ਯੋਗੀ ਸਰਕਾਰ ਖਿਲਾਫ ਧਰਨਾ : ਪ੍ਰਦਰਸ਼ਨਕਾਰੀਆਂ ਤੇ ਪੁਲਸ ਵਿਚਾਲੇ ਝੜਪ
Saturday, Jan 27, 2018 - 07:20 PM (IST)

ਕਾਨਪੁਰ — ਕਾਨਪੁਰ 'ਚ ਪ੍ਰਦੇਸ਼ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਕਰਮਚਾਰੀਆਂ ਵਿਚਾਲੇ ਜੰਮ ਕੇ ਝੜਪ ਹੋਈ। ਜਿਸ ਕਾਰਨ ਪੁਲਸ ਨੇ ਸੈਂਕੜੇ ਸਪਾ ਕਾਰਜਕਰਤਾਵਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਇਸ ਦੌਰਾਨ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪੁਲਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਦਰਅਸਲ ਸਪਾ ਕਾਰਜਕਰਤਾ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਦੀ ਅਪੀਲ 'ਤੇ ਪ੍ਰਦਰਸ਼ਨਕਾਰੀ ਨੇ ਧਰਨੇ ਦੀ ਸ਼ੁਰੂਆਤ ਕੀਤੀ ਸੀ ਅਤੇ ਬਾਅਦ 'ਚ ਉਨ੍ਹਾਂ ਨੇ ਸੜਕ 'ਤੇ ਆਲੂ ਖਿਲਾਰਨ ਦੀ ਕੋਸ਼ਿਸ਼ ਵੀ ਕੀਤੀ। ਪ੍ਰਰਦਸ਼ਨਕਾਰੀਆਂ ਵਲੋਂ ਸੜਕ 'ਤੇ ਆਲੂ ਖਿਲਾਰਦੇ ਹੀ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਮਨਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਹ ਪੁਲਸ ਨਾਲ ਭਿੜ ਪਏ। ਪੁਲਸ ਨਾਲ ਤੀਖੀ ਝੜਪ ਅਤੇ ਵਿਰੋਧ ਦੀ ਸੂਚਨਾ 'ਤੇ ਭਾਰੀ ਪੁਲਸ ਬਲ ਮੌਕੇ 'ਤੇ ਪਹੁੰਚੇ, ਜਿਸ ਤੋਂ ਬਾਅਦ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈਣਾ ਸ਼ੁਰੂ ਕਰ ਦਿੱਤਾ।