PM ਮੋਦੀ ਤੋਂ ਬਾਅਦ ਹੁਣ ਪਰਦੇ ''ਤੇ ਨਜ਼ਰ ਆਵੇਗੀ CM ਯੋਗੀ ਦੀ ਕਹਾਣੀ, ਇਹ ਅਦਾਕਾਰ ਨਿਭਾਏਗਾ ਰੋਲ

Saturday, May 04, 2019 - 12:37 PM (IST)

PM ਮੋਦੀ ਤੋਂ ਬਾਅਦ ਹੁਣ ਪਰਦੇ ''ਤੇ ਨਜ਼ਰ ਆਵੇਗੀ CM ਯੋਗੀ ਦੀ ਕਹਾਣੀ, ਇਹ ਅਦਾਕਾਰ ਨਿਭਾਏਗਾ ਰੋਲ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਤੇ ਬਣੀ ਫਿਲਮ 24 ਮਈ ਨੂੰ ਸਿਨਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਤੋਂ ਬਾਅਦ ਹੁਣ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦਾ ਕਿਰਦਾਰ ਵੀ ਪਰਦੇ 'ਤੇ ਨਜ਼ਰ ਆਵੇਗਾ। ਮਿਲੀ ਜਾਣਕਾਰੀ ਮੁਤਾਬਕ ਇਹ ਫਿਲਮ ਯੋਗੀ ਅਦਿੱਤਿਆਨਾਥ ਦੀ ਬਾਇਓਪਿਕ ਨਹੀਂ ਹੋਵੇਗੀ ਸਗੋਂ ਫਿਲਮ ਦਾ ਲੀਡ ਕੈਰੇਕਟਰ ਯੋਗੀ ਅਦਿੱਤਿਆਨਾਥ 'ਤੇ ਆਧਾਰਿਤ ਹੋਵੇਗਾ। ਰਾਕਸਟਾਰ ਅਤੇ ਜੋਲੀ ਐੱਲ. ਐੱਲ. ਬੀ 2 ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਅਦਾਕਾਰ ਕੁਮੂਦ ਮਿਸ਼ਰਾ ਇਸ ਫਿਲਮ 'ਚ ਉਸ ਲੀਡ ਰੋਲ ਨੂੰ ਨਿਭਾਉਣਗੇ। ਇਸ ਫਿਲਮ ਨੂੰ ਡਾਇਰੈਕਟਰ ਜੈਗਮ ਇਮਾਮ ਬਣਾ ਰਹੇ ਹਨ। 

PunjabKesari

ਦੱਸਿਆ ਜਾਂਦਾ ਹੈ ਕਿ ਕੁਮੂਦ ਮਿਸ਼ਰਾ ਬਨਾਰਸ ਦੇ ਇੱਕ ਲੋਕਲ ਲੀਡਰ ਦੀ ਭੂਮਿਕਾ 'ਚ ਹੋਣਗੇ ਪਰ ਕਿਰਦਾਰ ਯੋਗੀ ਅਦਿੱਤਿਆਨਾਥ ਦੇ ਇਰਦ-ਗਿਰਦ ਹੀ ਘੁੰਮੇਗਾ।

PunjabKesari

ਜੈਗਮ ਮੁਤਾਬਕ ਫਿਲਮ 'ਤੇ ਕੰਮ ਪੂਰਾ ਹੋ ਚੁੱਕਾ ਹੈ। ਸੈਂਸਰ ਬੋਰਡ ਤੋਂ ਵੀ ਗ੍ਰੀਨ ਸਿਗਨਲ ਮਿਲ ਚੁੱਕਾ ਹੈ। ਜਲਦ ਹੀ ਰਿਲੀਜ਼ ਡੇਟ ਸਾਹਮਣੇ ਆਵੇਗੀ। ਦੱਸ ਦੇਈਏ ਕਿ ਵਾਰਾਣਸੀ 'ਚ ਪੈਦਾ ਹੋਏ ਜੈਗਮ ਦੀ ਫਿਲਮ 'ਦੋਜਖ' ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ। ਜ਼ਿਕਰਯੋਗ ਹੈ ਕਿ ਯੋਗੀ ਅਦਿੱਤਿਆਨਾਥ ਇਸ ਸਮੇਂ ਯੂ. ਪੀ. ਦੇ ਮੁੱਖ ਮੰਤਰੀ ਹਨ। ਉਹ ਗੋਰਖਪੁਰ ਨਾਲ ਸੰਬੰਧ ਰੱਖਦੇ ਹਨ ਅਤੇ 5 ਵਾਰ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। ਉਹ ਗੋਰਖਪੁਰ ਪੀਠ ਦੇ ਮਹੰਤ ਹਨ।

PunjabKesari


author

Iqbalkaur

Content Editor

Related News