ਯੋਗ ਸਾਰਿਆਂ ਨੂੰ ਜੋੜਦਾ ਹੈ : ਰਾਮਨਾਥ ਕੋਵਿੰਦ

Friday, Dec 28, 2018 - 05:29 PM (IST)

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੋਗ ਦੇ ਬਾਰੇ 'ਚ ਝੂਠੀ ਧਾਰਨਾਂ ਨਿਰਮਿਤ ਕੀਤੀ ਜਾ ਰਹੀ ਹੈ ਅਤੇ ਫੈਲਾਈ ਜਾ ਰਹੀ ਹੈ ਕਿ ਯੋਗ ਸਿਰਫ ਕੁਝ ਲੋਕਾਂ ਜਾਂ ਇਕ ਵਿਸ਼ੇਸ਼ ਭਾਈਚਾਰੇ ਦਾ ਹੈ। ਕੋਵਿੰਦ ਯੋਗ ਇੰਡਸਟਰੀ ਦਾ ਸ਼ਤਾਬਦੀ ਸਮਾਗਮ ਮਨਾਉਣ ਲਈ ਆਯੋਜਿਤ ਇਕ ਪ੍ਰੋਗਰਾਮ 'ਚ ਮੁਖ ਸੰਬੋਧਨ ਲਈ ਇੱਥੇ ਆਏ ਸਨ। ਉਨ੍ਹਾਂ ਨੇ ਕਿਹਾ ਕਿ ਯੋਗ ਸਾਰਿਆਂ ਦਾ ਹੈ ਅਤੇ ਸਾਰੀਆਂ ਜਨਤਾ ਨੂੰ ਜੋੜਦਾ ਹੈ। ਉਨ੍ਹਾਂ ਨੇ ਕਿਹਾ, ''ਝੂਠੀ ਧਾਰਨਾਂ ਨਿਰਮਿਤ ਕੀਤੀ ਜਾ ਰਹੀ ਹੈ ਅਤੇ ਫੈਲਾਈ ਜਾ ਰਹੀ ਹੈ ਕਿ ਯੋਗ ਕੁਝ ਲੋਕਾਂ ਦਾਂ ਇਕ ਵਿਸ਼ੇਸ਼ ਭਾਈਚਾਰੇ ਦਾ ਹੈ ਪਰ ਇਹ ਸੱਚਾਈ ਨਹੀਂ ਹੈ ਯੋਗ ਸਰੀਰ, ਦਿਮਾਗ ਅਤੇ ਆਤਮਾ ਨੂੰ ਸਿਹਤਮੰਦ ਬਣਾਉਣ ਦਾ ਇਕ ਤਰੀਕਾ ਹੈ ਅਤੇ ਇਹ ਸਾਰਿਆਂ ਨੂੰ ਜੋੜਦਾ ਹੈ।'' ਉਨ੍ਹਾਂ ਨੇ ਕਿਹਾ ਕਿ ਸਵੇਰ ਦੀ ਸੈਰ ਦੇ ਲਈ ਜਾਣਾ ਵੀ ਯੋਗ ਦਾ ਇਕ ਹਿੱਸਾ ਹੈ ਅਤੇ ਅਜਿਹਾ ਨਿਯਮਿਤ ਰੂਪ ਨਾਲ ਕਰਨ ਨਾਲ ਇਹ ਨਾ ਸਿਰਫ ਬੀਮਾਰੀ ਤੋਂ ਬਚਾਉਂਦਾ ਹੈ ਸਗੋਂ ਇਹ ਵਿਅਕਤੀ ਦੀ ਰੋਗ ਪ੍ਰਤੀਰੋਧੀ ਸਮਰੱਥਾ ਵੀ ਵਧਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ 'ਕੋਈ ਵਿਅਕਤੀ ਜੇਕਰ ਯੋਗ ਨਿਯਮਿਤ ਰੂਪ ਨਾਲ ਕਰੇ ਤਾਂ ਇਹ ਹਾਈ ਬਲੱਡ ਪ੍ਰੈਸ਼ਰ, ਅਸਥਮਾ ਆਦਿ ਦੇ ਇਲਾਜ ਦਾ ਸਭ ਤੋਂ ਵਧੀਆ ਤਰੀਕਾ ਹੈ।'' ਕੋਵਿੰਦ ਨੇ ਯੋਗ ਨੂੰ ਪੂਰੇ ਵਿਸ਼ਵ ਲੋਕਪ੍ਰਿਯ ਬਣਾ ਕੇ ਵੱਡੀ ਗਿਣਤੀ 'ਚ ਲੋਕਾਂ ਨੂੰ ਸਿਹਤਮੰਦ ਰੱਖ ਕੇ ਯੋਗ ਇੰਸਟੀਚਿਊਟ ਵਲੋਂ ਕੀਤੇ ਗਏ ਯੋਗਦਾਨ ਦੀ ਪ੍ਰਸ਼ੰਸਾ ਕੀਤੀ।

