ ਨਾਲ ਲਟਕਾ ਦਿੱਤਾ ਗਿਆ ਪਰ ਗਨੀਮਤ ਨਾਲ ਰੱਸੀ ਕਮਜ਼ੋਰ ਹੋਣ ਕਾਰਨ ਟੁੱਟ ਗਈ ਅਤੇ ਨੌਜਵਾਨ ਦੀ ਜਾਨ ਬਚ ਗਈ। ਪੁਲਸ ਨੇ ਪੀੜਤ ਦੇ ਚਾਚੇ ਦੇ ਬਿਆਨ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਅਤੇ ਪੁਲਸ ਵੱਲੋਂ ਜਾਂਚ ਜਾਰੀ ਹੈ। 

ਦਰਅਸਲ ਇਹ ਮਾਮਲਾ ਬੀਤੇ 22 ਅਕਤੂਬਰ ਨੂੰ ਹਰਿਆਣਾ ਦੇ ਜੀਂਦ ਜ਼ਿਲੇ 'ਚ ਰਮਨ ਨਾਂ ਦੇ ਸ਼ਖਸ ਨੇ ਫੋਨ ਕਰ ਕੇ ਵਿਕਾਸ ਨਾਂ ਦੇ ਨੌਜਵਾਨ ਨੂੰ ਖੇਤ 'ਚ ਬੁਲਾਇਆ, ਜਿੱਥੇ ਉਸ ਸ਼ਖਸ ਨੇ ਵਿਕਾਸ ਨੂੰ ਟਿਕ-ਟਾਕ ਵੀਡੀਓ ਬਣਾਉਣ ਦਾ ਲਾਲਚ ਦਿੱਤਾ ਅਤੇ ਰੁੱਖ 'ਤੇ ਬੰਨ੍ਹੀ ਰੱਸੀ ਨਾਲ ਲਟਕਣ ਦੀ ਗੱਲ ਕੀਤੀ। ਜਦੋਂ ਵਿਕਾਸ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਰਮਨ ਨੇ ਉਸ ਨਾਲ ਬੁਰਾ ਵਰਤਾਓ ਕੀਤਾ। ਇਸ ਤੋਂ ਬਾਅਦ ਡਰ ਕਾਰਨ ਵਿਕਾਸ ਰੁੱਖ ਨਾਲ ਬੰਨ੍ਹੀ ਰੱਸੀ ਨਾਲ ਲਟਕ ਗਿਆ ਅਤੇ ਰਮਨ ਉਸ ਦਾ ਵੀਡੀਓ ਬਣਾ ਰਿਹਾ ਸੀ। ਗਨੀਮਤ ਨਾਲ ਰੱਸੀ ਕਮਜ਼ੋਰ ਹੋਣ ਕਾਰਨ ਟੁੱਟ ਗਈ ਅਤੇ ਵਿਕਾਸ ਹੇਠਾ ਡਿੱਗ ਗਿਆ ਪਰ ਕਾਫੀ ਦੇਰ ਤੱਕ ਗਲੇ 'ਚ ਕੱਸ ਆਉਣ ਅਤੇ ਹੇਠਾਂ ਡਿੱਗਣ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ। ਇਸ ਗੱਲ ਦੀ ਜਾਣਕਾਰੀ ਮਿਲਦਿਆਂ ਜਦੋਂ ਵਿਕਾਸ ਦੇ ਪਰਿਵਾਰਿਕ ਮੈਂਬਰ ਖੇਤ ਪਹੁੰਚੇ ਅਤੇ ਵਿਕਾਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਕਾਸ ਨੂੰ ਸਾਹ ਲੈਣ 'ਚ ਹੁਣ ਵੀ ਸਮੱਸਿਆ ਆ ਰਹੀ ਹੈ। ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਰਮਨ ਦੀ ਸਾਜ਼ਿਸ਼ ਵਿਕਾਸ ਨੂੰ ਮਾਰਨ ਦੀ ਸੀ।


author

Iqbalkaur

Content Editor

Related News