ਕੇਦਾਰਨਾਥ ਪੁੱਜੇ PM ਮੋਦੀ ਨੇ ਕਿਹਾ, ਕੱਲ ਫ਼ੌਜੀਆਂ ਦੇ ਨਾਲ ਸੀ, ਅੱਜ ਫ਼ੌਜੀਆਂ ਦੀ ਧਰਤੀ ’ਤੇ ਹਾਂ

Friday, Nov 05, 2021 - 11:38 AM (IST)

ਦੇਹਰਾਦੂਨ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕੱਲ ਯਾਨੀ ਵੀਰਵਾਰ ਨੂੰ ਦੀਵਾਲੀ ਮੌਕੇ ਸਰਹੱਦ ’ਤੇ ਆਪਣੇ ਫ਼ੌਜੀਆਂ ਨਾਲ ਸਨ ਅਤੇ ਅੱਜ ਉਨ੍ਹਾਂ ਫ਼ੌਜੀਆਂ ਦੀ ਧਰਤੀ ’ਤੇ ਹਨ। ਪੀ.ਐੱਮ. ਮੋਦੀ ਨੇ ਕੇਦਾਰਨਾਥ ਧਾਮ ਪੂਜਾ ਕਰਨ ਤੋਂ ਬਾਅਦ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ,‘‘ਮੈਂ ਤਿਉਹਾਰਾਂ ਦੀਆਂ ਖ਼ੁਸ਼ੀਆਂ ਦੇਸ਼ ਦੇ ਵੀਰ ਜਵਾਨਾਂ ਨਾਲ ਵੰਡੀਆਂ ਹਨ। ਮੈਂ 130 ਕਰੋੜ ਦੇਸ਼ਵਾਸੀਆਂ ਦਾ ਪ੍ਰੇਮ ਅਤੇ ਆਸ਼ੀਰਵਾਦ ਲੈ ਕੇ ਫ਼ੌਜ ਦੇ ਜਵਾਨਾਂ ਦਰਮਿਆਨ ਗਿਆ ਸੀ ਅਤੇ ਉਨ੍ਹਾਂ ਦੀ ਹੀ ਧਰਤੀ ’ਤੇ ਆਇਆ ਹਾਂ।’’

ਇਹ ਵੀ ਪੜ੍ਹੋ : ਪੀ.ਐੱਮ. ਮੋਦੀ ਨੇ ਕੇਦਾਰਨਾਥ ਧਾਮ ’ਚ ਕੀਤੀ ਪੂਜਾ

ਉਨ੍ਹਾਂ ਕਿਹਾ,‘‘ਇਹ ਭਾਰਤ ਦੀ ਖ਼ੁਸ਼ਹਾਲੀ ਅਤੇ ਵਿਆਪਕਤਾ ਦਾ ਬਹੁਤ ਅਲੌਕਿਕ ਦ੍ਰਿਸ਼ ਹੈ। ਕੁਝ ਅਨੁਭਵ ਇੰਨੇ ਅਲੌਕਿਕ, ਇੰਨੇ ਅਨੰਤ ਹੁੰਦੇ ਹਨ ਕਿ ਉਨ੍ਹਾਂ ਨੂੰ ਸ਼ਬਦਾਂ ਨਾਲ ਜ਼ਾਹਰ ਨਹੀਂ ਕੀਤਾ ਜਾ ਸਕਦਾ। ਬਾਬਾ ਕੇਦਾਰਨਾਥ ਦੀ ਸ਼ਰਨ ’ਚ ਆਕੇ ਮੇਰੀ ਭਾਵਨਾ ’ਚ ਅਜਿਹੀ ਹੀ ਹੁੰਦੀ ਹੈ।’’ ਉਨ੍ਹਾਂ ਕਿਹਾ,‘‘ਅੱਜ ਤੁਸੀਂ ਸਾਰੇ ਆਦਿ ਸ਼ੰਕਰਾਚਾਰੀਆ ਜੀ ਦੀ ਸਮਾਧੀ ਦੀ ਮੁੜ ਸਥਾਪਨਾ ਦੇ ਸਾਕਸ਼ੀ ਬਣ ਰਹੇ ਹੋ। ਅੱਜ ਸਾਰੇ ਮਠਾਂ, 12 ਜੋਤੀਲਿੰਗਾਂ, ਕਈ ਸ਼ਿਵਾਲਿਆਂ, ਸ਼ਕਤੀ ਧਾਮ, ਕਈ ਤੀਰਥ ਖੇਤਰਾਂ ’ਤੇ ਦੇਸ਼ ਦੇ ਮਸ਼ਹੂਰ ਮਹਾਪੁਰਸ਼, ਪੂਜਨੀਯ ਸ਼ੰਕਰਾਚਾਰੀਆ ਪਰੰਪਰਾ ਨਾਲ ਜੁੜੇ ਹੋਏ ਸਾਰੇ ਰਿਸ਼ੀ, ਮਨਿਸ਼ੀ ਅਤੇ ਕਈ ਸ਼ਰਧਾਲੂ ਵੀ ਦੇਸ਼ ਦੇ ਹਰ ਕੋਨੇ ਤੋਂ ਕੇਦਾਰਨਾਥ ਦੀ ਇਸ ਪਵਿੱਤਰ ਧਰਤੀ ਨਾਲ ਸਾਨੂੰ ਆਸ਼ੀਰਵਾਦ ਦੇ ਰਹੇ ਹਨ। 

