ਟ੍ਰੇਨ ਫੜਨ ਦੇ ਚੱਕਰ ’ਚ ਯੋਗੀ ਦੇ ਮੰਤਰੀ ਨੇ ਸਟੇਸ਼ਨ ਅੰਦਰ ਵਾੜ ’ਤੀ ਕਾਰ

08/25/2023 12:02:32 PM

ਲਖਨਊ, (ਇੰਟ., ਨਾਸਿਰ)– ਯੂ. ਪੀ. ਦੇ ਪਸ਼ੂਧਨ ਮੰਤਰੀ ਧਰਮਪਾਲ ਸਿੰਘ ਨੇ ਟ੍ਰੇਨ ਨੰਬਰ 13005 (ਹਾਵੜਾ-ਅੰਮ੍ਰਿਤਸਰ, ਪੰਜਾਬ ਮੇਲ) ਤੋਂ ਚਾਰਬਾਗ ਲਖਨਊ ਤੋਂ ਬਰੇਲੀ ਜਾਣਾ ਸੀ। ਉਹ ਲੇਟ ਹੋ ਰਹੇ ਸਨ ਅਤੇ ਟ੍ਰੇਨ ਸਟੇਸ਼ਨ ਦੇ ਪਲੇਟਫਾਰਮ ਨੰਬਰ 4 ’ਤੇ ਆਉਣ ਵਾਲੀ ਸੀ। ਅਜਿਹੇ ਵਿਚ ਮੰਤਰੀ ਧਰਮਪਾਲ ਸਿੰਘ ਨੇ ਟ੍ਰੇਨ ਫੜਨ ਲਈ ਜ਼ਿਆਦਾ ਪੈਦਲ ਨਾ ਚੱਲਣਾ ਪਵੇ ਇਸ ਲਈ ਉਨ੍ਹਾਂ ਦੀ ਕਾਰ ਨੂੰ ਸਿੱਧੇ ਪਲੇਟਫਾਰਮ ਨੰਬਰ-1 ਤੋਂ ਸਟੇ ਐਸਕਲੇਟਰ ਤੱਕ ਲਿਜਾਇਆ ਗਿਆ। ਜਿਸ ਸਮੇਂ ਇਹ ਸਾਰੀ ਘਟਨਾ ਵਾਪਰੀ, ਉਸ ਸਮੇਂ ਰੇਲਵੇ ਸਟੇਸ਼ਨ ’ਤੇ ਕਾਫੀ ਗਿਣਤੀ ਵਿਚ ਯਾਤਰੀ ਮੌਜੂਦ ਸਨ।

PunjabKesari

ਜ਼ਿਕਰਯੋਗ ਹੈ ਕਿ ਮੰਤਰੀ ਜੀ ਦੇ ਇਸ ਮਾਮਲੇ ’ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਚੰਗਾ ਹੋਇਆ ਇਹ ਬੁਲਡੋਜ਼ਰ ਰਾਹੀਂ ਸਟੇਸ਼ਨ ਨਹੀਂ ਗਏ ਸਨ। ਉਥੇ ਹੀ ਇਸ ਮਾਮਲੇ ਵਿਚ ਮੰਤਰੀ ਵਲੋਂ ਦਿੱਤੀ ਗਈ ਸਫਾਈ ਵਿਚ ਕਿਹਾ ਗਿਆ ਕਿ ਉਨ੍ਹਾਂ ਨੂੰ ਦੇਰ ਹੋ ਰਹੀ ਸੀ ਅਤੇ ਮੀਂਹ ਤੇਜ਼ ਹੋਣ ਕਾਰਨ ਕਾਰ ਨੂੰ ਐਸਕਲੇਟਰ ਤੱਕ ਲਿਜਾਇਆ ਗਿਆ।


Rakesh

Content Editor

Related News