ਯੋਗੀ ਸਰਕਾਰ ਔਰਤਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਉਣ ’ਚ ਅਸਫਲ: ਪਿ੍ਰਯੰਕਾ
Wednesday, Aug 28, 2019 - 12:39 PM (IST)

ਨਵੀਂ ਦਿੱਲੀ—ਕਾਂਗਰਸ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਦੋਸ਼ ਲਗਾਇਆ ਹੈ ਕਿ ਉੱਤਰ ਪ੍ਰਦੇਸ਼ ਦੀ ਯੋਗੀ ਅਦਿੱਤਿਆਨਾਥ ਸਰਕਾਰ ਔਰਤਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਉਣ ’ਚ ਅਸਫਲ ਰਹੀ ਹੈ। ਸਾਬਕਾ ਭਾਜਪਾ ਸੰਸਦ ਮੈਂਬਰ ਚਿਨਮਯਾਨੰਦ ਖਿਲਾਫ ਇੱਕ ਵਿਦਿਆਰਥਣ ਵੱਲੋਂ ਸੋਸ਼ਣ ਦਾ ਦੋਸ਼ ਲਗਾਏ ਜਾਣ ’ਤੇ ਪਿ੍ਰਯੰਕਾ ਨੇ ਟਵੀਟ ਕਰ ਕੇ ਕਿਹਾ, ‘‘ ਉੱਤਰ ਪ੍ਰਦੇਸ਼ ’ਚ ਇੱਕ ਦਿਨ ਵੀ ਅਜਿਹਾ ਨਹੀਂ ਬੀਤਦਾ ਕਿ ਜਿਸ ਦਿਨ ਭਾਜਪਾ ਸਰਕਾਰ ਔਰਤਾਂ ਨੂੰ ਇਹ ਭਰੋਸਾ ਦਿਵਾਉਣ ’ਚ ਸਫਲ ਹੋ ਸਕੇ ਕਿ ਤੁਸੀਂ ਸੁਰੱਖਿਅਤ ਹੋ ਅਤੇ ਜੇਕਰ ਤੁਹਾਡੇ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਤੁਹਾਨੂੰ ਨਿਆਂ ਮਿਲੇਗਾ।’’
ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਖਬਰ ਸ਼ੇਅਰ ਕੀਤੀ, ਜਿਸ ਮੁਤਾਬਕ ਸੋਸ਼ਲ ਮੀਡੀਆ ’ਤੇ ਸ਼ੋਸ਼ਣ ਦੇ ਦੋਸ਼ ਸੰਬੰਧੀ ਵੀਡੀਓ ਪੋਸਟ ਕਰਨ ਵਾਲੀ 23 ਸਾਲਾ ਵਿਦਿਆਰਥਣ ਸ਼ਨੀਵਾਰ ਤੋਂ ਲਾਪਤਾ ਹੈ। ਇਸ ਨੂੰ ਲੈ ਕੇ ਭਾਜਪਾ ਦੇ ਸਾਬਕਾ ਸਵਾਮੀ ਚਿਨਮਯਾਨੰਦ ਖਿਲਾਫ ਅਗਵਾ ਅਤੇ ਅਪਰਾਧਿਕ ਧਮਕੀ ਦਾ ਮਾਮਲਾ ਦਰਜ ਕੀਤਾ ਗਿਆ ਹੈ।