ਇਹ ਵੀ ਪੜ੍ਹੋ : ਬੈਨ ਦੇ ਬਾਵਜੂਦ ਦਿੱਲੀ-NCR ’ਚ ਜੰਮ ਕੇ ਹੋਈ ਆਤਿਸ਼ਬਾਜੀ, ਛਾਈ ਧੁੰਦ ਦੀ ਮੋਟੀ ਚਾਦਰ

ਪ੍ਰਧਾਨ ਮੰਤਰੀ ਨੇ ਕਿਹਾ,‘‘ਸਾਲਾਂ ਪਹਿਲਾਂ ਜੋ ਨੁਕਸਾਨ ਇੱਥੇ ਹੋਇਆ ਸੀ, ਉਹ ਕਲਪਣਾ ਤੋਂ ਪਰੇ ਸੀ। ਜੋ ਲੋਕ ਇੱਥੇ ਆਉਂਦੇ ਸਨ, ਉਹ ਸੋਚਦੇ ਸਨ ਕਿ ਕੀ ਇਹ ਸਾਡਾ ਕੇਦਾਰ ਧਾਮ ਫਿਰ ਤੋਂ ਉੱਠ ਖੜ੍ਹਾ ਹੋਵੇਗਾ? ਪਰ ਮੇਰੇ ਅੰਦਰ ਦੀ ਆਵਾਜ਼ ਕਹਿ ਰਹੀ ਸੀ ਕਿ ਇਹ ਪਹਿਲਾਂ ਤੋਂ ਵੱਧ ਆਨ-ਬਾਨ-ਸ਼ਾਨ ਨਾਲ ਖੜ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਆਦਿ ਭੂਮੀ ’ਤੇ ਆਧੁਨਿਕਤਾ ਦਾ ਇਹ ਮੇਲ, ਵਿਕਾਸ ਦਾ ਇਹ ਕੰਮ ਭਗਵਾਨ ਸ਼ੰਕਰ ਦੀ ਕ੍ਰਿਪਾ ਦਾ ਹੀ ਨਤੀਜਾ ਹੈ। ਉਨ੍ਹਾਂ ਕਿਹਾ,‘‘ਮੈਂ ਇਨ੍ਹਾਂ ਕੋਸ਼ਿਸ਼ਾਂ ਲਈ ਉਤਰਾਖੰਡ ਸਰਕਾਰ ਦਾ, ਮੁੱਖ ਮੰਤਰੀ ਧਾਮੀ ਜੀ ਦਾ ਅਤੇ ਇਨ੍ਹਾਂ ਕੰਮਾਂ ਦੀ ਜ਼ਿੰਮੇਵਾਰੀ ਚੁੱਕਣ ਵਾਲੇ ਸਾਰੇ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ।’’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News