ਮੁੰਬਈ ’ਚ ਯੋਗੀ ਦੀ ਤਸਵੀਰ ਅਤੇ ‘ਬਟੇਂਗੇ ਤੋ ਕਟੇਂਗੇ’ ਸੰਦੇਸ਼ ਵਾਲੇ ਲੱਗੇ ਪੋਸਟਰ

Wednesday, Oct 23, 2024 - 11:51 PM (IST)

ਮੁੰਬਈ, (ਭਾਸ਼ਾ)- ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਮੁੰਬਈ ਦੇ ਕਈ ਇਲਾਕਿਆਂ ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਫੋਟੋ ਅਤੇ ‘ਬਟੇਂਗੇ ਤੋ ਕਟੇਂਗੇ’ ਸੰਦੇਸ਼ ਵਾਲੇ ਪੋਸਟਰ ਲਾਏ ਗਏ ਹਨ।

ਭਾਰਤੀ ਜਨਤਾ ਪਾਰਟੀ ਦੀ ਮੁੰਬਈ ਇਕਾਈ ਦੇ ਮੁਖੀ ਆਸ਼ੀਸ਼ ਸ਼ੇਲਾਰ ਨੇ ਕਿਹਾ ਹੈ ਕਿ ਇਹ ਪੋਸਟਰ ਉਨ੍ਹਾਂ ਦੀ ਪਾਰਟੀ ਨੇ ਨਹੀਂ ਲਾਏ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਜੇ ਵੋਟਾਂ ਦੀ ਵੰਡ ਹੁੰਦੀ ਹੈ ਤਾਂ ਸਮਾਜ ਨੂੰ ਨੁਕਸਾਨ ਉਠਾਉਣਾ ਪਵੇਗਾ। ਇਨ੍ਹਾਂ ਪੋਸਟਰਾਂ ’ਚ ‘ਬਟੇਂਗੇ ਤੋ ਕਟੇਂਗੇ’ ਅਤੇ ‘ਏਕ ਰਹੇਂਗੇ ਤੋ ਨੇਕ ਰਹੇਂਗੇ, ਸੁਰੱਕਸ਼ਿਤ ਰਹੇਂਗੇ’’ ਵਰਗੇ ਸੰਦੇਸ਼ ਹਨ।

ਜ਼ਿਕਰਯੋਗ ਹੈ ਕਿ ਅਗਸਤ ’ਚ ਭਾਜਪਾ ਦੇ ਸੀਨੀਅਰ ਨੇਤਾ ਆਦਿੱਤਿਆਨਾਥ ਨੇ ਲੋਕਾਂ ਨੂੰ ਖੁਸ਼ਹਾਲੀ ਦੇ ਸਿਖਰ ’ਤੇ ਪਹੁੰਚਣ ਲਈ ਇਕਜੁੱਟ ਰਹਿਣ ਦੀ ਅਪੀਲ ਕੀਤੀ ਸੀ ਤੇ ਕਿਹਾ ਸੀ ਕਿ ਬੰਗਲਾਦੇਸ਼ ’ਚ ਹੋਈਆਂ ਗਲਤੀਆਂ ਭਾਰਤ ’ਚ ਨਹੀਂ ਹੋਣੀਆਂ ਚਾਹੀਦੀਆਂ।

ਉਨ੍ਹਾਂ ਕਿਹਾ ਸੀ ਲੋਕ ਵੇਖ ਰਹੇ ਹਨ ਕਿ ਬੰਗਲਾਦੇਸ਼ ’ਚ ਕੀ ਹੋ ਰਿਹਾ ਹੈ? ਉਹ ਗਲਤੀਆਂ ਇੱਥੇ ਨਹੀਂ ਹੋਣੀਆਂ ਚਾਹੀਦੀਆਂ। ਜੇ ਤੁਸੀਂ ਵੰਡੇ ਜਾਓਗੇ ਤਾਂ ਵੱਢੇ ਜਾਓਗੇ। ਇਕਜੁੱਟ ਰਹੋਗੇ ਤਾਂ ਸੁਖੀ ਰਹੋਗੇ , ਸੁਰੱਖਿਅਤ ਰਹੋਗੇ। ਨਾਲ ਹੀ ਖੁਸ਼ਹਾਲੀ ਦੇ ਸਿਖਰ ’ਤੇ ਵੀ ਪਹੁੰਚੋਗੇ।


Rakesh

Content Editor

Related News