ਮਨੁੱਖੀ ਸਮੱਗਲਿੰਗ ''ਚ ਧੱਕੇ ਗਏ ਲੋਕਾਂ ਦੇ ਦਰਦ ਨਾਲ ਰੂ-ਬਰੂ ਕਰਵਾਏਗੀ ''ਮਿਸਿੰਗ ਗੇਮ''

Sunday, Apr 08, 2018 - 01:17 AM (IST)

ਮਨੁੱਖੀ ਸਮੱਗਲਿੰਗ ''ਚ ਧੱਕੇ ਗਏ ਲੋਕਾਂ ਦੇ ਦਰਦ ਨਾਲ ਰੂ-ਬਰੂ ਕਰਵਾਏਗੀ ''ਮਿਸਿੰਗ ਗੇਮ''

ਨਵੀਂ ਦਿੱਲੀ— ਮਨੁੱਖੀ ਸਮੱਗਲਿੰਗ ਦੁਨੀਆ ਵਿਚ ਵੱਡਾ ਸੰਗਠਿਤ ਅਪਰਾਧ ਹੈ ਅਤੇ ਡਰਾ ਧਮਕਾ ਕੇ, ਲਾਲਚ ਦੇ ਕੇ ਜਾਂ ਕਿਸੇ ਮਜਬੂਰੀ ਕਰ ਕੇ ਇਸ ਖੂਹ ਵਿਚ ਧੱਕੇ ਜਾਣ ਵਾਲੇ ਲੋਕ ਪ੍ਰੇਸ਼ਾਨੀਆਂ ਨਾਲ ਜੂਝਦੇ ਹਨ। ਦੇਸ਼ ਵਿਚ ਮਨੁੱਖੀ ਸਮੱਗਲਿੰਗ ਦੀਆਂ ਵਧਦੀਆਂ ਘਟਨਾਵਾਂ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਲਿਹਾਜ਼ ਨਾਲ ਬਣਾਈ ਗਈ ਹੈ 'ਮਿਸਿੰਗ ਗੇਮ'। ਇਹ ਵਿਸ਼ਵ ਦੀ ਪਹਿਲੀ ਅਜਿਹੀ ਗੇਮ ਹੈ ਜੋ ਗੇਮਿੰਗ ਦੇ ਤਜਰਬਿਆਂ ਨੂੰ ਮਨੁੱਖੀ ਸਮੱਗਲਿੰਗ ਨਾਲ ਜੋੜਦੀ ਹੈ। ਹਿੰਦੀ, ਇੰਗਲਿਸ਼, ਬੰਗਲਾ ਤੋਂ ਇਲਾਵਾ ਅੱਠ ਖੇਤਰੀ ਭਾਸ਼ਾਵਾਂ ਵਿਚ ਇਸ ਗੇਮ ਨੂੰ ਵਿਕਸਿਤ ਕੀਤਾ ਗਿਆ ਹੈ, ਜੋ ਇਸਦੀ ਪਹੁੰਚ ਨੂੰ ਭਾਰਤ ਦੇ ਕੋਨੇ-ਕੋਨੇ ਤੱਕ ਯਕੀਨੀ ਕਰਦਾ ਹੈ।
ਯੂ. ਐੱਨ. ਆਫਿਸ ਆਨ ਡਰੱਗਸ ਕ੍ਰਾਈਮ ਦੇ ਰੀਜਨਲ ਆਫਿਸ ਫਾਰ ਸਾਊਥ ਏਸ਼ੀਆ ਵੱਲੋਂ ਕੀਤੀ ਗਈ ਇਕ ਸਮੀਖਿਆ ਮੁਤਾਬਕ ਨਸ਼ੀਲੀਆਂ ਦਵਾਈਆਂ ਅਤੇ ਹਥਿਆਰਾਂ ਦੇ ਕਾਰੋਬਾਰ ਤੋਂ ਬਾਅਦ ਸੰਗਠਿਤ ਅਪਰਾਧ ਵਿਚ ਮਨੁੱਖੀ ਸਮੱਗਲਿੰਗ ਦਾ ਨੰਬਰ ਆਉਂਦਾ ਹੈ ਅਤੇ ਸਮੀਖਿਆ ਵਿਚ ਏਸ਼ੀਆ ਵਿਚ ਭਾਰਤ ਨੂੰ ਮਨੁੱਖੀ ਸਮੱਗਲਿੰਗ ਦਾ ਸਭ ਤੋਂ ਵੱਡਾ ਟ੍ਰਾਂਜ਼ਿਟ ਪੁਆਇੰਟ ਦੱਸਿਆ ਗਿਆ ਹੈ।


Related News