ਯੋਗੀ ਆਦਿਤਿਆਨਾਥ ਨੇ ਰਾਮਲਲਾ ਅਤੇ ਹਨੂੰਮਾਨਗੜ੍ਹੀ ਦਰਬਾਰ ''ਚ ਕੀਤੀ ਪੂਜਾ
Friday, Nov 24, 2023 - 06:26 PM (IST)

ਅਯੁੱਧਿਆ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸ਼ੁੱਕਰਵਾਰ ਨੂੰ ਇਕ ਦਿਨਾ ਦੌਰੇ 'ਤੇ ਅਯੁੱਧਿਆ ਪਹੁੰਚੇ ਅਤੇ ਰਾਮਲਲਾ ਤੇ ਹਨੂੰਮਾਨਗੜ੍ਹੀ ਦਰਬਾਰ 'ਚ ਦਰਸ਼ਨ-ਪੂਜਨ ਕੀਤਾ। ਸ਼ੁੱਕਰਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਅਨੁਸਾਰ, ਇੱਥੇ ਰਾਮ ਕਥਾ ਪਾਰਕ ਹੈਲੀਪੈਡ ਤੋਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਿੱਧੇ ਹਨੂੰਮਾਨਗੜ੍ਹੀ ਪਹੁੰਚੇ। ਉੱਥੇ ਪਹੁੰਚ ਕੇ ਹਨੂੰਮਾਨ ਜੀ ਦੀ ਆਰਤੀ ਉਤਾਰੀ ਅਤੇ ਪੂਜਾ ਕੀਤੀ। ਇਸ ਤੋਂ ਬਾਅਦ ਸ਼੍ਰੀਰਾਮ ਲਲਾ ਦੇ ਦਰਸ਼ਨ ਕਰ ਕੇ ਦੇਸ਼ ਪ੍ਰਦੇਸ਼ ਵਾਸੀਆਂ ਦੇ ਕਲਿਆਣ ਅਤੇ ਸੁੱਖ-ਤਰੱਕੀ ਦੀ ਕਾਮਨਾ ਕੀਤੀ।
ਰਾਮਲਲਾ ਦੇ ਦਰਸ਼ਨ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰਾਮ ਮੰਦਰ ਨਿਰਮਾਣ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇੱਥੇ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਨੇ ਮੁੱਖ ਮੰਤਰੀ ਨੂੰ ਮੰਦਰ ਨਿਰਮਾਣ ਨਾਲ ਜੁੜੀ ਜਾਣਕਾਰੀ ਦਿੱਤੀ। ਇਕ ਮਹੀਨੇ ਦੇ ਅੰਦਰ ਮੁੱਖ ਮੰਤਰੀ ਤੀਜੀ ਵਾਰ ਰਾਮਲਲਾ ਅਤੇ ਹਨੂੰਮਾਨਗੜ੍ਹੀ ਦਾ ਦਰਸ਼ਨ ਪੂਜਨ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ 9 ਨਵੰਬਰ ਨੂੰ ਕੈਬਨਿਟ ਬੈਠਕ 'ਚ ਸ਼ਾਮਲ ਹੋਣ ਅਯੁੱਧਿਆ ਪਹੁੰਚੇ ਸਨ, ਉਦੋਂ ਮੰਤਰੀਆਂ ਨਾਲ ਉਨ੍ਹਾਂ ਨੇ ਦੋਹਾਂ ਮੰਦਰਾਂ 'ਚ ਪੂਜਾ ਕੀਤੀ ਸੀ। ਇਸ ਤੋਂ ਬਾਅਦ ਮੁੱਖ ਮੰਤਰੀ 11 ਨਵੰਬਰ ਨੂੰ ਦੀਪ ਉਤਸਵ ਪ੍ਰੋਗਰਾਮ 'ਚ ਸ਼ਾਮਲ ਹੋਏ ਅਤੇ ਉਸ ਦੇ ਅਗਲੇ ਦਿਨ ਉਨ੍ਹਾਂ ਨੇ ਰਾਮਲਲਾ ਦੇ ਦਰਸ਼ਨ ਕੀਤੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8