ਉਨ੍ਹਾਂ ਨੇ ਕਿਹਾ ਕਿ 'ਮੈਨੂੰ ਦੱਸਿਆ ਗਿਆ ਹੈ ਕਿ ਯੋਗ ਇੰਸਟੀਚਿਊਟ ਨੇ ਰੀਡ ਦੀ ਸਮੱਸਿਆ ਦੇ ਇਲਾਜ ਲਈ ਇਕ ਨਵਾਂ ਆਸਨ ਇਜਾਦ ਕੀਤਾ ਹੈ ਜੋ ਕਿ ਟਰੱਕ ਡਰਾਈਵਰਾਂ ਦੀ ਕੁਰਸੀ 'ਤੇ ਘੰਟਿਆਂ ਤਕ ਬੈਠੇ ਰਹਿਣ ਨਾਲ ਹੋਣਾ ਆਮ ਹੈ। ਇਸ ਆਸਨ ਦਾ ਨਾਂ ਟਰੱਕਾਸਨ ਹੈ।'' ਕੋਵਿੰਦ ਨੇ ਪਿਛਲੇ ਸਾਲ ਆਪਣੀ ਸੂਰੀਨਾਮ ਯਾਤਰਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਅਤੇ ਸੂਰੀਨਾਮ ਦੇ ਰਾਸ਼ਟਰਪਤੀ ਯੋਗ ਕਰ ਰਹੇ ਸਨ ਉਦੋਂ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਦੋ ਦੇਸ਼ਾਂ ਦੇ ਰਾਸ਼ਟਰ ਪ੍ਰਧਾਨ ਇਕ ਹੀ ਮੰਚ 'ਤੇ ਇਕ ਹੀ ਸਮੇਂ ਯੋਗ ਕਰ ਰਹੇ ਸਨ।'' ਉਨ੍ਹਾਂ ਨੇ ਇਸ ਨਾਲ ਹੀ ਕਿਊਬਾ ਦੇ ਰਾਸ਼ਟਰਪਤੀ ਸੀ ਵਿੱਦਿਆਸਾਗਰ ਰਾਓ, ਰਾਜ ਦੇ ਮੁੱਖ ਮੰਤਰੀ ਦੇਵੇਂਦਰ ਫਰਨਵੀਸ, ਕੇਂਦਰ ਆਯੁਸ਼ ਮੰਤਰੀ ਸ਼੍ਰੀਪਦ ਨਾਇਕ ਅਤੇ ਆਧਿਆਤਮਕ ਨੇਤਾ ਸੁਆਮੀ ਚਿਦਾਨੰਦ ਸ਼ਾਮਲ ਸਨ।

ਇੰਸਟੀਚਿਊਟ ਦੇ ਨਿਦੇਸ਼ਕ ਡਾ. ਹੰਸਾ ਜੇ ਯੋਗੇਂਦਰ ਨੇ ਕਿਹਾ ਕਿ ਸੰਸਥਾ ਸਮਾਜ ਦੇ ਹਰੇਕ ਵਰਗ 'ਚ ਯੋਗ ਨੂੰ ਲੋਕਪ੍ਰਿਯ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ। ਦ ਯੋਗ ਇੰਸਟੀਚਿਊਟ ਦੀ ਸਥਾਪਨ 1918 'ਚ ਕੀਤੀ ਗਈ ਸੀ। ਸੰਥਾਨ ਸਾਲ ਭਰ ਚਲੇ ਆਪਣੇ ਸ਼ਤਾਬਦੀ ਸਮਾਗਮਾਂ ਦਾ 28, 29 ਦਸੰਬਰ ਨੂੰ ਇੱਥੇ ਸਮਾਪਨ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ। ਸਾਲ ਭਰ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਦਸੰਬਰ 'ਚ ਉਪਰਾਸ਼ਟਰਪਤੀ ਐੱਮ. ਵੈਂਕੇਯਾ ਨਾਇਡੂ ਦੁਆਰਾ ਕੀਤੀ ਗਈ ਸੀ। ਇਸ ਸਾਲ ਦੇ ਸ਼ੁਰੂ 'ਚ ਦ ਯੋਗ ਇੰਸਟੀਚਿਊਟ ਨੂੰ ਯੋਗ ਨੂੰ ਪ੍ਰੋਤਸਾਹਿਤ ਕਰਨ ਅਤੇ ਉਸ ਦੇ ਵਿਕਾਸ 'ਚ ਉਤਕ੍ਰਿਸ਼ਟ ਯੋਗਦਾਨ ਲਈ ਪ੍ਰਧਾਨ ਮੰਤਰੀ ਪੁਰਸਕਾਰ ਲਈ ਚੁੰਨਿਆ ਗਿਆ ਸੀ। ਸੰਸਥਾ ਤੋਂ 50 ਹਜ਼ਾਰ ਤੋਂ ਜ਼ਿਆਦਾ ਯੋਗ ਸਿੱਖਿਅਕ ਨਿਕਲੇ ਹਨ ਅਤੇ ਇਸ ਨੇ 500 ਤੋਂ ਜ਼ਿਆਦਾ ਪ੍ਰਕਾਸ਼ਨ ਕੀਤੇ ਹਨ।


Neha Meniya

Content Editor

Related News