ਅਜ਼ਬ-ਗਜ਼ਬ! ਦੇਸ਼ ਦੇ ਇਸ ਪਿੰਡ ’ਚ ਲੱਭਣ ’ਤੇ ਵੀ ਨਹੀਂ ਮਿਲਣਗੇ ਮੱਛਰ

Wednesday, Nov 09, 2022 - 11:11 AM (IST)

ਅਜ਼ਬ-ਗਜ਼ਬ! ਦੇਸ਼ ਦੇ ਇਸ ਪਿੰਡ ’ਚ ਲੱਭਣ ’ਤੇ ਵੀ ਨਹੀਂ ਮਿਲਣਗੇ ਮੱਛਰ

ਅਹਿਮਦਨਗਰ (ਮਹਾਰਾਸ਼ਟਰ)- ਦੇਸ਼ ’ਚ ਇਨ੍ਹੀਂ ਦਿਨੀਂ ਡੇਂਗੂ ਦੀ ਬੀਮਾਰੀ ਫੈਲੀ ਹੋਈ ਹੈ। ਮੱਛਰਾਂ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਹਾਲਾਂਕਿ ਦੇਸ਼ ’ਚ ਇਕ ਅਜਿਹਾ ਪਿੰਡ ਹੈ, ਜਿੱਥੇ ਤੁਹਾਨੂੰ ਇਕ ਵੀ ਮੱਛਰ ਨਹੀਂ ਮਿਲੇਗਾ। ਇੰਨਾ ਹੀ ਨਹੀਂ, ਜੇਕਰ ਕੋਈ ਇਸ ਪਿੰਡ ’ਚ ਮੱਛਰ ਲੱਭ ਲਵੇ ਤਾਂ ਉਸ ਨੂੰ 400 ਰੁਪਏ ਦਾ ਨਕਦ ਇਨਾਮ ਵੀ ਦਿੱਤੇ ਜਾਣ ਦਾ ਵੀ ਐਲਾਨ ਕੀਤਾ ਹੋਇਆ ਹੈ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਇਕ ਪਿੰਡ ਦੀ। ਇਸ ਪਿੰਡ ਬਾਰੇ ਦੱਸਿਆ ਜਾਂਦਾ ਹੈ ਕਿ ਇੱਥੇ ਇਕ ਵੀ ਮੱਛਰ ਨਹੀਂ ਹੈ, ਜਿਸ ਕਾਰਨ ਇਸ ਪਿੰਡ ’ਚ ਨਾ ਤਾਂ ਕਿਸੇ ਨੂੰ ਮਲੇਰੀਆ ਹੁੰਦਾ ਹੈ ਤੇ ਨਾ ਹੀ ਡੇਂਗੂ। ਇਸ ਪਿੰਡ ਦਾ ਨਾਂ ਹੈ ਹਿਵਰੇ ਬਾਜ਼ਾਰ।

ਇਹ ਵੀ ਪੜ੍ਹੋ : NIA ਦਾ ਵੱਡਾ ਖੁਲਾਸਾ, ਭਾਰਤ ’ਤੇ ਮੁੜ ਅੱਤਵਾਦੀ ਹਮਲੇ ਕਰਵਾਉਣ ਦੀ ਫਿਰਾਕ ’ਚ ਦਾਊਦ

ਦੱਸਿਆ ਜਾਂਦਾ ਹੈ ਕਿ ਹਿਵਰੇ ਬਾਜ਼ਾਰ ਨਾਂ ਦਾ ਇਹ ਪਿੰਡ ਕਦੇ ਸੋਕੇ ਦਾ ਸ਼ਿਕਾਰ ਹੋ ਗਿਆ ਸੀ। ਸਾਲ 1980-90 ਦੇ ਦਹਾਕੇ ਵਿਚ ਪਿੰਡ ਵਿਚ ਭਿਆਨਕ ਸੋਕਾ ਪਿਆ ਸੀ, ਉਸ ਸਮੇਂ ਪੀਣ ਲਈ ਪਾਣੀ ਤਕ ਵੀ ਨਹੀਂ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਸੋਕੇ ਕਾਰਨ ਪਿੰਡ ’ਚ ਮੱਛਰਾਂ ਦਾ ਖ਼ਾਤਮਾ ਹੋ ਗਿਆ। ਸੋਕੇ ਕਾਰਨ ਕਈ ਪਰਿਵਾਰ ਇੱਥੋਂ ਹਿਜਰਤ ਕਰ ਗਏ ਪਰ 1990 ਤੋਂ ਹੀ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਖੂਹ ਪੁੱਟਣ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸ ਨਾਲ ਇਸ ਪਿੰਡ ਦੀ ਤਸਵੀਰ ਹੀ ਬਦਲ ਗਈ ਹੈ, ਹੁਣ ਪਿੰਡ ’ਚ ਪਾਣੀ ਦੀ ਕੋਈ ਘਾਟ ਨਹੀਂ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News