UP ’ਚ ਹੂੰਝਾਫੇਰ ਜਿੱਤ ਮਗਰੋਂ PM ਮੋਦੀ ਨੂੰ ਮਿਲਣ ਪਹੁੰਚੇ ਯੋਗੀ ਆਦਿੱਤਿਆਨਾਥ

Sunday, Mar 13, 2022 - 07:25 PM (IST)

UP ’ਚ ਹੂੰਝਾਫੇਰ ਜਿੱਤ ਮਗਰੋਂ PM ਮੋਦੀ ਨੂੰ ਮਿਲਣ ਪਹੁੰਚੇ ਯੋਗੀ ਆਦਿੱਤਿਆਨਾਥ

ਨਵੀਂ ਦਿੱਲੀ- ਉੱਤਰ ਪ੍ਰਦੇਸ਼ ’ਚ ਹੂੰਝਾਫੇਰ ਜਿੱਤ ਮਗਰੋਂ ਯੋਗੀ ਆਦਿੱਤਿਆਨਾਥ ਨੇ ਐਤਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਯੂ. ਪੀ. ’ਚ ਨਵੀਂ ਕੈਬਨਿਟ ਦੇ ਗਠਨ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਮੁੱਖ ਮੰਤਰੀ ਯੋਗੀ ਨਾਲ ਇਹ ਮੁਲਾਕਾਤ ਹੋਈ ਹੈ। ਜਾਣਕਾਰੀ ਮੁਤਾਬਕ ਪਾਰਟੀ ਕੈਬਨਿਟ ’ਚ ਕੁਝ ਨਵੇਂ  ਚਿਹਰਿਆਂ ਨੂੰ ਵੀ ਸ਼ਾਮਲ ਕਰ ਸਕਦੀ ਹੈ।

ਇਹ ਵੀ ਪੜ੍ਹੋ: 'ਸਾਈਕਲ 'ਤੇ ਚੱਲੀ ਬੁਲਡੋਜ਼ਰ, ਉੱਤਰ ਪ੍ਰਦੇਸ਼ 'ਚ ਫਿਰ ਯੋਗੀ

ਇਸ ਤੋਂ ਪਹਿਲਾਂ ਦਿੱਲੀ ’ਚ ਯੂ. ਪੀ. ਦੇ ਕਾਰਜਵਾਹਕ ਮੁੱਖ ਮੰਤਰੀ ਯੋਗੀ ਨੇ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ। ਯੋਗੀ ਨੇ ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਬੀ. ਐੱਲ. ਸੰਤੋਸ਼ ਅਤੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨਾਲ ਵੀ ਮੁਲਾਕਾਤ ਕੀਤੀ।

PunjabKesari

ਇਹ ਵੀ ਪੜ੍ਹੋ: ਦੇਸ਼ ਦੇ ‘ਸਿਆਸੀ ਆਈਨੇ’ ’ਚ ਸਭ ਤੋਂ ਬੁਰਾ ਸਮਾਂ ਵੇਖ ਰਹੀ ਹੈ ਕਾਂਗਰਸ

ਦੱਸ ਦੇਈਏ ਕਿ ਭਾਜਪਾ ਨੇ 37 ਸਾਲ ਬਾਅਦ ਯੂ. ਪੀ. ਵਿਚ ਪੂਰਨ ਬਹੁਮਤ ਦੀ ਸਰਕਾਰ ਦੀ ਵਾਪਸੀ ਦਾ ਇਤਿਹਾਸ ਰਚਿਆ ਹੈ। ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ ਮੁੜ ਸੱਤਾ ਹਾਸਲ ਕਰ ਕੇ 37 ਸਾਲ ਪੁਰਾਣਾ ਰਿਕਾਰਡ ਤੋੜਿਆ ਹੈ। ਕੁੱਲ 403 ਸੀਟਾਂ ਵਾਲੇ ਸੂਬੇ ਵਿਚ 202 ਸੀਟਾਂ ਦੇ ਬਹੁਮਤ ਤੋਂ ਕਿਤੇ ਵਧ 269 ਸੀਟਾਂ ਜਿੱਤ ਕੇ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਨੇ ਵਿਰੋਧੀ ਧਿਰ ਸਮਾਜਵਾਦੀ ਪਾਰਟੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ। ਯੋਗੀ ਗੋਰਖਪੁਰ ਸੀਟ ਤੋਂ 1 ਲੱਖ ਤੋਂ ਵਧ ਵੋਟਾਂ ਨਾਲ ਜਿੱਤੇ। ਯੋਗੀ ਤੋਂ ਇਲਾਵਾ ਭਾਜਪਾ ਦੇ ਕਈ ਨੇਤਾਵਾਂ ਨੇ ਜ਼ਿਆਦਾ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ ਹੈ।   

ਇਹ ਵੀ ਪੜ੍ਹੋ: ਹਰਿਆਣਾ ਅਤੇ ਪੰਜਾਬ ’ਚ ‘ਪੈਰ’ ਨਹੀਂ ਟਿਕਾ ਸਕਿਆ ‘ਹਾਥੀ’


author

Tanu

Content Editor

Related News