ਨੌਜਵਾਨ ਪੀੜ੍ਹੀ ਦੇਸ਼ ’ਚ ਬਣੀਆਂ ਵਸਤਾਂ ਨੂੰ ਖਰੀਦਣ ਲਈ ਦੇਵੇ ਪਹਿਲ : ਮੋਦੀ

Friday, Jan 14, 2022 - 10:20 PM (IST)

ਨੌਜਵਾਨ ਪੀੜ੍ਹੀ ਦੇਸ਼ ’ਚ ਬਣੀਆਂ ਵਸਤਾਂ ਨੂੰ ਖਰੀਦਣ ਲਈ ਦੇਵੇ ਪਹਿਲ : ਮੋਦੀ

ਨਵੀਂ ਦਿੱਲੀ (ਯੂ. ਐੱਨ. ਆਈ.)–ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ’ਤੇ ਪੁੱਡੂਚੇਰੀ ’ਚ ਵੀਡੀਓ ਕਾਨਫਰੰਸਿੰਗ ਰਾਹੀਂ 25ਵੇਂ ਰਾਸ਼ਟਰੀ ਯੁਵਾ ਮਹਾਉਤਸਵ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਵਿਸ਼ਾਲ ਨੌਜਵਾਨ ਆਬਾਦੀ ਅਤੇ ਲੋਕਰਾਜੀ ਕਦਰਾਂ-ਕੀਮਤਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਦੱਸਦੇ ਹੋਏ ਨੌਜਵਾਨ ਪੀੜ੍ਹੀ ਨੂੰ ਦੇਸ਼ ਵਿਚ ਬਣੀਆਂ ਵਸਤਾਂ ਨੂੰ ਖਰੀਦਣ ਲਈ ਪਹਿਲ ਦੇਣ ਅਤੇ ਸਫਾਈ ਨੂੰ ਜੀਵਨਸ਼ੈਲੀ ਬਣਾਉਣ ਦਾ ਬੁੱਧਵਾਰ ਸੱਦਾ ਦਿੱਤਾ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਜਾਨਸਨ 'ਤੇ ਡਾਊਨਿੰਗ ਸਟ੍ਰੀਟ 'ਚ ਪਾਰਟੀਆਂ ਕਰਨ ਦੇ ਲੱਗੇ ਨਵੇਂ ਦੋਸ਼

ਮੋਦੀ ਨੇ ‘ਬੇਟਾ-ਬੇਟੀ’ ਦਰਮਿਆਨ ਬਰਾਬਰੀ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਬੇਟੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ ਵਧਾਉਣ ਦਾ ਫੈਸਲਾ ਉਨ੍ਹਾਂ ਮੌਕਿਆਂ ਨੂੰ ਬਰਾਬਰੀ ਦੇਣ ਦੀ ਸੋਚ ਨਾਲ ਕੀਤਾ ਹੈ। ਮੋਦੀ ਨੇ ਇਸ ਮੌਕੇ ’ਤੇ ਪੂਰੇ ਦੇਸ਼ ਤੋਂ ਆਨਲਾਈਨ ਜੁੜੀ ਨੌਜਵਾਨ ਪੀੜ੍ਹੀ ਨੂੰ ‘ਵੋਕਲ ਫਾਰ ਲੋਕਲ’ ਹੋਣ, ਭਾਰਤ ਵਿਚ ਬਣੇ ਸਾਮਾਨ ਅਤੇ ਭਾਰਤ ਦੀ ਮਿੱਟੀ ਦੀ ਖੁਸ਼ਬੂ ਵਾਲੀਆਂ ਵਸਤਾਂ ਦੀ ਖਰੀਦ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਵਿਚ ਬਣੀਆਂ ਚੀਜ਼ਾਂ ਨੂੰ ਖਰੀਦਣ, ਰੋਜ਼ਗਾਰ ਇਸੇ ਤੋਂ ਪੈਦਾ ਹੋਣ ਵਾਲਾ ਹੈ। ਦੇਸ਼ ਦੇ ਗਰੀਬਾਂ ਨੂੰ ਇਸੇ ਤੋਂ ਸਤਿਕਾਰ ਮਿਲਣ ਵਾਲਾ ਹੈ। ਇਸ ਕੜੀ ਵਿਚ ਪ੍ਰਧਾਨ ਮੰਤਰੀ ਨੇ ਮਹਾਰਿਸ਼ੀ ਅਰਵਿੰਦੀ, ਸਵਾਮੀ ਵਿਵੇਕਾਨੰਦ, ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਮਹਾਕਵੀ ਸੁਬਰਾਮਨੀਅਮ ਭਾਰਤੀ ਨੂੰ ਨੌਜਵਾਨਾਂ ਦੀ ਪ੍ਰੇਰਣਾ ਦਾ ਸੋਮਾ ਦੱਿਸਆ ਅਤੇ ਉਨ੍ਹਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ।

