TVK ਚੀਫ਼ ਵਿਜੇ ਦੀ ਰੈਲੀ ''ਚ ਸ਼ਖ਼ਸ ਹੋਇਆ ਬੇਹੋਸ਼, ਹਸਪਤਾਲ ਲਿਜਾਂਦੇ ਹੋਈ ਮੌਤ
Friday, Feb 13, 2026 - 05:32 PM (IST)
ਸੇਲਮ- ਤਾਮਿਲਨਾਡੂ ਦੇ ਸੇਲਮ 'ਚ ਟੀਵੀਕੇ ਦੀ ਇਕ ਰੈਲੀ 'ਚ ਪਾਰਟੀ ਮੁਖੀ ਵਿਜੇ ਦੇ ਸੰਬੋਧਨ ਦੌਰਾਨ ਇਕ ਵਿਅਕਤੀ ਬੇਹੋਸ਼ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਮੂਲ ਵਾਸੀ ਸੂਰਜ (37) ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਬੇਹੋਸ਼ ਹੋ ਗਿਆ ਅਤੇ ਉਸ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ।
ਇਕ ਪੁਲਸ ਅਧਿਕਾਰੀ ਨੇ ਕਿਹਾ,''ਡਾਕਟਰਾਂ ਨੇ ਉਸ ਨੂੰ ਹਸਪਤਾਲ 'ਚ ਮ੍ਰਿਤਕ ਐਲਾਨ ਕਰ ਦਿੱਤਾ।'' ਉਨ੍ਹਾਂ ਦਾਅਵਾ ਕੀਤਾ ਕਿ ਸੂਰਜ ਦੀ ਕੁਝ ਸਮੇਂ ਪਹਿਲਾਂ ਐਂਜੀਓਪਲਾਸਟੀ ਹੋਈ ਸੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ 27 ਸਤੰਬਰ ਨੂੰ ਤਾਮਿਲਨਾਡੂ ਦੇ ਕਰੂਰ 'ਚ ਐਕਟਰ ਵਿਜੇ ਦੀ ਰੈਲੀ ਦੌਰਾਨ ਭਾਜੜ ਪੈ ਗਈ ਸੀ। ਰੈਲੀ 'ਚ ਆਈ ਭੀੜ ਅਚਾਨਕ ਬੇਕਾਬੂ ਹੋ ਗਈ ਸੀ, ਜਿਸ 'ਚ ਕੁੱਲ 41 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ ਕਈ ਹੋਰ ਜ਼ਖ਼ਮੀ ਹੋਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
