''ਮੁਗਲਾਂ ਵੱਲੋਂ ਬਦਲੇ ਸਾਰੇ ਸ਼ਹਿਰਾਂ, ਧਾਰਮਿਕ ਥਾਵਾਂ ਦੇ ਨਾਮ ਬਦਲਣ ਯੋਗੀ ਸਰਕਾਰ''

02/08/2020 7:32:44 PM

ਪ੍ਰਯਾਗਰਾਜ — ਮੁਗਲਸਰਾਏ, ਇਲਾਹਾਬਾਦ ਅਤੇ ਫੈਜਾਬਾਦ ਦਾ ਨਾਮ ਬਦਲੇ ਜਾਣ ਤੋਂ ਬਾਅਦ ਯੋਗੀ ਸਰਕਾਰ ਹੁਣ ਬਸਤੀ ਜ਼ਿਲੇ ਦਾ ਵੀ ਨਾਮ ਹਦਲਣ ਜਾ ਰਹੀ ਹੈ। ਯੋਗੀ ਸਰਕਾਰ ਬਸਤੀ ਜ਼ਿਲੇ ਨੂੰ ਉਸ ਦਾ ਪ੍ਰਾਚੀਨ ਨਾਮ ਵਿਸ਼ਿਸ਼ਠ ਨਗਰ ਰੱਖਣ ਜਾ ਰਹੀ ਹੈ। ਯੋਗੀ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਜਿਥੇ ਸਿਆਸਤ ਸ਼ੁਰੂ ਹੋ ਗਈ ਹੈ। ਵਿਰੋਧੀ ਪਾਰਟੀਆਂ ਭਾਜਪਾ 'ਤੇ ਨਾਮ ਬਦਲਣ ਦੀ ਸਿਆਸਤ ਕਰਨ ਦਾ ਦੋਸ਼ ਲਗਾ ਰਹੀ ਹੈ। ਉਥੇ ਹੀ ਪ੍ਰਯਾਗਰਾਜ ਦੇ ਮਾਘ ਮੇਲੇ 'ਚ ਆਏ ਸਾਧੂ ਸੰਤਾਂ ਨੇ ਬਸਤੀ ਜ਼ਿਲੇ ਦਾ ਨਾਮ ਬਦਲ ਕੇ ਵਿਸ਼ਿਸ਼ਠ ਨਗਰ ਕੀਤੇ ਜਾਣ ਦੇ ਯੋਗੀ ਸਰਕਾਰ ਤੋਂ ਫੈਸਲੇ ਦਾ ਸਵਾਗਤ ਕੀਤਾ ਹੈ।
ਸਾਧੂ ਸੰਤਾਂ ਨੇ ਕਿਹਾ ਹੈ ਕਿ ਮੁਗਲਕਾਲ 'ਚ ਮੁਗਲਾਂ ਨੇ ਆਪਣੀ ਫੌਜੀ ਤਾਕਤ ਦੇ ਜ਼ੋਰ 'ਤੇ ਕਈ ਸਥਾਨਾਂ ਦੇ ਨਾਮ ਬਦਲ ਦਿੱਤੇ ਸੀ। ਦੇਸ਼ ਅਤੇ ਪ੍ਰਦੇਸ਼ 'ਚ ਹੁਣ ਹਿੰਦੁਤਵ ਦੀ ਸਰਕਾਰ ਹੈ ਅਤੇ ਇਹ ਸਰਕਾਰ ਮੁਗਲਾਂ ਵੱਲੋਂ ਬਦਲੇ ਗਏ ਪੁਰਾਣੇ ਸ਼ਹਿਰਾਂ ਦੇ ਨਾਮ ਦੋਬਾਰਾ ਬਦਲ ਕੇ ਪੁਰਾਣਾ ਮਾਣ ਵਾਪਸ ਕਰਨ ਦਾ ਕੰਮ ਕਰ ਰਹੀ ਹੈ। ਲੋਕਾਂ ਨੂੰ ਯੋਗੀ ਸਰਕਾਰ ਦੇ ਫੈਸਲੇ ਦਾ ਸਮਰਥਨ ਕਰਨਾ ਚਾਹੀਦਾ ਹੈ।
ਅਖਿਲ ਭਾਰਤੀ ਦੰਡੀ ਸਵਾਮੀ ਪਰਿਸ਼ਦ ਦੇ ਸਰਪ੍ਰਸਤ ਸਵਾਮੀ ਮਹੇਸ਼ਾਸ਼ਰਮ ਮਹਾਰਾਜ ਨੇ ਮੰਗ ਕੀਤੀ ਹੈ ਕਿ ਮੁਗਲਾਂ ਵੱਲੋਂ ਹਿੰਦੂ ਧਾਰਮਿਕ ਸਥਾਨਾਂ ਅਤੇ ਸ਼ਹਿਰਾਂ ਦੇ ਬਦਲੇ ਨਾਵਾਂ ਨੂੰ ਮੁੜ ਤੋਂ ਯੋਗੀ ਸਰਕਾਰ ਨੂੰ ਬਦਲਣਾ ਚਾਹੀਦਾ ਹੈ। ਉਥੇ ਹੀ ਅਖਿਲ ਭਾਰਤੀ ਦੰਡੀ ਸਵਾਮੀ ਪਰਿਸ਼ਦ ਦੇ ਪ੍ਰਧਾਨ ਸਵਾਮੀ ਬ੍ਰਹਮਾਸ਼ਰਮ ਮਹਾਰਾਜ ਨੇ ਕਿਹਾ ਹੈ ਕਿ ਕਾਲ ਖੰਡ ਦੇ ਸ਼ਾਸਕਾਂ ਨੇ ਆਪਣੇ ਹਿਸਾਬ ਨਾਲ ਸ਼ਹਿਰਾਂ ਦੇ ਨਾਮ ਬਦਲੇ ਹਨ। ਮੁਗਲਾਂ ਨਾਲ ਹੀ ਅੰਗ੍ਰੇਜੀ ਸ਼ਾਸਨਕਾਲ 'ਚ ਵੀ ਕਈ ਸ਼ਹਿਰਾਂ ਦੇ ਨਾਮ ਰੱਖੇ ਗਏ ਸੀ। ਇਸ ਲਈ ਯੋਗੀ ਸਰਕਾਰ ਦਾ ਫੈਸਲਾ ਬਿਲਕੁਲ ਉਚਿਤ ਹੈ ਅਤੇ ਸਾਧੂ ਸੰਤ ਵੀ ਬਸਤੀ ਜ਼ਿਲੇ ਦਾ ਨਾਮ ਬਦਲੇ ਜਾਣ ਦਾ ਸਮਰਥਨ ਕਰਦੇ ਹਨ।


Inder Prajapati

Content Editor

Related News