ਮਾਤਮ ’ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

Sunday, Feb 27, 2022 - 04:48 PM (IST)

ਮਾਤਮ ’ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

ਪਾਨੀਪਤ, (ਸਚਿਨ)– ਪਾਨੀਪਤ ਦੇ ਮਤਲੌਡਾ ’ਚ ਦੁਖਦ ਹਾਦਸਾ ਸਾਹਮਣੇ ਆਇਆ ਹੈ। ਇਥੇ ਇਕ ਲਾਪਰਵਾਹ ਵਾਹਨ ਨੇ ਬਾਈਕ ਸਵਾਰ ਨੌਜਵਾਨ ਦੀ ਜਾਨ ਲੈ ਲਈ ਜਦਕਿ ਨੌਜਵਾਨ ਦਾ ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀ।

ਜਾਣਕਾਰੀ ਮੁਤਾਬਕ, ਮ੍ਰਿਤਕ ਕਰਨਾਲ ਦੇ ਪਿੰਡ ਬੁਢਨਪੁਰ ਦਾ ਰਹਿਣ ਵਾਲਾ ਸੀ, ਜਿਸਦਾ ਨਾਂ ਅਭਿਸ਼ੇਕ ਸੀ। ਉਸਦਾ ਵਿਆਹ ਅਗਲੇ ਮਹੀਨੇ ਹੋਣ ਵਾਲਾ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਵਿਆਹ ਦੀਆਂ ਖੁਸ਼ੀਆਂ ਮਾਤਮ ’ਚ ਬਦਲ ਜਾਣਗੀਆਂ। ਅਭਿਸ਼ੇਕ ਘਰੋਂ ਤਿਆਰ ਹੋ ਕੇ ਰਿਸ਼ਤੇਦਾਰ ਦੇ ਵਿਆਹ ’ਤੇ ਜਾ ਰਿਹਾ ਸੀ ਕਿ ਪਾਨੀਪਤ ਦੇ ਮਤਲੌਡਾ ’ਚ ਅਭਿਸ਼ੇਕ ਦੀ ਬਾਈਕ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਮੌਕੇ ’ਤੇ ਹੀ ਅਭਿਸ਼ੇਕ ਨੇ ਦਮ ਤੋੜ ਦਿੱਤਾ। ਅਭਿਸ਼ੇਕ ਦੀ ਮੌਤ ਤੋਂ ਬਾਅਦ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਅਣਪਛਾਤੇ ਵਾਹਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Rakesh

Content Editor

Related News