ਵਿਜੇ ਦਸ਼ਮੀ ਦੇ ਮੌਕੇ ''ਤੇ ਯੋਗੀ ਆਦਿਤਿਆਨਾਥ ਨੇ ਸ਼੍ਰੀਨਾਥ ਜੀ ਦੀ ਕੀਤੀ ਵਿਸ਼ੇਸ਼ ਪੂਜਾ
Saturday, Oct 12, 2024 - 12:35 PM (IST)
ਗੋਰਖਪੁਰ : ਗੋਰਖਨਾਥ ਮੰਦਰ 'ਚ ਵਿਜੇ ਦਸ਼ਮੀ ਦੇ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰੀਤੀ-ਰਿਵਾਜਾਂ ਅਨੁਸਾਰ ਭਗਵਾਨ ਸ਼੍ਰੀਨਾਥ ਦੀ ਪੂਜਾ-ਅਰਚਨਾ ਕੀਤੀ। ਨਾਥਪੰਥ ਦੀ ਪਰੰਪਰਾ ਦੀ ਪਾਲਣਾ ਕਰਦੇ ਹੋਏ ਮੁੱਖ ਮੰਤਰੀ ਯੋਗੀ ਨੇ ਗੋਰਕਸ਼ਪੀਠਧੀਸ਼ਵਰ ਦੇ ਵਿਸ਼ੇਸ਼ ਪਹਿਰਾਵੇ ਵਿਚ ਸਜੇ ਸ੍ਰੀਨਾਥ ਜੀ ਦੀ ਰੀਤੀ-ਰਿਵਾਜਾਂ ਅਨੁਸਾਰ ਪੂਜਾ ਕੀਤੀ। ਇਸ ਤੋਂ ਬਾਅਦ ਗੋਰਖਨਾਥ ਮੰਦਰ 'ਚ ਸਥਾਪਿਤ ਸਾਰੇ ਦੇਵੀ-ਦੇਵਤਿਆਂ ਦੀ ਵਿਸ਼ੇਸ਼ ਪੂਜਾ ਕੀਤੀ ਗਈ।
ਇਹ ਵੀ ਪੜ੍ਹੋ - ਦੁਸਹਿਰੇ ਵਾਲੇ ਦਿਨ ਵੱਡਾ ਹਾਦਸਾ : ਬੇਕਾਬੂ ਕਾਰ ਨਹਿਰ 'ਚ ਡਿੱਗੀ, 3 ਬੱਚਿਆਂ ਸਮੇਤ 7 ਦੀ ਮੌਤ
ਇਕ ਬਿਆਨ ਮੁਤਾਬਕ ਵਿਜੇ ਦਸ਼ਮੀ ਦੀ ਸਵੇਰ ਨੂੰ ਗੋਰਕਸ਼ਪੀਠਧੀਸ਼ਵਰ ਨੇ ਮੰਦਰ ਦੇ ਸ਼ਕਤੀਪੀਠ 'ਚ ਮਾਂ ਜਗਤਜਨਨੀ ਦੀ ਪੂਜਾ ਕੀਤੀ ਅਤੇ ਇਸ ਤੋਂ ਬਾਅਦ ਗੋਰਖਨਾਥ ਮੰਦਰ ਦੇ ਪਾਵਨ ਅਸਥਾਨ 'ਚ ਜਾ ਕੇ ਮਹਾਯੋਗੀ ਗੋਰਖਨਾਥ ਜੀ ਦੇ ਸਾਹਮਣੇ ਹਾਜ਼ਰੀ ਲਗਾਈ। ਯੋਗੀ ਆਦਿਤਿਆਨਾਥ ਨੇ ਮੰਦਰ ਦੇ ਪਾਵਨ ਅਸਥਾਨ 'ਚ ਵਿਸ਼ੇਸ਼ ਪੂਜਾ ਅਰਚਨਾ ਕੀਤੀ ਅਤੇ ਗੁਰੂ ਗੋਰਖਨਾਥ ਜੀ ਦੀ ਆਰਤੀ ਕੀਤੀ। ਇਸ ਦੌਰਾਨ ਨਾਥਪੰਥ ਦੇ ਪਰੰਪਰਾਗਤ ਵਿਸ਼ੇਸ਼ ਸਾਜ਼ਾਂ ਨਾਗਫਾਨੀ, ਸ਼ੰਖ, ਢੋਲ, ਘੰਟਾ ਅਤੇ ਡਮਰੂ ਦੀ ਧੁਨ ਨਾਲ ਸਮੁੱਚੇ ਮੰਦਿਰ ਕੰਪਲੈਕਸ ਵਿਚ ਆਏ ਸ਼ਰਧਾਲੂ ਭਗਤੀ ਵਿਚ ਲੀਨ ਹੋ ਗਏ।
ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8