CM ਯੋਗੀ ਦਾ ਕਿਸਾਨਾਂ ਨੂੰ ਤੋਹਫ਼ਾ, ਗੰਨੇ ਦੇ ਸਮਰਥਨ ਮੁੱਲ ’ਚ ਕੀਤਾ 25 ਰੁਪਏ ਵਾਧਾ

Sunday, Sep 26, 2021 - 04:54 PM (IST)

CM ਯੋਗੀ ਦਾ ਕਿਸਾਨਾਂ ਨੂੰ ਤੋਹਫ਼ਾ, ਗੰਨੇ ਦੇ ਸਮਰਥਨ ਮੁੱਲ ’ਚ ਕੀਤਾ 25 ਰੁਪਏ ਵਾਧਾ

ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲਖਨਊ ’ਚ ਕਿਸਾਨ ਸੰੰਮੇਲਨ ਨੂੰ ਅੱਜ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ। ਯੋਗੀ ਨੇ ਕਿਸਾਨਾਂ ਲਈ ਵੱਡਾ ਐਲਾਨ ਕਰਦੇ ਹੋਏ ਗੰਨਾ ਸਮਰਥਨ ਮੁੱਲ ’ਚ ਪ੍ਰਤੀ ਕੁਇੰਟਲ 25 ਰੁਪਏ ਦਾ ਵਾਧਾ ਕੀਤਾ ਹੈ। ਹੁਣ ਤੱਕ ਗੰਨੇ ਦਾ ਸਮਰਥਨ ਮੁੱਲ ਪ੍ਰਤੀ ਕੁਇੰਟਲ 325 ਰੁਪਏ ਮਿਲਦਾ ਸੀ ਅਤੇ ਉਸ ’ਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਪ੍ਰਤੀ ਕੁਇੰਟਲ 350 ਰੁਪਏ ਮਿਲੇਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਨੇ ਤੈਅ ਕੀਤਾ ਹੈ ਕਿ ਆਮ ਗੰਨੇ ਦਾ ਜੋ 315 ਰੁਪਏ (ਪ੍ਰਤੀ ਕੁਇੰਟਲ) ਹੁਣ ਤੱਕ ਮੁੱਲ ਸੀ, ਉਸ ’ਚ ਵੀ 25 ਰੁਪਏ ਦਾ ਵਾਧਾ ਹੋਵੇਗਾ ਅਤੇ ਪ੍ਰਤੀ ਕੁਇੰਟਲ 340 ਰੁਪਏ ਦਾ ਭੁਗਤਾਨ ਹੋਵੇਗਾ। 

 

ਯੋਗੀ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿਚ ਸਾਡੀ ਸਰਕਾਰ ਨੇ ਸਭ ਤੋਂ ਵੱਧ ਗੰਨਾ ਕਿਸਾਨਾਂ ਨੂੰ ਭੁਗਤਾਨ ਕੀਤਾ ਹੈ। ਅਸੀਂ ਤੈਅ ਕੀਤਾ ਹੈ ਕਿ ਅਸੀਂ ਗੰਨੇ ਦੀ ਕੀਮਤ ਵਧਾਈਏ। ਖੁਸ਼ਹਾਲ ਕਿਸਾਨ ਨਵੇਂ ਉੱਤਰ ਪ੍ਰਦੇਸ਼ ਦੀ ਨਵੀਂ ਪਹਿਚਾਣ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਨਵੀਂ ਤਕਨੀਕ ਨਾਲ ਕਿਸਾਨ ਨੂੰ ਅਤਿਆਧੁਨਿਕ ਬੀਜ ਮੁਹੱਈਆ ਕਰਵਾਏ ਜਾਣ ਤਾਂ ਕਿ ਉਹ ਗੰਨੇ ਦਾ ਉਤਪਾਦਨ ਕਰਨ ਦੀ ਦਿਸ਼ਾ ਵਿਚ ਅੱਗੇ ਵਧਣ। ਯੋਗੀ ਨੇ ਅੱਗੇ ਕਿਹਾ ਕਿ ਗੰਨਾ ਕਿਸਾਨਾਂ ਨੂੰ 8 ਫ਼ੀਸਦੀ ਦਾ ਵਾਧਾ ਉਨ੍ਹਾਂ ਦੀ ਆਮਦਨ ’ਚ ਹੋਵੇਗਾ। 45 ਲੱਖ ਕਿਸਾਨਾਂ ਦੀ ਜ਼ਿੰਦਗੀ ਵਿਚ ਬਦਲਾਅ ਆਵੇਗਾ। ਇਹ ਬਦਲਾਅ ਆਮ ਨਹੀਂ ਹੈ। 119 ਚੀਨੀ ਮਿੱਲਾਂ ਨੂੰ ਚਲਾਉਣਾ ਹੈ।

ਦੱਸ ਦੇਈਏ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ 10 ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਕਿਸਾਨਾਂ ਨੂੰ ਗੰਨੇ ਦਾ ਰੇਟ ਸਵਾ 400 ਰੁਪਏ ਕੁਇੰਟਲ ਤੋਂ ਇਕ ਰੁਪਏ ਘੱਟ ਵੀ ਮਨਜ਼ੂਰ ਨਹੀਂ ਹੋਵੇਗਾ। ਜੇਕਰ ਉੱਤਰ ਪ੍ਰਦੇਸ਼ ਨੇ ਅਜਿਹਾ ਨਹੀਂ ਕੀਤਾ ਤਾਂ ਕੇਂਦਰ ਸਰਕਾਰ ਤੋਂ ਕਾਲੇ ਕਾਨੂੰਨਾਂ ਅਤੇ ਐੱਮ. ਐੱਸ. ਪੀ. ਦੀ ਗਰੰਟੀ ਲਈ ਚੱਲ ਰਹੀ ਲੜਾਈ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਸੂਬਾਈ ਸਰਕਾਰ ਦੀ ਵੀ ਮੋਰਚਾਬੰਦੀ ਕਰੇਗੀ। 


author

Tanu

Content Editor

Related News