ਯੋਗ ਗੁਰੂ ਰਾਮਦੇਵ ਦੇ ਮੋਮ ਦੇ ਬੁੱਤ ਦਾ ਦਿੱਲੀ 'ਚ ਹੋਇਆ ਉਦਘਾਟਨ
Tuesday, Jan 30, 2024 - 06:34 PM (IST)
ਨਵੀਂ ਦਿੱਲੀ (ਭਾਸ਼ਾ)- ਯੋਗ ਗੁਰੂ ਰਾਮਦੇਵ ਦੇ ਮੋਮ ਦੀ ਬੁੱਤ ਦਾ ਮੰਗਲਵਾਰ ਨੂੰ ਦਿੱਲੀ 'ਚ ਮੈਡਮ ਤੁਸਾਦ ਨਿਊਯਾਰਕ 'ਚ ਉਦਘਾਟਨ ਕੀਤਾ ਗਿਆ। ਇਸ ਮੌਕੇ ਸਵਾਮੀ ਰਾਮਦੇਵ ਖ਼ੁਦ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਕੁਝ 'ਆਸਨ' ਵੀ ਕੀਤੇ। ਮਰਲਿਨ ਐਂਟਰਟੇਨਮੈਂਟਸ ਨੇ ਇਕ ਬਿਆਨ 'ਚ ਕਿਹਾ ਕਿ ਪ੍ਰਸ਼ੰਸਕਾਂ ਲਈ ਮੋਮ ਦੀ ਮੂਰਤੀ ਉਪਲੱਬਧ ਹੋਵੇਗੀ। ਉਸ ਨੇ ਕਿਹਾ,''ਮੋਮ ਦੀ ਮੂਰਤੀ ਦਾ ਉਦਘਾਟਨ ਦਰਸ਼ਕਾਂ ਲਈ ਇਕ ਤੋਹਫ਼ਾ ਹੈ, ਜੋ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ।''
ਮੈਡਮ ਤੁਸਾਦ ਨਿਊਯਾਰਕ ਦੇ ਬੁਲਾਰੇ ਟਿਆਗੋ ਮੋਗੋਡੋਰੋ ਨੇ ਕਿਹਾ ਕਿ ਸਵਾਮੀ ਰਾਮਦੇਵ ਦੀ ਮੂਰਤੀ 'ਅਧਿਆਤਮਕ ਗਿਆਨ ਅਤੇ ਸਿਹਤ ਦੇ ਸੁਮੇਲ ਲਈ ਮਿਸ਼ਰਣ ਨੂੰ ਦਰਸਾਉਂਦੀ ਹੈ, ਜਿਸ ਕਾਰਨ ਦੁਨੀਆ ਭਰ 'ਚ ਉਨ੍ਹਾਂ ਨੂੰ ਪ੍ਰਸ਼ੰਸਾਂ ਅਤੇ ਸਨਮਾਨ ਮਿਲਦਾ ਹੈ।'' ਬਿਆਨ 'ਚ ਉਨ੍ਹਾਂ ਦੇ ਹਵਾਲੇ ਤੋਂ ਕਿਹਾ ਗਿਆ,''ਅਸੀਂ ਯੋਗ ਅਤੇ ਸਿਹਤ ਅਭਿਆਸਾਂ 'ਚ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਦੇ ਹੋਏ ਬਹੁਤ ਮਾਣ ਮਹਿਸੂਸ ਕਰਦੇ ਹਾਂ। ਅਸੀਂ ਇਹ ਉਮੀਦ ਕਰਦੇ ਹੋਏ ਕਿ ਉਨ੍ਹਾਂ ਦੀ ਮੌਜੂਦਗੀ ਸਾਡੇ ਦਰਸ਼ਕਾਂ ਨੂੰ ਆਤਮ ਸੁਧਾਰ ਅਤੇ ਸੰਪੂਰਨ ਸਿਹਤ ਅਭਿਆਸਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰੇਗੀ।''