ਕਾਸ਼ੀ ਵਿਸ਼ਵਨਾਥ ਮੰਦਰ ''ਚ 100 ਵਾਰ ਦਰਸ਼ਨ ਕਰਨ ਵਾਲੇ UP ਦੇ ਪਹਿਲੇ ਮੁੱਖ ਮੰਤਰੀ ਬਣੇ ਯੋਗੀ

03/18/2023 1:21:01 PM

ਵਾਰਾਨਸੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ਨੀਵਾਰ ਨੂੰ ਕਾਸ਼ੀ ਵਿਸ਼ਵਨਾਥ ਮੰਦਰ ਵਿਚ ਪੂਜਾ ਕੀਤੀ। ਯੋਗੀ ਪਿਛਲੇ 6 ਸਾਲਾਂ 'ਚ 100ਵੀਂ ਵਾਰ ਮੰਦਰ ਦੇ ਦਰਸ਼ਨ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਬਣ ਗਏ ਹਨ। ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਮੁੱਖ ਮੰਤਰੀ ਯੋਗੀ 2017 'ਚ ਔਸਤਨ ਹਰ 21 ਦਿਨਾਂ ਬਾਅਦ ਬਾਬਾ ਵਿਸ਼ਵਨਾਥ ਦੀ ਪੂਜਾ ਕਰਨ ਅਤੇ ਸੂਬੇ ਤੇ ਦੇਸ਼ ਦੇ ਲੋਕਾਂ ਦੀ ਭਲਾਈ ਲਈ ਪ੍ਰਾਰਥਨਾ ਕਰਨ ਮੰਦਰ ਆਉਂਦੇ ਰਹੇ। ਯੋਗੀ ਸ਼ੁੱਕਰਵਾਰ ਨੂੰ 113ਵੀਂ ਵਾਰ ਵਾਰਾਨਸੀ ਦੇ ਦੋ ਦਿਨਾਂ ਦੌਰੇ 'ਤੇ ਆਏ ਸਨ।

ਇਹ ਵੀ ਪੜ੍ਹੋ- ਨਵੇਂ ਸੰਸਦ ਭਵਨ 'ਚ ਮਿਲੇਗੀ 5000 ਸਾਲ ਪੁਰਾਣੀ ਭਾਰਤੀ ਸੱਭਿਆਚਾਰ ਦੀ ਝਲਕ, ਵੇਖੋ ਖ਼ੂਬਸੂਰਤ ਤਸਵੀਰਾਂ

ਓਧਰ ਕਾਸ਼ੀ ਵਿਸ਼ਵਨਾਥ ਮੰਦਰ ਦੇ ਪੁਜਾਰੀ ਨੀਰਜ ਕੁਮਾਰ ਪਾਂਡੇ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਯੋਗੀ ਦੀਆਂ ਯਾਤਰਾਵਾਂ ਸਨਾਤਨ ਧਰਮ ਅਤੇ ਬਾਬਾ ਵਿਸ਼ਵਨਾਥ ਪ੍ਰਤੀ ਉਨ੍ਹਾਂ ਦੀ ਅਥਾਹ ਸ਼ਰਧਾ ਦਾ ਸਬੂਤ ਹਨ। ਮੁੱਖ ਮੰਤਰੀ ਯੋਗੀ ਨੇ ਨਾ ਸਿਰਫ ਕਾਸ਼ੀ ਵਿਸ਼ਵਨਾਥ ਮੰਦਰ ਵਿਚ 100 ਵਾਰ ਪੂਜਾ ਕਰਕੇ ਇਤਿਹਾਸ ਰਚਿਆ ਹੈ ਸਗੋਂ ਕਿ ਪਿਛਲੇ 6 ਸਾਲਾਂ ਵਿਚ 100 ਵਾਰ ਕਾਲ ਭੈਰਵ ਮੰਦਰ ਦਾ ਦੌਰਾ ਕਰਨ ਵਾਲੇ ਪਹਿਲੇ ਮੁੱਖ ਮੰਤਰੀ ਵੀ ਬਣ ਗਏ ਹਨ।

ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਨੇ ਪੱਟਿਆ ਘਰ; ਪਤਨੀ ਅਤੇ ਮਾਸੂਮ ਧੀ ਨੂੰ ਦਿੱਤੀ ਦਰਦਨਾਕ ਮੌਤ, ਫਿਰ ਬਿਆਨ ਕੀਤੀ ਝੂਠੀ ਕਹਾਣੀ

ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਸਵੇਰੇ ਬਾਬਾ ਕਾਲ ਭੈਰਵ ਮੰਦਰ ਵਿਚ ਪੂਜਾ ਕੀਤੀ। ਇਸ ਦੌਰਾਨ ਮੰਦਰ ਦੇ ਬਾਹਰ ਡਮਰੂ ਵਜਾ ਰਹੇ ਇਕ ਬਾਲਕ ਨੂੰ ਵੇਖ ਕੇ ਮੁੱਖ ਮੰਤਰੀ ਰੁੱਕ ਗਏ ਅਤੇ ਉਸ ਦਾ ਨਾਂ ਪੁੱਛਿਆ ਅਤੇ ਉਸ ਤੋਂ ਉਸ ਦੀ ਪੜ੍ਹਾਈ ਨੂੰ ਲੈ ਕੇ ਜਾਣਕਾਰੀ ਲਈ। ਦੱਸ ਦੇਈਏ ਕਿ ਬੀਤੇ ਸਾਲ 9 ਸਤੰਬਰ ਨੂੰ ਮੁੱਖ ਮੰਤਰੀ ਨੇ ਜਦੋਂ ਵਾਰਾਨਸੀ ਦਾ 100ਵਾਂ ਦੌਰਾ ਕੀਤਾ ਸੀ, ਉਦੋਂ ਉਨ੍ਹਾਂ ਨੇ 88ਵੀਂ ਵਾਰ ਕਾਸ਼ੀ ਵਿਸ਼ਵਨਾਥ ਧਾਮ ਦੇ ਦਰਸ਼ਨ ਅਤੇ ਪੂਜਾ ਕੀਤੀ। ਇਸ ਤੋਂ ਬਾਅਦ ਇਸ ਸਾਲ 18 ਮਾਰਚ ਨੂੰ ਮੁੱਖ ਮੰਤਰੀ ਨੇ ਬਾਬਾ ਵਿਸ਼ਵਨਾਥ ਦੇ ਦਰਬਾਰ 'ਚ ਹਾਜ਼ਰੀ ਲਗਵਾਈ।

ਇਹ ਵੀ ਪੜ੍ਹੋ- ਘੋਰ ਕਲਯੁਗ; ਧੀ ਵੱਲੋਂ ਮਾਂ ਦਾ ਕਤਲ, ਫਿਰ ਲਾਸ਼ ਦੇ ਟੁਕੜੇ ਕਰਕੇ 3 ਮਹੀਨੇ ਘਰ ’ਚ ਲੁਕਾ ਕੇ ਰੱਖੇ


Tanu

Content Editor

Related News