ਯੋਗੀ ਕੈਬਨਿਟ ਨੇ ਵਧਾਈ ਅਧਿਆਪਕਾਂ ਦੀ ਤਨਖਾਹ, ਅਧਿਆਪਕ ਦਿਵਸ ਵਾਲੇ ਦਿਨ ਪੁਲਸ ਨੇ ਕੀਤਾ ਲਾਠੀਚਾਰਜ

Wednesday, Sep 06, 2017 - 02:06 AM (IST)

ਯੋਗੀ ਕੈਬਨਿਟ ਨੇ ਵਧਾਈ ਅਧਿਆਪਕਾਂ ਦੀ ਤਨਖਾਹ, ਅਧਿਆਪਕ ਦਿਵਸ ਵਾਲੇ ਦਿਨ ਪੁਲਸ ਨੇ ਕੀਤਾ ਲਾਠੀਚਾਰਜ

ਲਖਨਊ— ਅਧਿਆਪਕ ਦਿਵਸ ਵਾਲੇ ਦਿਨ ਮੰਗਲਵਾਰ ਨੂੰ ਅਧਿਆਪਕਾਂ 'ਤੇ ਲਾਠੀਚਾਰਜ ਕੀਤਾ ਗਿਆ, ਇਸ ਤੋਂ ਬਾਅਦ ਯੂ. ਪੀ. ਸਰਕਾਰ ਨੇ ਮੰਗਲਵਾਰ ਸ਼ਾਮ ਨੂੰ ਉਨ੍ਹਾਂ ਦੀ ਤਨਖਾਹ ਵਧਾਉਣ ਦਾ ਫੈਸਲਾ ਕੀਤਾ। ਯੋਗੀ ਕੈਬਨਿਟ ਨੇ ਅਧਿਆਪਕਾਂ ਦਾ ਹਰ ਮਹੀਨੇ ਮਾਣਦੇਹ ਵਧਾ ਕੇ 10 ਹਜ਼ਾਰ ਰੁਪਏ ਕਰ ਦਿੱਤਾ ਹੈ। ਪਹਿਲਾਂ ਉਨ੍ਹਾਂ ਦੀ ਸੈਲਰੀ 3500 ਰੁਪਏ ਸੀ।
ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਯੋਗੀ ਸਰਕਾਰ ਅਧਿਆਪਕ ਅਹੁਦੇ ਲਈ ਸਮਾ ਨਿਰਧਾਰਤ ਕੀਤੇ ਗਏ 1.37 ਲੱਖ ਅਧਿਆਪਕਾਂ ਨੂੰ ਇਹ ਸੁਵਿਧਾ ਦੇਵੇਗੀ। ਅਧਿਆਪਕ ਅਹੁਦੇ 'ਤੇ ਉਨ੍ਹਾਂ ਦੇ ਮੂਲ ਅਹੁਦੇ ਵਾਪਸ ਕਰਨ ਲਈ ਯੂ. ਪੀ. ਬੇਸਿਕ ਸਿੱਖਿਆ ਸੇਵਾ ਨਿਯਮਾਵਲੀ 'ਚ ਸੰਸੋਧਨ ਦੇ ਪ੍ਰਸਤਾਵ ਨੂੰ  ਕੈਬਨਿਟ ਬੈਠਕ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਤਹਿਤ ਹੁਣ ਅਧਿਆਪਕਾਂ ਨੂੰ ਦਸ ਹਜ਼ਾਰ ਰੁਪਏ ਮਹੀਨਾ ਦਿੱਤੇ ਜਾਣਗੇ।


Related News