ਯੋਗੀ ਨੇ ਅਯੁੱਧਿਆ ''ਚ ਕੀਤਾ ਸ਼੍ਰੀਰਾਮ ਦੀ 7 ਫੁੱਟ ਉੱਚੀ ਮੂਰਤੀ ਦਾ ਉਦਘਾਟਨ
Friday, Jun 07, 2019 - 03:53 PM (IST)

ਅਯੁੱਧਿਆ— ਲੋਕ ਸਭਾ ਚੋਣਾਂ 'ਚ ਯੂ.ਪੀ. 'ਚ ਵੱਡੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਸ਼ੁੱਕਰਵਾਰ ਨੂੰ ਪਹਿਲੀ ਵਾਰ ਰਾਮ ਦੀ ਨਗਰੀ ਅਯੁੱਧਿਆ ਪਹੁੰਚੇ। ਇੱਥੇ ਉਨ੍ਹਾਂ ਨੇ ਅਯੁੱਧਿਆ ਸੋਧ ਸੰਸਥਾ 'ਚ 7 ਫੁੱਟ ਉੱਚੀ ਰਾਮ ਦੀ ਮੂਰਤੀ ਦਾ ਉਦਘਾਟਨ ਕੀਤਾ। ਜਨਮ ਭੂਮੀ ਨਿਆਸ ਦੇ ਚੇਅਰਮੈਨ ਮਹੰਤ ਨਰਿਤਯ ਗੋਪਾਲਦਾਸ ਦੇ 81ਵੇਂ ਜਨਮ ਉਤਸਵ ਸਮਾਰੋਹ 'ਚ ਹਿੱਸਾ ਲੈਣ ਪਹੁੰਚੇ ਮੁੱਖ ਮੰਤਰੀ ਨੇ ਭਗਵਾਨ ਰਾਮ ਦੀ ਮੂਰਤੀ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜਨਮ ਉਤਸਵ ਪ੍ਰੋਗਰਾਮ ਸਮਾਰੋਹ ਦਾ ਵੀ ਉਦਘਾਟਨ ਕੀਤਾ।ਇਹ ਜਨਮ ਉਤਸਵ ਸਮਾਰੋਹ 14 ਜੂਨ ਤੱਕ ਚੱਲੇਗਾ। ਇਸ ਤੋਂ ਬਾਅਦ 15 ਜੂਨ ਨੂੰ ਇਕ ਧਰਮ ਸੰਸਦ ਦਾ ਆਯੋਜਨ ਕੀਤਾ ਜਾਵੇਗਾ। ਇਸ 'ਚ ਰਾਮ ਮੰਦਰ ਨੂੰ ਲੈ ਕੇ ਰਣਨੀਤੀ ਤੈਅ ਕੀਤੀ ਜਾਵੇਗੀ। ਮੁੱਖ ਮੰਤਰੀ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਯੋਗੀ ਕੈਰੇਬੀਅਨ ਦੇਸ਼ਾਂ ਦੀ 'ਰਾਮਲੀਲਾ ਯਾਤਰਾ' ਅਯੁੱਧਿਆ ਦੀ ਪੁਰਾਤੱਤਵ ਰਿਪੋਰਟ, ਥਾਰੂਆਂ ਦੀ ਕਲਾ ਅਤੇ ਸੰਸਕ੍ਰਿਤੀ' ਦਾ ਵੀ ਉਦਘਾਟਨ ਕਰਨਗੇ। ਇਸ ਦੌਰਾਨ ਊਹ ਮੂਰਤੀਕਾਰਾਂ, ਚਿੱਤਰਕਾਰਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਤ ਵੀ ਕਰਨਗੇ। ਅਯੁੱਧਿਆ ਪਹੁੰਚੇ ਯੋਗੀ ਇੱਥੇ ਦੇ ਵਿਕਾਸ ਕੰਮਾਂ ਦਾ ਨਿਰੀਖਣ ਵੀ ਕਰਨਗੇ। ਉਹ ਰਾਮ ਕੀ ਪੈੜੀ, ਨਿਰਮਾਣ ਅਧੀਨ ਭਵਨ ਸਥਾਨ, ਅਯੁੱਧਿਆ ਬੱਸ ਸਟੇਸ਼ਨ ਦੇ ਨਿਰਮਾਣ ਕੰਮ ਅਤੇ ਗੁਪਤਾਰ ਘਾਟ ਦੇ ਸੁੰਦਰਤਾ ਕੰਮ ਦੀ ਤਰੱਕੀ ਦੀ ਜਾਣਕਾਰੀ ਵੀ ਲੈਣਗੇ।