ਯੋਗੀ ਸਰਕਾਰ ਨੂੰ ਪ੍ਰਿਯੰਕਾ ਗਾਂਧੀ ਨੂੰ ਡਰ ਕਿਉਂ ਲੱਗਦਾ ਹੈ : ਕਾਂਗਰਸ

Saturday, Jul 20, 2019 - 11:29 AM (IST)

ਯੋਗੀ ਸਰਕਾਰ ਨੂੰ ਪ੍ਰਿਯੰਕਾ ਗਾਂਧੀ ਨੂੰ ਡਰ ਕਿਉਂ ਲੱਗਦਾ ਹੈ : ਕਾਂਗਰਸ

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਸੋਨਭੱਦਰ 'ਚ ਸਮੂਹਕ ਕਤਲਕਾਂਡ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਜਾ ਰਹੀ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪ੍ਰਸ਼ਾਸਨ ਵਲੋਂ ਰੋਕੇ ਜਾਣ ਦੀ ਪਿੱਠਭੂਮੀ 'ਚ ਕਾਂਗਰਸ ਨੇ ਰਾਜ ਦੀ ਯੋਗੀ ਆਦਿੱਤਿਯਨਾਥ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਸਵਾਲ ਕੀਤਾ ਕਿ ਆਖਰ ਉਹ ਪ੍ਰਿਯੰਕਾ ਤੋਂ ਡਰੀ ਹੋਈ ਕਿਉਂ ਹੈ? ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਕਿਹਾ,''ਕੀ ਪੂਰੇ ਉਮਭਾ ਪਿੰਡ (ਸੋਨਭੱਦਰ) ਨੂੰ ਪੁਲਸ ਛਾਉਣੀ 'ਚ ਬਦਲ ਕੇ ਸੱਚ ਦਬਾ ਸਕੇਗੀ ਆਦਿੱਤਿਯਨਾਥ ਸਰਕਾਰ? ਭਾਜਪਾ ਸਰਕਾਰ ਨੂੰ ਪ੍ਰਿਯੰਕਾ ਗਾਂਧੀ ਤੋਂ ਡਰ ਕਿਉਂ ਲੱਗਦਾ ਹੈ?''

ਉਨ੍ਹਾਂ ਨੇ ਸਵਾਲ ਕੀਤਾ,''ਜਦੋਂ ਪਿੰਡ ਦੇ ਲੋਕ ਪ੍ਰਿਯੰਕਾ ਜੀ ਨੂੰ ਮਿਲ ਕੇ ਨਿਆਂ ਦੀ ਗੁਹਾਰ ਲਗਾਉਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਪਿੰਡ ਦੇ ਚੱਪੇ-ਚੱਪੇ 'ਤੇ ਪੁਲਸ ਦਾ ਪਹਿਰਾ ਕਿਉਂ?'' ਜ਼ਿਕਰਯੋਗ ਹੈ ਕਿ ਪ੍ਰਿਯੰਕਾ ਨੂੰ ਸ਼ੁੱਕਰਵਾਰ ਨੂੰ ਸੋਨਭੱਦਰ ਜਾਣ ਤੋਂ ਪ੍ਰਸ਼ਾਸਨ ਨੇ ਰੋਕ ਦਿੱਤਾ। ਉਹ ਬੁੱਧਵਾਰ ਨੂੰ ਹੋਏ ਇਸ ਸਮੂਹਕ ਕਤਲਕਾਂਡ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਜਾ ਰਹੀ ਸੀ। ਪ੍ਰਿਯੰਕਾ ਪ੍ਰਸ਼ਾਸਨ ਨੇ ਇਸ ਕਦਮ ਦੇ ਵਿਰੋਧ 'ਚ ਧਰਨੇ 'ਤੇ ਬੈਠ ਗਈ। ਬਾਅਦ 'ਚ ਉਨ੍ਹਾਂ ਨੂੰ ਚੁਨਾਰ ਗੈਸਟ ਹਾਊਸ ਲਿਜਾਇਆ ਗਿਆ। ਪਿਛਲੇ ਦਿਨੀਂ ਸੋਨਭੱਦਰ 'ਚ ਜ਼ਮੀਨ ਵਿਵਾਦ 'ਚ ਇਕ ਪਿੰਡ ਪ੍ਰਧਾਨ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਕਥਿਤ ਤੌਰ 'ਤੇ ਦੂਜੇ ਪੱਖ 'ਤੇ ਗੋਲੀਬਾਰੀ ਕੀਤੀ, ਜਿਸ 'ਚ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।


author

DIsha

Content Editor

Related News