ਇਹ ਵੀ ਪੜ੍ਹੋ : ਯਾਦਗਾਰੀ ਹੋ ਨਿਬੜਿਆ ਸੇਖਵਾਂ ਮਾਘੀ ਮੇਲਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਭਾਰਤ ਨੂੰ ਇਕ ਉਮੀਦ ਦੀ ਨਜ਼ਰ ਨਾਲ ਅਤੇ ਇਕ ਭਰੋਸੇ ਨਾਲ ਵੇਖਦੀ ਹੈ ਕਿਉਂਕਿ ਭਾਰਤ ਦੇ ਲੋਕ ਵੀ ਨੌਜਵਾਨ ਹਨ ਅਤੇ ਭਾਰਤ ਦਾ ਮਨ ਵੀ ਨੌਜਵਾਨ ਹੈ। ਭਾਰਤ ਆਪਣੀ ਸਮਰੱਥਾ ਅਤੇ ਆਪਣੇ ਸੁਪਨਿਆਂ ਪੱਖੋਂ ਵੀ ਜਵਾਨ ਹੈ। ਨੌਜਵਾਨਾਂ ਵਿਚ ਅਜਿਹੀ ਸਮਰੱਥਾ ਹੁੰਦੀ ਹੈ ਕਿ ਉਹ ਪੁਰਾਣੀਆਂ ਰੂੜ੍ਹੀਆਂ ਦਾ ਭਾਰ ਲੈ ਕੇ ਨਹੀਂ ਚੱਲਦੇ। ਉਹ ਉਨ੍ਹਾਂ ਨੂੰ ਝਟਕਾਉਣਾ ਜਾਣਦੇ ਹਨ। ਦੇਸ਼ ਦਾ ਨੌਜਵਾਨ ਖੁਦ, ਸਮਾਜ , ਨਵੀਆਂ ਚੁਣੌਤੀਆਂ ਅਤੇ ਨਵੀਆਂ ਮੰਗਾਂ ਦੇ ਹਿਸਾਬ ਨਾਲ ਆਪਣਾ ਵਿਕਾਸ ਕਰ ਸਕਦਾ ਹੈ। ਮੋਦੀ ਨੇ ਕਿਹਾ ਕਿ ਇਹ ਭਾਰਤ ਦੇ ਨੌਜਵਾਨਾਂ ਦੀ ਹੀ ਤਾਕਤ ਹੈ ਕਿ ਅੱੱਜ ਭਾਰਤ ਡਿਜੀਟਲ ਪੇਮੈਂਟ ਦੇ ਮਾਮਲੇ ਵਿਚ ਦੁਨੀਆ ਵਿਚ ਬਹੁਤ ਅੱਗੇ ਨਿਕਲ ਗਿਆ ਹੈ। ਉਨ੍ਹਾਂ ਕੋਵਿਡ ਟੀਕਾਕਰਨ ਮੁਹਿੰਮ ਵਿਚ 15 ਤੋਂ 18 ਸਾਲ ਦੀ ਉਮਰ ਦੇ ਅੱਲ੍ਹੜਾਂ ਦੀ ਭਾਈਵਾਲੀ ਨੂੰ ਉਤਸ਼ਾਹਜਨਕ ਦੱਸਿਆ ਅਤੇ ਕਿਹਾ ਕਿ ਇਸ ਨਾਲ ਦੇਸ਼ ਦੇ ਉੱਜਵਲ ਭਵਿੱਖ ਨੂੰ ਲੈ ਕੇ ਉਨ੍ਹਾਂ ਦਾ ਭਰੋਸਾ ਹੋਰ ਵੀ ਮਜ਼ਬੂਤ ਹੁੰਦਾ ਹੈ।

ਇਹ ਵੀ ਪੜ੍ਹੋ : ਨਾਟੋ ਪੂਰਬ ਵੱਲ ਵਿਸਤਾਰ ਨਾ ਕਰੇ, ਰੂਸ ਨੇ ਦੋਹਰਾਈ ਆਪਣੀ ਮੰਗ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

 


author

Karan Kumar

Content Editor

Related News