ਸ਼ਰਾਬ ਪੀਣ ਮਗਰੋਂ ਦੋਸਤਾਂ ''ਚ ਹੋਇਆ ਵਿਵਾਦ; ਇਕ ਨੌਜਵਾਨ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਦੋਸ਼ੀ ਫ਼ਰਾਰ

Saturday, Dec 02, 2023 - 06:36 PM (IST)

ਸ਼ਰਾਬ ਪੀਣ ਮਗਰੋਂ ਦੋਸਤਾਂ ''ਚ ਹੋਇਆ ਵਿਵਾਦ; ਇਕ ਨੌਜਵਾਨ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਦੋਸ਼ੀ ਫ਼ਰਾਰ

ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਅਨੂਪਸ਼ਹਿਰ ਥਾਣਾ ਇਲਾਕੇ ਵਿਚ ਦੋ ਦੋਸਤਾਂ ਨੇ ਮਿਲ ਕੇ ਇਕ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ FIR ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਦੋਵੇਂ ਦੋਸ਼ੀ ਫ਼ਰਾਰ ਦੱਸੇ ਜਾ ਰਹੇ ਹਨ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਅਨੂਪਸ਼ਹਿਰ ਦੀ ਪੁਲਸ ਖੇਤਰ ਅਧਿਕਾਰੀ (ਸੀ. ਓ.) ਪੂਰਣਿਮਾ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਕੋਤਵਾਲੀ ਅਨੂਪਸ਼ਹਿਰ ਖੇਤਰ ਦੇ ਕਸਬਾ 'ਚ ਲਲਿਤ ਕੁਮਾਰ ਨਾਮੀ ਇਕ ਨੌਜਵਾਨ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਸ ਦੇ ਭਰਾ ਸੁਨੀਲ ਭਾਰਤੀ ਨਾਲ ਦਿਨੇਸ਼ ਅਤੇ ਅਰਵਿੰਦ ਨਾਮੀ ਵਿਅਕਤੀ ਨੇ ਕੁੱਟਮਾਰ ਕੀਤੀ। 

ਇਹ ਵੀ ਪੜ੍ਹੋ- ਥਾਣੇ ਦੇ ਬਾਹਰ ਸ਼ਖ਼ਸ ਨੇ ਵੱਢੀ ਖ਼ੁਦ ਦੀ ਧੌਣ, ਵੇਖ ਸਹਿਮ ਗਏ ਲੋਕ (ਵੀਡੀਓ)

ਉਨ੍ਹਾਂ ਦੱਸਿਆ ਕਿ ਕੁੱਟਮਾਰ ਕਾਰਨ ਸੁਨੀਲ ਭਾਰਤੀ ਦੀ ਮੌਤ ਹੋ ਗਈ। ਸੀ. ਓ. ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਪਤਾ ਲੱਗਾ ਕਿ ਤਿੰਨੋਂ ਵਿਅਕਤੀ ਇਕੱਠੇ ਬੈਠ ਕੇ ਅਕਸਰ ਸ਼ਰਾਬ ਪੀਂਦੇ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਪੀਣ ਮਗਰੋਂ ਦੋਸਤਾਂ ਵਿਚਾਲੇ ਵਿਵਾਦ ਹੋਇਆ, ਜਿਸ ਤੋਂ ਬਾਅਦ ਗੱਲ ਕੁੱਟਮਾਰ ਤੱਕ ਜਾ ਪੁੱਜੀ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦੋਵੇਂ ਫਰਾਰ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਹਥਿਆਰਾਂ ਨਾਲ ਲੈਸ ਨਕਾਬਪੋਸ਼ ਲੁਟੇਰਿਆਂ ਨੇ ਬੈਂਕ 'ਤੇ ਬੋਲਿਆ ਧਾਵਾ, ਲੁੱਟੇ 18 ਕਰੋੜ ਰੁਪਏ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News