ਗੰਗਾ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਯੋਗੀ ਸਰਕਾਰ, ਕੰਪਨੀ 'ਤੇ ਠੋਕਿਆ 3 ਕਰੋੜ ਦਾ ਜੁਰਮਾਨਾ

Monday, Nov 09, 2020 - 06:46 PM (IST)

ਗੰਗਾ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਯੋਗੀ ਸਰਕਾਰ, ਕੰਪਨੀ 'ਤੇ ਠੋਕਿਆ 3 ਕਰੋੜ ਦਾ ਜੁਰਮਾਨਾ

ਲਖਨਊ - ਗੰਗਾ ਨਦੀ 'ਚ ਪ੍ਰਦੂਸ਼ਣ ਫੈਲਾਉਣ ਵਾਲੇ ਲੋਕਾਂ ਅਤੇ ਉਦਯੋਗਾਂ ਖ਼ਿਲਾਫ਼ ਯੂ.ਪੀ. ਦੀ ਯੋਗੀ ਸਰਕਾਰ ਸਖ਼ਤ ਹੋ ਗਈ ਹੈ। ਯੋਗੀ ਸਰਕਾਰ ਨੇ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਵਿੱਤਰ ਨਦੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਨਮਾਮੀ ਗੰਗੇ ਵਿਭਾਗ ਨੇ ਸੀਵੇਜ ਟ੍ਰੀਟਮੈਂਟ ਪਲਾਂਟ (ਐੱਸ.ਟੀ.ਪੀ.) ਚਲਾਉਣ ਲਈ ਵਾਰਾਣਸੀ ਦੀ ਇੱਕ ਕੰਪਨੀ 'ਤੇ 3 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਨਮਾਮੀ ਗੰਗੇ ਵਿਭਾਗ ਦੀਆਂ ਟੀਮਾਂ ਪ੍ਰਦੇਸ਼ ਦੇ ਕਰੀਬ ਦਰਜਨ ਭਰ ਐੱਸ.ਟੀ.ਪੀ. 'ਤੇ ਛਾਪੇਮਾਰੀ ਕਰ ਮਾਣਕ ਅਤੇ ਗੁਣਵੱਤ‍ਾ ਦੀ ਜਾਂਚ ਕਰ ਰਹੀਆਂ ਹਨ।

ਨਮਾਮੀ ਗੰਗੇ ਦੀਆਂ ਟੀਮਾਂ ਸੂਬੇ ਭਰ 'ਚ ਘੱਟ ਤੋਂ ਘੱਟ 12 ਸਥਾਨਾਂ 'ਤੇ ਛਾਪੇ ਮਾਰੀ ਕਰ ਰਹੀਆਂ ਹਨ ਅਤੇ ਐੱਸ.ਟੀ.ਪੀ. ਦੇ ਮਾਪਦੰਡਾਂ ਅਤੇ ਗੁਣਵੱਤਾ ਦੀ ਜਾਂਚ ਕਰ ਰਹੀਆਂ ਹਨ। ਕਲੀਨ ਐਂਡ ਫਲੋਇੰਗ ਗੰਗਾ ਮਿਸ਼ਨ 'ਤੇ ਕੰਮ ਨੂੰ ਯਕੀਨੀ ਕਰਨ ਲਈ, ਯੋਗੀ ਸਰਕਾਰ ਨੇ ਸਰਕਾਰੀ ਅਤੇ ਨਿੱਜੀ ਦੋਨਾਂ ਤਰ੍ਹਾਂ ਦੇ ਐੱਸ.ਟੀ.ਪੀ. ਦੇ ਮਾਪਦੰਡਾਂ ਅਤੇ ਗੁਣਵੱਤਾ ਦੀ ਨਿਗਰਾਨੀ ਅਤੇ ਜਾਂਚ ਕੀਤੀ ਹੈ। ਕੁਲ 9 ਟੀਮਾਂ ਗਠਿਕ ਕਰ ਅਚਾਨਕ ਜਾਂਚ ਅਤੇ ਸੀਵੇਜ ਦੇ ਨਿਪਟਾਰੇ ਦੀ ਜਾਂਚ ਕੀਤੀ ਜਾ ਰਹੀ ਹੈ।

ਪ੍ਰਮੁੱਖ ਸਕੱਤਰ ਨਮਾਮੀ ਗੰਗੇ ਦੇ ਨਿਰਦੇਸ਼ 'ਤੇ ਪ੍ਰਦੇਸ਼ ਭਰ 'ਚ ਚੱਲ ਰਹੀ ਜਾਂਚ 'ਚ ਪਹਿਲੀ ਕਾਰਵਾਈ ਸ਼ਨੀਵਾਰ ਨੂੰ ਵਾਰਾਣਸੀ 'ਚ ਹੋਈ ਹੈ। ਵਾਰਾਣਸੀ 'ਚ ਰਮਨਾ ਐੱਸ.ਟੀ.ਪੀ. ਨੂੰ ਜਾਂਚ ਦੌਰਾਨ ਤੈਅ ਮਾਣਕ 'ਤੇ ਨਹੀਂ ਪਾਇਆ ਗਿਆ ਹੈ। ਸੀਵੇਜ ਦੇ ਨਿਪਟਾਰੇ ਦੀ ਗੁਣਵੱਤਾ ਦੇ ਮਾਮਲੇ 'ਚ ਵੀ ਰਮਨਾ ਐੱਸ.ਟੀ.ਪੀ. ਔਸਤ ਤੋਂ ਘੱਟ ਪਾਈ ਗਈ ਹੈ। ਸੀ‍ਵੇਜ ਦੇ ਨਿਪਟਾਰੇ ਦੀ ਪ੍ਰਕਿਰਿਆ ਦੀ ਪੂਰੀ ਜਾਂਚ ਤੋਂ ਬਾਅਦ ਨਮਾਮੀ ਗੰਗੇ ਵਿਭਾਗ ਨੇ ਰਮਨਾ ਐੱਸ.ਟੀ.ਪੀ. ਦੀ ਸੰਚਾਲਕ ਕੰਪਨੀ 'ਤੇ 3 ਕਰੋੜ ਰੁਪਏ ਦਾ ਵੱਡਾ ਜੁਰਮਾਨਾ ਲਗਾਇਆ ਹੈ। ਸੀਵੇਜ ਨਿਕਾਸ 'ਚ ਲਾਪਰਵਾਹੀ 'ਤੇ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ।


author

Inder Prajapati

Content Editor

Related News